ਮਾਲਵੇ ਦੇ ਟਿੱਬਿਆਂ 'ਚੋਂ ਉੱਠ ਮਾਨਸਾ ਦੇ ਗੱਭਰੂ ਨੇ ਸਰ ਕੀਤੀ ਦੁਨੀਆ ਦੀ ਸਭ ਤੋਂ ਉੱਚੀ ਚੋਟੀ ਮਾਊਂਟ ਐਵਰੈਸਟ
ਰਮਨ ਦੇ ਪਿਤਾ ਬਲਜਿੰਦਰ ਸਿੰਘ, ਮਾਂ ਬਲਜੀਤ ਕੌਰ ਤੇ ਪਿਤਾ ਰਘੁਬੀਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਪੁੱਤਰ ਦੇਸ਼ ਦੇ ਉੱਘੇ ਨੇਤਾਵਾਂ ਜਿਵੇਂ ਰਾਜਨਾਥ ਸਿੰਘ, ਲਾਲ ਕ੍ਰਿਸ਼ਨ ਅਡਵਾਨੀ ਦੇ ਸੁਰੱਖਿਆ ਦਸਤੇ ਵਿੱਚ ਤਾਇਨਾਤ ਰਹਿ ਚੁੱਕਾ ਹੈ।
ਐਨਐਸਜੀ ਕਮਾਂਡੋ ਰਮਨਵੀਰ ਨੇ ਸਾਲ 2016 ਦੇ ਪਠਾਨਕੋਟ ਏਅਰਬੇਸ 'ਤੇ ਹੋਏ ਅੱਤਵਾਦੀ ਹਮਲੇ ਵਿੱਚ ਵੀ ਹਿੱਸਾ ਲਿਆ ਸੀ ਅਤੇ ਦਹਿਸ਼ਤਗਰਾਂ ਨੂੰ ਮਾਰ ਮੁਕਾਉਣ ਵਾਲੀ ਟੀਮ ਦਾ ਮੈਂਬਰ ਸੀ।
ਮਾਨਸਾ ਦੇ ਪਿੰਡ ਜਟਾਣਾ ਕਲਾਂ ਦਾ ਰਹਿਣ ਵਾਲੇ ਰਮਨਵੀਰ ਨੂੰ ਘਰ ਵਿੱਚੋਂ ਹੀ ਦੇਸ਼ ਸੇਵਾ ਦੀ ਚੇਟਕ ਲੱਗੀ ਸੀ। ਉਸ ਦੇ ਦਾਦਾ ਆਜ਼ਾਦੀ ਘੁਲਾਟੀਏ ਸਨ ਅਤੇ ਉਨ੍ਹਾਂ ਦੇ ਪਾਏ ਪੂਰਨਿਆਂ 'ਤੇ ਤੁਰਦਾ ਰਮਨਵੀਰ ਨੈਸ਼ਨਲ ਸਕਿਉਰਿਟੀ ਗਾਰਡ ਵਿੱਚ ਸੇਵਾਵਾਂ ਨਿਭਾਅ ਰਿਹਾ ਹੈ।
ਰਮਨਵੀਰ ਨੇ ਬੀਤੇ ਦਿਨੀ ਇਹ ਕਾਰਨਾਮਾ ਕੀਤਾ ਹੈ, ਜਿਸ ਤੋਂ ਉਸ ਦੇ ਪਰਿਵਾਰ ਤੇ ਪਿੰਡ ਵਾਲਿਆਂ ਵਿੱਚ ਖੁਸ਼ੀ ਦੀ ਲਹਿਰ ਹੈ।
ਮਾਨਸਾ: ਪੰਜਾਬ ਦੇ ਪੱਛੜੇ ਇਲਾਕੇ ਵਿੱਚ ਗਿਣੇ ਜਾਂਦੇ ਮਾਨਸਾ ਇਲਾਕੇ ਦੇ ਨੌਜਵਾਨ ਨੇ ਦੁਨੀਆ ਦੀ ਸਭ ਤੋਂ ਉੱਚੀ ਚੋਟੀ ਮਾਊਂਟ ਐਵਰੈਸਟ ਨੂੰ ਸਰ ਕਰ ਲਿਆ ਹੈ।
ਹੁਣ ਰਮਨਵੀਰ ਨੇ ਆਪਣੀ 16 ਮੈਂਬਰੀ ਐਨਐਸਜੀ ਟੀਮ ਨਾਲ ਮਾਊਂਟ ਐਵਰੈਸਟ ਚੋਟੀ ਸਰ ਕਰ ਲਈ। ਰਮਨਵੀਰ ਦੇ ਪਰਿਵਾਰ ਵਾਲਿਆਂ ਨੇ ਖੁਸ਼ੀ ਪ੍ਰਗਟਾਈ ਕਿ ਉਨ੍ਹਾਂ ਦੇ ਪੁੱਤਰ ਨੇ ਉਨ੍ਹਾਂ ਦੇ ਪਿੰਡ ਦਾ ਨਾਂਅ ਦੁਨੀਆ ਵਿੱਚ ਚਮਕਾ ਦਿੱਤਾ ਹੈ।