ਨਾਂਦੇੜ 'ਚ ਦੁਸਿਹਰੇ ਦੀਆਂ ਰੌਣਕਾਂ, ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪੁਰਾਤਨ ਸ਼ਸਤਰਾਂ ਦੇ ਕਰੋ ਦਰਸ਼ਨ
ਏਬੀਪੀ ਸਾਂਝਾ | 08 Oct 2019 09:29 AM (IST)
1
2
3
4
5
6
ਇਸ ਤੋਂ ਉਪਰੰਤ ਵਿਸ਼ਾਲ ਮਹੱਲਾ ਸਜਾਇਆ ਜਾਵੇਗਾ, ਜਿਸ ਵਿੱਚ ਨਿਹੰਗ ਸਿੰਘਾਂ ਦੇ ਦਲ ਆਪਣੀ ਕਲਾ ਦੇ ਪਰਦਰਸ਼ਨ ਕਰਨਗੇ।
7
ਦੁਪਹਿਰ ਵੇਲੇ ਗੁਰੂ ਸਾਹਿਬਾਨ ਦੇ ਪੁਰਾਤਨ ਸ਼ਸਤਰਾਂ ਦੇ ਦਰਸ਼ਨ ਕਰਵਾਉਣ ਤੋਂ ਬਾਅਦ ਸ੍ਰੀ ਦਸਮ ਗ੍ਰੰਥ ਸਾਹਿਬ ਜੀ ਦੀ ਕਥਾ ਹੋਵੇਗੀ।
8
ਅੱਜ ਹੋਣ ਵਾਲੇ ਮੁੱਖ ਸਮਾਗਮ ਦੇ ਵਿੱਚ ਪੰਜਾਬ ਭਰ ਤੋਂ ਨਿਹੰਗ ਸਿੰਘਾਂ ਦੇ ਦਲ ਹਜ਼ੂਰ ਸਾਹਿਬ ਪਹੁੰਚ ਚੁੱਕੇ ਹਨ।
9
ਸੋਮਵਾਰ ਸ਼ਾਮ ਆਰਤੀ ਤੋਂ ਬਾਅਦ ਤਖਤ ਸਾਹਿਬ ਦੇ ਸਨਮੁੱਖ ਰੈਣ ਸਬਾਈ ਕੀਰਤਨ ਦਰਬਾਰ ਕਰਵਾਇਆ ਗਿਆ ਜਿਸ ਵਿੱਚ ਪੰਥ ਦੇ ਉੱਚ ਕੋਟੀ ਰਾਗੀ ਜਥਿਆਂ ਨੇ ਹਾਜ਼ਰੀ ਭਰੀ।
10
ਪੰਜਾਬ ਤੋਂ ਇਲਾਵਾ ਸਮੁੱਚੇ ਸੰਸਾਰ ਭਰ ਤੋਂ ਲੱਖਾਂ ਦੀ ਗਿਣਤੀ ਵਿੱਚ ਇੱਥੇ ਸੰਗਤਾਂ ਪਹੁੰਚੀਆਂ ਹਨ।
11
ਤਖਤ ਇਸ਼ਨਾਨ, ਦੀਪ ਮਾਲਾ ਸਮਾਗਮਾਂ ਦੀ ਪੁਰਾਤਨ ਰਹੁਰੀਤ ਅਨੁਸਾਰ ਜਾਹੋ ਜਲਾਲ ਨਾਲ ਕੱਲ੍ਹ ਦੁਸਹਿਰਾ ਸਮਾਗਮਾਂ ਦੀ ਸ਼ੁਰੂਆਤ ਹੋਈ।
12
ਤਖ਼ਤ ਅਬਚਲ ਸ੍ਰੀ ਹਜ਼ੂਰ ਅਬਿਚਲ ਨਗਰ ਸਾਹਿਬ, ਨਾਂਦੇੜ ਵਿਖੇ ਦੁਸਹਿਰੇ ਦੀਆਂ ਖ਼ਾਸ ਰੌਣਕਾਂ ਵੇਖਣ ਨੂੰ ਮਿਲ ਰਹੀਆਂ ਹਨ।