ਕਾਂਗਰਸੀਆਂ ਦੀ ਰੈਲੀ 'ਚ ਕਲੇਸ਼, ਚੱਲੀਆਂ ਕੁਰਸੀਆਂ, ਲੱਥੀਆਂ ਪੱਗਾਂ
ਦੱਸ ਦੇਈਏ ਬੀਬੀ ਜਗੀਰ ਕੌਰ ਇਸ ਦੌਰਾਨ ਖੇਮਕਰਨ ਵਿੱਚ ਸਾਬਕਾ ਵਿਧਾਇਕ ਪ੍ਰੋ. ਵਿਰਸਾ ਸਿੰਘ ਵਲਟੋਹਾ ਵੱਲੋਂ ਰੱਖੀ ਰੈਲੀ ਨੂੰ ਸੰਬੋਧਨ ਕਰਨ ਲਈ ਪਹੁੰਚੇ ਸਨ।
ਇਸ ਲਈ ਉਨ੍ਹਾਂ ਨੂੰ ਆਪਣੇ ਹੀ ਸਮਰਥਕਾਂ ਤੋਂ ਮਾਰ ਖਾਣੀ ਪੈ ਰਹੀ ਹੈ। ਉਨ੍ਹਾਂ ਸੁਖਪਾਲ ਖਹਿਰਾ ਨੂੰ ਵੀ ਘੇਰਦਿਆਂ ਕਿਹਾ ਕਿ ਖਹਿਰਾ ਸਿਰਫ ਪੈਸਾ ਇਕੱਠਾ ਕਰਨ ਲਈ ਇਹ ਸਭ ਕੁਝ ਕਰ ਰਹੇ ਹਨ।
ਬੀਬੀ ਜਗੀਰ ਕੌਰ ਨੇ ਕਿਹਾ ਕਿ ਕਾਂਗਰਸ ਨੇ ਕੋਈ ਵਾਅਦਾ ਤਾਂ ਪੂਰਾ ਨਹੀਂ ਕੀਤਾ ਤੇ ਹੁਣ ਜਦੋਂ ਉਹ ਰੈਲੀਆਂ ਵਿੱਚ ਜਾਂਦੇ ਹਨ ਤਾਂ ਲੋਕ ਉਨ੍ਹਾਂ ਨੂੰ ਸਵਾਲ ਪੁੱਛਦੇ ਹਨ।
ਇਸੇ ਦੌਰਾਨ ਵਿਧਾਇਕ ਗਿੱਲ ਨੂੰ ਉਨ੍ਹਾਂ ਦੇ ਸੁਰੱਖਿਆ ਮੁਲਾਜ਼ਮਾਂ ਵੱਲੋਂ ਬਾਹਰ ਕੱਢਣ ਦੀ ਵਾਇਰਲ ਵੀਡੀਓ 'ਤੇ ਬੋਲਦਿਆਂ ਅਕਾਲੀ ਦਲ-ਬੀਜੇਪੀ ਉਮੀਦਵਾਰ ਬੀਬੀ ਜਗੀਰ ਕੌਰ ਨੇ ਕਿਹਾ ਕਿ ਹੁਣ ਕਾਂਗਰਸੀ ਆਪਣਿਆਂ ਨੂੰ ਹੀ ਕੁੱਟ ਰਹੇ ਹਨ ਕਿਉਂਕਿ ਇਨ੍ਹਾਂ ਕੋਲ ਕੋਈ ਹੋਰ ਮੁੱਦਾ ਨਹੀਂ ਰਹਿ ਗਿਆ।
ਝਗੜਾ ਇੰਨਾ ਵਧ ਗਿਆ ਕਿ ਰੈਲੀ ਵਿੱਚ ਵਰਕਰਾਂ ਨੇ ਇੱਕ-ਦੂਜੇ 'ਤੇ ਕੁਰਸੀਆਂ ਵਰ੍ਹਾਉਣੀਆਂ ਸ਼ੁਰੂ ਕਰ ਦਿੱਤੀਆਂ। ਕਈ ਵਰਕਰਾਂ ਦੀਆਂ ਪੱਗਾਂ ਵੀ ਲੱਥ ਗਈਆਂ।
ਇਸ ਮੌਕੇ ਵਿਧਾਇਕ ਹਰਮਿੰਦਰ ਗਿੱਲ ਵੀ ਰੈਲੀ ਵਿੱਚ ਹਾਜ਼ਰ ਸਨ।
ਤਰਨ ਤਾਰਨ: ਲੋਕ ਸਭਾ ਹਲਕਾ ਖਡੂਰ ਸਾਹਿਬ ਅਧੀਨ ਵਿਧਾਨ ਸਭਾ ਹਲਕਾ ਪੱਟੀ 'ਚ ਰੈਲੀ ਦੌਰਾਨ ਕਾਂਗਰਸੀ ਵਰਕਰ ਆਪਸ ਵਿੱਚ ਭਿੜ ਗਏ।