ਸੁਖਬੀਰ ਬਾਦਲ ਵੱਲੋਂ ਅੰਮ੍ਰਿਤਸਰ ਤੋਂ ਫਿਰੋਜ਼ਪੁਰ ਤੱਕ ਸ਼ਕਤੀ ਪ੍ਰਦਰਸ਼ਨ ਮਗਰੋਂ ਨਾਮਜ਼ਦਗੀ ਪੱਤਰ ਦਾਖ਼ਲ
ਹਰਸਿਮਤ ਬਾਦਲ ਨੂੰ 'ਹੰਕਾਰੀ' ਕਹਿਣ ਬਾਰੇ ਕੈਪਟਨ ਨੂੰ ਕਰਾਰਾ ਜਵਾਬ ਦਿੰਦਿਆਂ ਸੁਖਬੀਰ ਬਾਦਲ ਨੇ ਕਿਹਾ ਕਿ ਕੈਪਟਨ ਨੂੰ ਆਪਣੇ ਸੂਬੇ ਬਾਰੇ ਕੁਝ ਨਹੀਂ ਪਤਾ ਜਦਕਿ ਹਰਸਿਮਰਤ ਨੇ ਸੂਬੇ ਵਿੱਚ ਫੂਡ ਪਾਰਕ ਲਿਆਂਦੇ। ਉਨ੍ਹਾਂ ਕੈਪਟਨ ਨੂੰ ਨਖਿੱਧ, ਨਿਕੰਮਾ ਤੇ ਨਾਲਾਇਕ ਮੁੱਖ ਮੰਤਰੀ ਦੱਸਿਆ।
Download ABP Live App and Watch All Latest Videos
View In Appਇਸ ਦੇ ਨਾਲ ਹੀ ਜਦੋਂ ਉਨ੍ਹਾਂ ਨੂੰ ਅਕਾਲੀ ਦਲ 'ਤੇ ਚੋਣਾਂ 'ਚ SGPC ਦੇ ਫੰਡ ਵਰਤਣ ਦੇ ਲੱਗੇ ਇਲਜ਼ਾਮਾਂ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਸਵਾਲ ਪੁੱਛਣ ਵਾਲੇ ਪੱਤਰਕਾਰ ਨੂੰ ਖ਼ਬਰਦਾਰ ਕੀਤਾ। ਉਨ੍ਹਾਂ ਕਿਹਾ ਕਿ ਸਿੱਖ ਹੋਣ ਦੇ ਨਾਤੇ ਤੁਹਾਨੂੰ ਇਹ ਸਵਾਲ ਨਹੀਂ ਪੁੱਛਣਾ ਚਾਹੀਦਾ। SGPC ਦੇ ਫੰਡ ਖਾਵਾਂਗੇ ਤਾਂ ਮੰਨ ਜਾਵਾਂਗੇ।
ਉਨ੍ਹਾਂ ਮੁਤਾਬਕ ਉਹ ਸੰਨੀ ਦਿਓਲ ਨੂੰ ਲੈ ਕੇ ਕਾਫੀ 'ਕੌਨਫੀਡੈਂਟ' ਹਨ। ਉਨ੍ਹਾਂ ਕਿਹਾ ਕਿ ਸੰਨੀ ਦਿਓਲ ਵਿਨੋਦ ਖੰਨਾ ਵਾਂਗ ਹੀ ਮਿਹਨਤ ਤੇ ਲੋਕਾਂ ਦੀ ਸੇਵਾ ਕਰਨਗੇ। ਉਨ੍ਹਾਂ ਕਿਹਾ ਕਿ ਸੁਨੀਲ ਜਾਖੜ ਦੀ ਤਾਂ ਜ਼ਮਾਨਤ ਵੀ ਜ਼ਬਤ ਹੋ ਜਾਵੇਗੀ। ਉਨ੍ਹਾਂ ਜਾਖੜ ਦੇ ਹਲਕੇ ਵਿੱਚ ਅਕਾਲੀ ਦਲ ਦੀ ਜਿੱਤ ਦਾ ਦਾਅਵਾ ਕੀਤਾ।
ਇਸ ਦੌਰਾਨ ਸੁਖਬੀਰ ਬਾਦਲ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਖਰੀਆਂ-ਖਰੀਆਂ ਸੁਣਾਈਆਂ। ਉਨ੍ਹਾਂ ਕਿਹਾ ਕਿ ਕੈਪਟਨ ਆਪਣੀ ਹਾਰ ਮੰਨੀ ਬੈਠੇ ਹਨ। ਡਰੇ ਹੋਏ ਹਨ ਇਸ ਲਈ ਹੀ ਆਪਣੇ ਮੰਤਰੀਆਂ ਨੂੰ ਧਮਕਾ ਰਹੇ ਹਨ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਕੈਪਟਨ ਜ਼ੁਬਾਨ ਦੇ ਪੱਕੇ ਨਹੀਂ।
ਇਸ ਮਗਰੋਂ ਅੰਮ੍ਰਿਤਸਰ ਤੋਂ ਵੱਡਾ ਰੋਡ ਸ਼ੋਅ ਕਰਦਿਆਂ ਉਹ ਫਿਰੋਜ਼ਪੁਰ ਪੁੱਜੇ। ਇਸ ਦੌਰਾਨ ਉਨ੍ਹਾਂ ਨਾਲ ਹਰਸਿਮਰਤ ਕੌਰ ਬਾਦਲ ਵੀ ਨਾਲ ਮੌਜੂਦ ਰਹੇ। ਯਾਦ ਰਹੇ ਫਿਰੋਜ਼ਪੁਰ ਵਿੱਚ ਸੁਖਬੀਰ ਦਾ ਟਾਕਰਾ ਸ਼ੇਰ ਸਿੰਘ ਘੁਬਾਇਆ ਨਾਲ ਹੋ ਰਿਹਾ ਹੈ।
ਲੋਕ ਸਭਾ ਹਲਕਾ ਫਿਰੋਜ਼ਪੁਰ ਤੋਂ ਅਕਾਲੀ ਦਲ ਦੇ ਉਮੀਦਵਾਰ ਸੁਖਬੀਰ ਸਿੰਘ ਬਾਦਲ ਨੇ ਆਪਣਾ ਨਾਮਜ਼ਦਗੀ ਪੱਤਰ ਦਾਖ਼ਲ ਕਰਵਾ ਦਿੱਤਾ ਹੈ। ਇਸ ਤੋਂ ਪਹਿਲਾਂ ਉਨ੍ਹਾਂ ਅੰਮ੍ਰਿਤਸਰ ਸ੍ਰੀ ਦਰਬਾਰ ਸਾਹਿਬ ਮੱਥਾ ਟੇਕ ਤੇ ਆਸ਼ੀਰਵਾਰ ਲਿਆ।
- - - - - - - - - Advertisement - - - - - - - - -