RSS ਲੀਡਰ ਦਾ ਕਤਲ ਕਰਨ ਵਾਲੇ CCTV 'ਚ ਕੈਦ, ਵੇਖੋ ਤਸਵੀਰਾਂ
ਦੱਸਣਯੋਗ ਹੈ ਪਿਛਲੇ ਸਾਲ ਆਰ.ਐਸ.ਐਸ. ਪੰਜਾਬ ਦੇ ਮੁਖੀ ਜਗਦੀਸ਼ ਗਗਨੇਜਾ ਦਾ ਜਲੰਧਰ 'ਚ ਕਤਲ ਹੋ ਗਿਆ ਸੀ ਪਰ ਪੰਜਾਬ ਅਜੇ ਤੱਕ ਉਨ੍ਹਾਂ ਦੇ ਕਾਤਲਾਂ ਨੂੰ ਫੜਨ 'ਚ ਨਾਕਾਮ ਰਹੀ ਹੈ।
ਘਟਨਾ ਤੋਂ ਤੁਰੰਤ ਬਾਅਦ ਪੁਲੀਸ ਤੇ ਆਰ.ਐਸ.ਐਸ. ਦੇ ਵਰਕਰ ਤੇ ਲੀਡਰ ਮੌਕੇ 'ਤੇ ਪੁੱਜੇ। ਪੁਲੀਸ ਨੇ ਚਸ਼ਮਦੀਦਾਂ ਦੇ ਬਿਆਨ ਦਰਜ ਕੀਤੇ ਗਏ ਹਨ। ਪੁਲੀਸ ਦਾ ਕਹਿਣਾ ਹੈ ਕਿ ਅਣਪਛਾਤੇ ਲੋਕਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ ਤੇ ਜਲਦ ਹੀ ਦੋਸ਼ੀ ਗ੍ਰਿਫਤਾਰ ਕੀਤੇ ਜਾਣਗੇ।
ਦੋ ਮੋਟਰਸਾਈਕਲ ਸਵਾਰ ਨਕਾਬਪੋਸ਼ ਹਮਲਾਵਰਾਂ ਨੇ ਉਸ ਨੂੰ ਘਰ ਦੇ ਬਾਹਰ ਦੀ ਗੋਲੀਆਂ ਮਾਰ ਦਿੱਤੀਆਂ। ਹਮਲਾਵਰਾਂ ਨੇ ਰਵਿੰਦਰ ਦੇ ਦੋ ਗੋਲੀਆਂ ਮਾਰੀਆਂ, ਜਿਨ੍ਹਾਂ ਵਿੱਚੋਂ ਇੱਕ ਪਿੱਠ ਤੇ ਇੱਕ ਗਰਦਨ ਵਿੱਚ ਲੱਗੀ। ਇਸ ਨਾਲ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ।
ਇਹ ਘਟਨਾ ਲੁਧਿਆਣਾ ਦੇ ਬਸਤੀ ਜੋਧੇਵਾਲ ਥਾਣੇ ਅਧੀਨ ਪੈਂਦੇ ਕੈਲਾਸ਼ ਨਗਰ ਦੀ ਗਲੀ ਨੰਬਰ ਤਿੰਨ ਵਿੱਚ ਵਾਪਰੀ। ਪੇਸ਼ੇ ਵਜੋਂ ਪ੍ਰਾਪਟੀ ਸਲਾਹਕਾਰ ਰਵਿੰਦਰ ਗੋਸਾਈਂ ਸਵੇਰੇ ਆਰ.ਐਸ.ਐਸ. ਦੀ ਸ਼ਾਖਾ ਲਾਉਣ ਤੋਂ ਬਾਅਦ ਆਪਣੇ ਘਰ ਦੇ ਬਾਹਰ ਕੁੱਤਿਆਂ ਨੂੰ ਦੁੱਧ ਪਿਲਾ ਰਿਹਾ ਸੀ। ਉਸ ਸਮੇਂ ਉਸ ਨਾਲ ਉਸ ਦੀ ਤਿੰਨ ਸਾਲ ਦੀ ਪੋਤੀ ਵੀ ਸੀ।
ਗੋਲੀਆਂ ਵੱਜਣ ਤੋਂ ਬਾਅਦ ਰਵਿੰਦਰ ਦੀ ਮੌਤ ਮੌਕੇ 'ਤੇ ਹੀ ਹੋ ਗਈ। ਮ੍ਰਿਤਕ ਦੀ ਉਮਰ 60 ਸਾਲ ਦੇ ਕਰੀਬ ਹੈ। ਉਹ ਲੰਮੇ ਸਮੇਂ ਤੋਂ ਆਰ ਐਸ ਐਸ ਨਾਲ ਜੁੜਿਆ ਹੋਇਆ ਸੀ।
ਲੁਧਿਆਣਾ 'ਚ ਅੱਜ ਸਵੇਰੇ ਆਰ.ਐਸ.ਐਸ. ਦੇ ਸੀਨੀਅਰ ਲੀਡਰ ਰਵਿੰਦਰ ਗੋਸਾਈਂ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਗੋਸਾਈਂ ਨੂੰ ਘਰ ਦੇ ਨੇੜੇ ਹੀ ਗੋਲੀਆਂ ਮਾਰੀਆਂ ਗਈਆਂ। ਗੋਸਾਈਂ ਨੂੰ ਗੋਲੀਆਂ ਮਾਰ ਕੇ ਭੱਜੇ ਮੋਟਰਲਾਈਕਲ ਸਵਾਰਾਂ ਦੀਆਂ ਤਸਵੀਰਾਂ CCTV 'ਚ ਕੈਦ ਹੋ ਗਈਆਂ। ਵੇਖੋ ਤਸਵੀਰਾਂ...