ਹਨੀਪ੍ਰੀਤ ਤੇ ਵਿਸ਼ਵਾਸ ਦੇ ਵਿਆਹ ਦੀ ਕਹਾਣੀ ਦਾ ਸੱਚ, ਵੇਖੋ ਤਸਵੀਰਾਂ
ਵਿਸ਼ਵਾਸ ਨੇ ਦੱਸਿਆ ਕਿ ਉਸ 'ਤੇ ਕਈ ਝੂਠੇ ਮਾਮਲੇ ਦਰਜ ਕਰਵਾ ਦਿੱਤੇ ਸਨ, ਜੋ ਉਸ ਤੇ ਉਸ ਦੇ ਪਿਤਾ ਵੱਲੋਂ ਮੁਆਫ਼ੀ ਮੰਗਣ ਤੋਂ ਬਾਅਦ ਵਾਪਸ ਲੈ ਲਏ ਗਏ ਸਨ।
ਉਸ ਨੇ ਇਹ ਵੀ ਦੋਸ਼ ਲਾਇਆ ਸੀ ਕਿ ਡੇਰਾ ਮੁਖੀ ਨੇ ਉਸ ਨੂੰ ਜਾਨੋਂ ਮਾਰਨ ਦੀ ਧਮਕੀ ਵੀ ਦਿੱਤੀ ਸੀ।
ਹਨੀਪ੍ਰੀਤ ਦੇ ਸਾਬਕਾ ਪਤੀ ਨੇ ਦੱਸਿਆ ਕਿ ਜਿਸ ਦਿਨ ਉਸ ਦਾ ਵਿਆਹ ਹੋਇਆ ਸੀ, ਉਦੋਂ ਵੀ ਹਨੀਪ੍ਰੀਤ ਉਸ ਨਾਲ ਨਹੀਂ ਸੀ ਆਈ ਤੇ ਡੇਰਾ ਮੁਖੀ ਨਾਲ ਗੁਫਾ ਵਿੱਚ ਹੀ ਠਹਿਰੀ ਸੀ।
ਗੁਪਤਾ ਨੇ ਦੋਸ਼ ਲਾਇਆ ਕਿ ਉਸ ਨੇ ਹਨੀਪ੍ਰੀਤ ਤੇ ਡੇਰਾ ਮੁਖੀ ਨੂੰ ਉਸ ਦੀ ਗੁਫਾ ਵਿੱਚ ਇਤਰਾਜ਼ਯੋਗ ਹਾਲਤ ਵਿੱਚ ਵੇਖ ਲਿਆ ਸੀ।
ਉਸ ਨੇ ਦੱਸਿਆ ਕਿ ਰਾਮ ਰਹੀਮ ਤੇ ਹਨੀਪ੍ਰੀਤ ਉਸ ਨੂੰ ਵਰਤ ਰਹੇ ਸਨ।
ਵਿਸ਼ਵਾਸ ਗੁਪਤਾ ਨੇ ਤਾਂ ਇਹ ਵੀ ਕਹਿ ਦਿੱਤਾ ਸੀ ਕਿ ਹਨੀਪ੍ਰੀਤ ਤੇ ਰਾਮ ਰਹੀਮ ਦੇ ਪਿਓ ਧੀ ਵਾਲੇ ਨਹੀਂ ਸਗੋਂ ਪਤੀ-ਪਤਨੀ ਵਾਲੇ ਰਿਸ਼ਤੇ ਸਨ।
ਗੁਪਤਾ ਨੇ ਰਾਮ ਰਹੀਮ ਤੇ ਉਸ ਦੀ ਟੀਮ 'ਤੇ ਦੋਸ਼ ਲਾਉਂਦਿਆਂ ਕਿਹਾ ਕਿ ਉਸ ਦੇ ਡੇਰਾ ਛੱਡਣ ਤੋਂ ਬਾਅਦ ਉਸ ਨੂੰ ਤੇ ਉਸ ਦੇ ਪੂਰੇ ਪਰਿਵਾਰ ਨੂੰ ਧਮਕਾਇਆ ਗਿਆ।
ਗੁਪਤਾ ਨੇ ਕਿਹਾ ਕਿ ਇੱਕ ਵਾਰ ਉਸ ਨੇ ਹਨੀਪ੍ਰੀਤ ਦੇ ਉਸ ਕੋਲ ਨਾ ਆਉਣ ਦੀ ਸ਼ਿਕਾਇਤ ਕੀਤੀ ਤਾਂ ਡੇਰਾ ਮੁਖੀ ਨੇ ਬਿਮਾਰੀ ਦਾ ਬਹਾਨਾ ਲਾ ਕੇ ਉਸ ਕੋਲੋਂ ਹੀ ਮੁਆਫ਼ੀ ਮੰਗਵਾ ਲਈ।
ਵਿਸ਼ਵਾਸ ਗੁਪਤਾ ਨੇ ਦੱਸਿਆ ਕਿ ਹਨੀਪ੍ਰੀਤ ਨਾਲ ਉਸ ਦਾ ਵਿਆਹ ਡੇਰਾ ਮੁਖੀ ਦੇ ਹੀ ਕਹਿਣ 'ਤੇ ਹੋਇਆ ਸੀ। 1999 ਵਿੱਚ ਉਹ ਦੋਵੇਂ ਵਿਆਹ ਦੇ ਬੰਧਨ ਵਿੱਚ ਬੱਝ ਗਏ ਸਨ।
ਬੀਤੇ ਦਿਨੀਂ ਹਨੀਪ੍ਰੀਤ ਦੇ ਸਾਬਕਾ ਪਤੀ ਵਿਸ਼ਵਾਸ ਗੁਪਤਾ ਨੇ ਪੱਤਰਕਾਰ ਮਿਲਣੀ ਦੌਰਾਨ ਕਈ ਖ਼ੁਲਾਸੇ ਕੀਤੇ। ਇਨ੍ਹਾਂ ਵਿੱਚੋਂ ਜ਼ਿਆਦਾਤਰ ਉਸ ਦੀ ਪਹਿਲੀ ਪਤਨੀ ਹਨੀਪ੍ਰੀਤ ਬਾਰੇ ਤੇ ਉਸ ਦੇ ਕਥਿਤ ਪਿਤਾ ਰਾਮ ਰਹੀਮ ਬਾਰੇ ਸਨ।
ਵਿਸ਼ਵਾਸ ਨੇ ਦੱਸਿਆ ਕਿ ਰਾਮ ਰਹੀਮ ਹਨੀਪ੍ਰੀਤ ਸਮੇਤ ਕਈਆਂ ਨਾਲ ਬਿੱਗ ਬੌਸ ਖੇਡਦਾ ਸੀ। ਉਹ ਵੀ ਉਸ ਖੇਡ ਦਾ ਹਿੱਸਾ ਸੀ ਪਰ ਹਨੀਪ੍ਰੀਤ ਨੇ ਡੇਰਾ ਮੁਖੀ ਨੂੰ ਕਹਿ ਕੇ ਆਊਟ ਕਰਵਾ ਦਿੱਤਾ ਸੀ ਤੇ ਇਸ ਲਈ ਡੇਰਾ ਮੁਖੀ ਨੇ ਉਸ ਨੂੰ ਜੇਤੂ ਬਣਾ ਦਿੱਤਾ ਸੀ।
ਵਿਸ਼ਵਾਸ ਨੇ ਦੱਸਿਆ ਕਿ ਡੇਰਾ ਮੁਖੀ ਨੇ ਹਨੀਪ੍ਰੀਤ ਨੂੰ ਸਭ ਦੇ ਸਾਮ੍ਹਣੇ ਆਪਣੀ ਧੀ ਤੇ ਉਸ ਨੂੰ ਆਪਣਾ ਜਵਾਈ ਬਣਾਇਆ ਸੀ।