✕
  • ਹੋਮ

ਧਨੇਰ ਦੀ ਸਜ਼ਾ ਰੱਦ ਕਰਾਉਣ ਲਈ ਬਰਨਾਲਾ ਜੇਲ੍ਹ ਅੱਗੇ ਆਇਆ ਔਰਤ ਕਾਰਕੁਨਾਂ ਦਾ ਹੜ੍ਹ, ਵੇਖੋ ਤਸਵੀਰਾਂ

ਏਬੀਪੀ ਸਾਂਝਾ   |  07 Oct 2019 07:29 PM (IST)
1

2

3

4

5

6

7

8

ਹਾਕਮਾਂ ਨੂੰ ਸਖ਼ਤ ਚਿਤਾਵਨੀ ਦਿੱਤੀ ਗਈ ਕਿ ਆਉਣ ਵਾਲੇ ਸਮੇਂ ਵਿੱਚ ਇਸ ਸੰਘਰਸ਼ ਦਾ ਘੇਰਾ ਵਿਸ਼ਾਲ ਵੀ ਹੁੰਦਾ ਜਾਵੇਗਾ ਤੇ ਤਿੱਖਾ ਵੀ ਹੋਵੇਗਾ। ਆਗੂਆਂ ਨੇ ਇਹ ਵੀ ਐਲਾਨ ਕੀਤਾ ਕਿ ਕੱਲ੍ਹ ਦੁਸਹਿਰਾ ਪੱਕੇ ਮੋਰਚੇ ਵਿੱਚ ਹੀ ਮਨਾਇਆ ਜਾਵੇਗਾ ਤੇ ਬਦੀ ਖ਼ਿਲਾਫ਼ ਨੇਕੀ ਦੀ ਅਸਲ ਜੰਗ ਤੇਜ਼ ਕਰਨ ਦਾ ਅਹਿਦ ਕੀਤਾ ਜਾਵੇਗਾ।

9

ਔਰਤ ਆਗੂਆਂ ਨੇ ਕਿਹਾ ਕਿ ਅਸੀਂ ਮਾਈ ਭਾਗੋ, ਗ਼ਦਰੀ ਗੁਲਾਬ ਕੌਰ, ਦੁਰਗਾ ਭਾਬੀ ਦੇ ਲੋਕ ਹਿਤਾਂ ਲਈ ਜੂਝ ਮਰਨ ਦੇ ਆਪਣੇ ਇਤਿਹਾਸਕ ਵਿਰਸੇ ਦੀ ਪਛਾਣ ਕਰ ਲਈ ਹੈ। ਸੰਘਰਸ਼ ਨੂੰ ਤੇਜ਼ ਕਰਦਿਆਂ ਅੱਜ ਇੱਕ ਘੰਟੇ ਲਈ ਜੇਲ੍ਹ ਦਾ ਘਿਰਾਓ ਕੀਤਾ ਗਿਆ।

10

ਉਨ੍ਹਾਂ ਕਿਹਾ ਕਿ ਹਾਕਮਾਂ ਦੀ ਅਜਿਹੀਆਂ ਨਿਹੱਕੀਆਂ ਸਜ਼ਾਵਾਂ ਸੁਣਾ ਕੇ, ਜੁਝਾਰੂ ਕਾਫ਼ਲਿਆਂ ਨੂੰ ਆਗੂ ਰਹਿਤ ਕਰਨ ਦੀ ਚਾਲ ਨੂੰ ਸਫ਼ਲ ਨਹੀਂ ਹੋਣ ਦਿੱਤਾ ਜਾਵੇਗਾ। ਸਗੋਂ ਲੋਕ ਕਾਫ਼ਲੇ ਹੋਰ ਵੱਧ ਮਜ਼ਬੂਤ ਹੋਣਗੇ ਅਤੇ ਸੰਘਰਸ਼ਾਂ ਦੇ ਪਿੜ ਮੱਲਣਗੇ।

11

ਇਹ ਇਕੱਠ ਆਏ ਦਿਨ ਵਿਸ਼ਾਲ ਹੁੰਦਾ ਜਾ ਰਿਹਾ ਹੈ। ਅੱਧ ਸੰਸਾਰ ਦੀਆਂ ਮਾਲਕ ਔਰਤਾਂ ਨੇ ਇਹ ਵੀ ਸਮਝ ਲਿਆ ਹੈ ਕਿ ਮਨਜੀਤ ਧਨੇਰ ਦੀ ਨਿਹੱਕੀ ਉਮਰਕੈਦ ਸਜ਼ਾ ਕਿਉਂ ਬਹਾਲ ਰੱਖੀ ਹੈ, ਕਿਉਂਕਿ ਮਨਜੀਤ ਧਨੇਰ ਚਾਰ ਦਹਾਕਿਆਂ ਤੋਂ ਵੱਧ ਸਮੇਂ ਤੋਂ ਔਰਤਾਂ ਸਮੇਤ ਕਿਸਾਨਾਂ-ਮਜ਼ਦੂਰਾਂ, ਨੌਜਵਾਨਾਂ ਤੇ ਹੋਰ ਮਿਹਨਤਕਸ਼ ਲੋਕਾਂ ਦੇ ਹੱਕਾਂ ਹਿੱਤਾਂ ਲਈ ਜੂਝਦਾ ਆ ਰਿਹਾ ਹੈ। ਇਸੇ ਕਰਕੇ ਮਨਜੀਤ ਧਨੇਰ ਹਾਕਮਾਂ ਦੀ ਅੱਖ ’ਚ ਰੜਕਦਾ ਰੋੜ ਹੈ।

12

ਅੱਧ ਸੰਸਾਰ ਦੀਆਂ ਮਾਲਕ ਔਰਤਾਂ, ਜਿਨ੍ਹਾਂ ਨੂੰ ਕਾਣਾ-ਮੁਕਾਣਾ ਜਾਣ ਵਾਲੀਆਂ, ਭੋਗ ਵਿਲਾਸ ਦੀਆਂ ਵਸਤੂਆਂ ਤੇ ਮੰਡੀ ਦਾ ਮਾਲ ਵੇਚਣ ਵਾਲੀਆਂ ਵਸਤੂਆਂ ਸਮਝਿਆ ਜਾਂਦਾ ਹੈ ਪਰ ਕਿਰਨਜੀਤ ਦੀ ਸ਼ਹਾਦਤ ਅਤੇ 22 ਸਾਲ ਦੇ ਮਹਿਲ ਕਲਾਂ ਲੋਕ ਸੰਘਰਸ਼ ਨੇ ਔਰਤਾਂ ਨੂੰ ਆਪਣੇ ਅਸਲ ਫ਼ਰਜ਼ਾਂ ਦੀ ਪਛਾਣ ਕਰਵਾਉਂਦਿਆਂ ਸੰਘਰਸ਼ਾਂ ਦਾ ਪਿੜ ਮੱਲਣ ਦੀ ਜਾਗ ਲਾ ਦਿੱਤੀ ਹੈ, ਜਿਸ ਦਾ ਸਿੱਟਾ ਅੱਜ ਦਾ ਠਾਠਾਂ ਮਾਰਦਾ ਇਕੱਠ ਹੈ।

13

ਮੰਗਲਵਾਰ ਦੇ ਸਮਾਗ਼ਮ ਦੀ ਪ੍ਰਧਾਨਗੀ ਔਰਤ ਆਗੂਆਂ ਨੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਲੋਕ ਆਗੂ ਮਨਜੀਤ ਧਨੇਰ ਦੀ ਸੁਪਰੀਮ ਕੋਰਟ ਵੱਲੋਂ ਬਹਾਲ ਰੱਖੀ ਗਈ ਨਿਹੱਕੀ ਸਜ਼ਾ ਭਲੇ ਹੀ ਵਡੇਰਾ ਚੈਲੰਜ ਹੈ ਪਰ ਅਣਖੀ ਲੋਕਾਂ ਨੇ ਇਸ ਵਡੇਰੇ ਚੈਲੰਜ ਨੂੰ ਕਬੂਲ ਕਰਕੇ ਲੋਕ ਸੰਘਰਸ਼ਾਂ ਦਾ ਪਿੜ ਮੱਲ ਲਿਆ ਹੈ।

14

ਬਰਨਾਲਾ: ਬਹੁ-ਚਰਚਿਤ ਕਿਰਨਜੀਤ ਕੌਰ ਮਹਿਲ ਕਲਾਂ ਲੋਕ ਘੋਲ ਦੇ ਸਿਰਕੱਢ ਆਗੂ ਮਨਜੀਤ ਧਨੇਰ ਦੀ ਉਮਰ ਕੈਦ ਦੀ ਸਜ਼ਾ ਰੱਦ ਕਰਾਉਣ ਲਈ ਜ਼ਿਲ੍ਹਾ ਜੇਲ੍ਹ ਬਰਨਾਲਾ ਦੇ ਗੇਟ ਅੱਗ ਚੱਲ ਰਹੇ ਪੱਕੇ ਮੋਰਚੇ ਦੇ 8ਵੇਂ ਦਿਨ ਹਜ਼ਾਰਾਂ ਔਰਤ ਕਾਰਕੁਨਾਂ ਦਾ ਹੜ੍ਹ ਬਰਨਾਲੇ ਦੀ ਧਰਤੀ ’ਤੇ ਵਗਿਆ।

  • ਹੋਮ
  • ਪੰਜਾਬ
  • ਧਨੇਰ ਦੀ ਸਜ਼ਾ ਰੱਦ ਕਰਾਉਣ ਲਈ ਬਰਨਾਲਾ ਜੇਲ੍ਹ ਅੱਗੇ ਆਇਆ ਔਰਤ ਕਾਰਕੁਨਾਂ ਦਾ ਹੜ੍ਹ, ਵੇਖੋ ਤਸਵੀਰਾਂ
About us | Advertisement| Privacy policy
© Copyright@2025.ABP Network Private Limited. All rights reserved.