ਅਮਰੀਕਾ 'ਚ ਜੀਕੇ ’ਤੇ ਫਿਰ ਹਮਲਾ, ਸੜਕ ’ਤੇ ਘੜੀਸਿਆ, ਪੱਗ ਵੀ ਲੱਥੀ
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਨਿਊਯਾਰਕ ਦੇ ਗੁਰਦੁਆਰੇ ਜਾ ਰਹੇ ਮਨਜੀਤ ਸਿੰਘ ਜੀਕੇ ਦੀ ਕਾਰ ਨੂੰ ਰੋਕਿਆ ਗਿਆ ਤੇ ਉਨ੍ਹਾਂ ਦੀ ਕਾਰ 'ਤੇ ਜੁੱਤੀਆਂ ਮਾਰ ਕੇ ਰੋਸ ਪ੍ਰਗਟਾਇਆ ਗਿਆ ਸੀ। 95 ਗੁਰਦੁਆਰਿਆਂ ਵਾਲੀ ਜਥੇਬੰਦੀ ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ (ਯੂਐਸਏ) ਦੇ ਕਾਰਕੁਨਾਂ ਨੇ ਜੀਕੇ ਵਿਰੋਧ ਕੀਤਾ।
ਉਨ੍ਹਾਂ ਕਿਹਾ ਕਿ ਉਹ ਜੀਕੇ ਤੇ ਉਸ ਹਰ ਅਕਾਲੀ ਦੇ ਪਿੱਛੇ ਚੱਟਾਨ ਵਾਂਗ ਖੜ੍ਹੇ ਹਨ ਜੋ ਸ੍ਰੀ ਗੁਰੂ ਨਾਨਕ ਦੇਵ ਦੀਆਂ ਸਿੱਖਿਆਵਾਂ ਦਾ ਪ੍ਰਚਾਰ ਕਰਦੇ ਹਨ ਤੇ ਦਹਿਸ਼ਤਗਰਦੀ ਦੇ ਏਜੰਟਾਂ ਵਿਰੁੱਧ ਲੜਦੇ ਹਨI
ਉਨ੍ਹਾਂ ਕਿਹਾ ਕਿ ਮਨਜੀਤ ਸਿੰਘ ਉੱਥੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਸੰਦੇਸ਼ ਫੈਲਾਉਣ ਤੇ 550 ਵੇਂ ਪ੍ਰਕਾਸ਼ ਦਿਹਾੜੇ ਦੇ ਸਮਾਗਮਾਂ ਬਾਰੇ ਗੱਲਬਾਤ ਕਰਨ ਲਈ ਗਏ ਸਨ, ਪਰ ਇਹ ਗੁੰਡੇ ਸਿਰਫ ਅੱਤਵਾਦ ਫੈਲਾਉਣ ਦੇ ਚਾਹਵਾਨ ਹਨ। ਸ਼੍ਰੋਮਣੀ ਅਕਾਲੀ ਦਲ ਨੇ ਕਦੇ ਵੀ ਅੱਤਵਾਦ ਅੱਗੇ ਹਾਰ ਨਹੀਂ ਮੰਨੀ ਤੇ ਇਹ ਸਿੱਖੀ ਸਿਧਾਂਤਾਂ ’ਤੇ ਮਜ਼ਬੂਤੀ ਨਾਲ ਕਾਇਮ ਰਹੇਗਾ।
ਨੌਜਵਾਨਾਂ ਨੇ ਜੀਕੇ ਨਾਲ ਧੱਕਾ-ਮੁੱਕੀ ਕਰਦਿਆਂ ਉਨ੍ਹਾਂ ਨੂੰ ਸੜਕ ’ਤੇ ਹੇਠਾਂ ਸੁੱਟ ਦਿੱਤਾ।
ਇਸ ਵਾਰ ਵੀ ਉਹ ਗੁਰਦਆਰਾ ਸਾਹਿਬ ਮੱਥਾ ਟੇਕਣ ਜਾ ਰਹੇ ਸੀ ਕਿ 20 ਦੇ ਕਰੀਬ ਨੌਜਵਾਨਾਂ ਨੇ ਉਨ੍ਹਾਂ ’ਤੇ ਹਮਲਾ ਕਰ ਦਿੱਤਾ।
ਇਸ ਘਟਨਾ ਬਾਅਦ ਸ਼੍ਰੋਮਣੀ ਕਮੇਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪ੍ਰਤੀਕਿਰਿਆ ਦਿੰਦਿਆ ਕਿਹਾ ਕਿ ਨਿਹੱਥੇ ਮਨਜੀਤ ਸਿੰਘ ਜੀਕੇ ’ਤੇ ਆਈਐਸਆਈ ਦੇ ਹੱਥਠੋਕੇ ਤੇ ਭਾੜੇ ਦੇ ਗੁੰਡਿਆਂ ਨੇ ਹਮਲਾ ਕੀਤਾ ਹੈ।
ਇਸ ਦੌਰਾਨ ਉਨ੍ਹਾਂ ਦੀ ਪੱਗ ਵੀ ਲੱਥ ਗਈ। ਪੁਲਿਸ ਨੇ ਤਿੰਨ ਵਿਅਕਤੀ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਹੈ।
ਕੈਲੀਫੋਰਨੀਆ: ਅਮਰੀਕਾ ਵਿੱਚ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀਕੇ ’ਤੇ ਫਿਰ ਹਮਲਾ ਹੋਇਆ।
ਉਸ ਸਮੇਂ ਸਾਬਕਾ ਮੰਤਰੀ ਬਿਕਰਮ ਮਜੀਠੀਆ ਨੇ ਇਸ ਘਟਨਾ ਪਿੱਛੇ ਸਿੱਖ ਫਾਰ ਜਸਟਿਸ ਦੇ ਗੁਰਪਤਵੰਤ ਸਿੰਘ ਪੰਨੂ ਨੂੰ ਜ਼ਿੰਮੇਵਾਰ ਠਹਿਰਾਇਆ ਸੀ।