✕
  • ਹੋਮ

ਪੰਜਾਬ ਦੀ ਧੀ ਨੇ ਭਾਰਤੀ ਫੌਜ 'ਚ ਸਿਰਜਿਆ ਇਤਿਹਾਸ

ਏਬੀਪੀ ਸਾਂਝਾ   |  29 May 2019 11:58 AM (IST)
1

ਪਾਰੁਲ ਇਸ ਸਮੇਂ ਵੈਸਟਰਨ ਏਅਰ ਕਮਾਂਡਰ ਜਾਮਨਗਰ, ਗੁਜਰਾਤ ‘ਚ ਕੰਮ ਕਰ ਰਹੀ ਹੈ।

2

ਪਾਰੁਲ ਦੇ ਪਿਤਾ ਨੇ ਅੱਗੇ ਕਿਹਾ ਕਿ ਉਸ ਨੇ ਐਮਆਈ- 17 ਦੀ ਉਡਾਣ ਨਾਲ ਪਹਿਲੀ ਮਹਿਲਾ ਪਾਇਲਟ ਦਾ ਖਿਤਾਬ ਆਪਣੇ ਨਾਂ ਕੀਤਾ ਹੈ। ਇਸ ਕਾਰਨ ਸਾਰੇ ਪਰਿਵਾਰ ਨੂੰ ਉਸ ‘ਤੇ ਮਾਣ ਹੈ।

3

ਫਲਾਈਟ ਲੈਫਟੀਨੈਂਟ ਪਾਰੁਲ ਦੇ ਪਿਤਾ ਪ੍ਰਵੀਨ ਕੁਮਾਰ ਪੰਜਾਬ ਰੋਡਵੇਜ਼ ‘ਚ ਕੰਮ ਕਰ ਰਹੇ ਹਨ। ਉਨ੍ਹਾਂ ਨੇ ਪਾਰੁਲ ਬਾਰੇ ਦੱਸਿਆ ਕਿ ਪਾਰੁਲ ਸ਼ੁਰੂ ਤੋਂ ਹੀ ਪੜ੍ਹਾਈ ‘ਚ ਬੇਹੱਦ ਚੰਗੀ ਸੀ। ਜਦੋਂ ਉਸ ਦੀ ਭਰਤੀ ਹੋਈ ਤਾਂ ਉਸ ਨੇ ਕਿਹਾ ਸੀ ਕਿ ਉਹ ਉੱਥੇ ਵੀ ਕੁਝ ਵੱਖਰਾ ਕਰਕੇ ਦਿਖਾਵੇਗੀ।

4

ਇਸ ਉਡਾਣ ‘ਚ ਪਾਰੁਲ ਨਾਲ ਫਲਾਈਟ ਅਫਸਰ ਅਮਨ ਨਿਧੀ ਤੇ ਫਲਾਈਟ ਲੈਫਟੀਨੈਂਟ ਹਿਨਾ ਜੈਸਵਾਲ ਤੇ ਸੂਕਵਾਇਡ ਲੀਡਰ ਰਿਚਾ ਮੌਜੂਦ ਸੀ। ਧੀ ਦੀ ਇਸ ਪ੍ਰਾਪਤੀ ਕਰਕੇ ਜਿੱਥੇ ਇੱਕ ਪਾਸੇ ਸਾਰਾ ਪਰਿਵਾਰ ਬੇਹੱਦ ਖੁਸ਼ ਹੈ, ਉਧਰ ਹੀ ਸਾਰੇ ਪਿੰਡ ਨੂੰ ਵੀ ਪਾਰੁਲ ‘ਤੇ ਮਾਣ ਹੈ ਤੇ ਸਭ ‘ਚ ਵੱਡਾ ਉਤਸ਼ਾਹ ਹੈ।

5

ਹੁਸ਼ਿਆਰਪੁਰ ਦੇ ਮੁਕੇਰੀਆਂ ਦੇ ਪਿੰਡ ਕਾਲਾ ਮੰਝ ਦੀ ਫਲਾਈਟ ਲੈਫਟੀਨੈਂਟ ਪਾਰੁਲ ਭਾਰਦਵਾਜ ਦੀ 20 ਜੂਨ 2015 ‘ਚ ਭਾਰਤੀ ਸੈਨਾ ‘ਚ ਭਰਤੀ ਹੋਈ ਸੀ। ਉਸ ਨੇ ਟ੍ਰੇਨਿੰਗ ਤੋਂ ਬਾਅਦ 27 ਮਈ ਨੂੰ ਹੈਲੀਕਾਪਟਰ ਐਮਆਈ-17 ਵੀ5 ‘ਚ ਸਾਥੀ ਪਾਇਲਟਾਂ ਨਾਲ ਪਹਿਲੀ ਉਡਾਣ ਭਰੀ।

  • ਹੋਮ
  • ਪੰਜਾਬ
  • ਪੰਜਾਬ ਦੀ ਧੀ ਨੇ ਭਾਰਤੀ ਫੌਜ 'ਚ ਸਿਰਜਿਆ ਇਤਿਹਾਸ
About us | Advertisement| Privacy policy
© Copyright@2026.ABP Network Private Limited. All rights reserved.