ਨਨਕਾਣਾ ਸਾਹਿਬ ਤੋਂ ਚੱਲਿਆ ਨਗਰ ਕੀਰਤਨ ਪੁੱਜਾ ਚੰਡੀਗੜ੍ਹ ਪਹੁੰਚਿਆ, ਸੰਗਤ 'ਚ ਭਾਰੀ ਉਤਸ਼ਾਹ
ਸ਼੍ਰੋਮਣੀ ਕਮੇਟੀ ਵੱਲੋਂ ਬਦਲਵੇਂ ਪ੍ਰਬੰਧਾਂ ਤਹਿਤ ਪਾਲਕੀ ਸਾਹਿਬ ਵਾਲੀ ਬੱਸ ਸਮੇਤ ਹੋਰ ਗੱਡੀਆਂ ਦਾ ਵੀ ਪ੍ਰਬੰਧ ਕੀਤਾ ਗਿਆ ਹੈ ਤੇ ਤਿੰਨ ਸਿਫ਼ਟਾਂ ਵਿੱਚ ਮੁਲਾਜ਼ਮ ਡਿਊਟੀ ਲਈ ਭੇਜੇ ਗਏ ਹਨ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਨਗਰ ਕੀਰਤਨ ਪ੍ਰਤੀ ਸੰਗਤਾਂ ਦੇ ਉਤਸ਼ਾਹ ਨੂੰ ਵੇਖਦਿਆਂ ਇਸ ਨੂੰ ਨਿਰੰਤਰ ਅੱਗੇ ਤੋਰਿਆ ਜਾ ਰਿਹਾ ਹੈ।
ਬੇਸ਼ੱਕ ਸੰਗਤਾਂ ਦੇ ਉਤਸ਼ਾਹ ਕਰਕੇ ਨਗਰ ਕੀਰਤਨ 48 ਘੰਟੇ ਤਕ ਪੱਛੜ ਕੇ ਚੱਲ ਰਿਹਾ ਹੈ, ਪਰ ਸੰਗਤਾਂ ਘੰਟਿਆਂ ਤਕ ਰਸਤਿਆਂ ’ਚ ਖੜ੍ਹ ਕੇ ਨਗਰ ਕੀਰਤਨ ਦਾ ਇੰਤਜ਼ਾਰ ਕਰ ਰਹੀਆਂ ਹਨ।
ਨਗਰ ਕੀਰਤਨ ਦੇ ਸਵਾਗਤ ਲਈ ਥਾਂ-ਥਾਂ ਸੁਆਗਤੀ ਗੇਟ ਲਾਏ ਗਏ ਤੇ ਲੰਗਰ ਦਾ ਪ੍ਰਬੰਧ ਕੀਤਾ ਗਿਆ। ਨਗਰ ਕੀਰਤਨ ਲਈ ਸੰਗਤਾਂ ਵਿੱਚ ਭਾਰੀ ਉਤਸ਼ਾਹ ਦਿੱਸ ਰਿਹਾ ਹੈ। ਹਜ਼ਾਰਾਂ ਦੀ ਗਿਣਤੀ ’ਚ ਸੰਗਤ ਸਵਾਗਤ ਤੇ ਦਰਸ਼ਨਾਂ ਲਈ ਪੁੱਜ ਰਹੀ ਹੈ।
ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪ੍ਰਕਾਸ਼ ਅਸਥਾਨ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਪਾਕਿਸਤਾਨ ਤੋਂ ਪਹਿਲੀ ਅਗਸਤ ਨੂੰ ਆਰੰਭ ਹੋਇਆ ਅੰਤਰਰਾਸ਼ਟਰੀ ਨਗਰ ਕੀਰਤਨ ਅੱਜ ਮੁਹਾਲੀ ਪਹੁੰਚਿਆ। ਇੱਥੇ ਗੁਰਦੁਆਰਾ ਅੰਬ ਸਾਹਿਬ ਵਿਖੇ ਪਾਲਕੀ ਦਾ ਬਦਲਾਅ ਕੀਤਾ ਗਿਆ।