ਪੁਲਿਸ ਨੇ ਕੀਤਾ ਕਾਂਗਰਸ ਦੀ ਜਿੱਤ ਦਾ ਮਜ਼ਾ ਕਿਰਕਿਰਾ !
ਹਾਲਾਂਕਿ, ਪੁਲਿਸ ਨੇ ਇੱਥੇ ਪਟਾਕੇ ਚਲਾਉਣ 'ਤੇ ਕੋਈ ਕਾਰਵਾਈ ਤਾਂ ਨਹੀਂ ਕੀਤੀ। ਪੁਲਿਸ ਕਰਮੀਆਂ ਨੇ ਕਾਂਗਰਸੀ ਵਰਕਰਾਂ ਨੂੰ ਅਜਿਹਾ ਕਰਨ ਤੋਂ ਰੋਕ ਦਿੱਤਾ। ਦੂਜੇ ਪਾਸੇ, ਕਾਂਗਰਸੀਆਂ ਨੇ ਵੀ ਹਲੀਮੀ ਨਾਲ ਉਨ੍ਹਾਂ ਦਾ ਕਿਹਾ ਮੰਨ ਲਿਆ ਤੇ ਪਟਾਕੇ ਚਲਾਉਣੇ ਬੰਦ ਕਰ ਦਿੱਤੇ।
ਉੱਚ ਅਦਾਲਤ ਨੇ ਆਦੇਸ਼ ਦਿੰਦਿਆਂ ਸਿਰਫ਼ ਦਿਵਾਲੀ ਵਾਲੇ ਦਿਨ 3 ਘੰਟੇ ਪਟਾਕੇ ਚਲਾਉਣ ਦੀ ਖੁੱਲ੍ਹ ਦਿੱਤੀ ਹੈ। ਪਟਾਕੇ ਹਵਾ ਤੇ ਧੁਨੀ ਪ੍ਰਦੂਸ਼ਣ ਦੇ ਦੋ ਵੱਡੇ ਕਾਰਕ ਹਨ।
ਜ਼ਿਕਰਯੋਗ ਹੈ ਕਿ ਪੰਜਾਬ ਤੇ ਹਰਿਆਣਾ ਉੱਚ ਅਦਾਲਤ ਨੇ ਪਟਾਕਿਆਂ ਕਾਰਨ ਫੈਲ ਰਹੇ ਪ੍ਰਦੂਸ਼ਣ ਨੂੰ ਕਾਬੂ ਕਰਨ ਲਈ ਸਖ਼ਤ ਆਦੇਸ਼ ਦਿੱਤੇ ਹੋਏ ਹਨ। ਇਨ੍ਹਾਂ ਹੁਕਮਾਂ ਨੂੰ ਚੰਡੀਗੜ੍ਹ ਪੁਲਿਸ ਨੇ ਪੰਜਾਬ ਤੇ ਹਰਿਆਣਾ ਦੀ ਸਾਂਝੀ ਰਾਜਧਾਨੀ ਦੇ 15 ਸੈਕਟਰ ਵਿੱਚ ਬਣੇ ਹੋਏ ਕਾਂਗਰਸ ਭਵਨ ਵਿੱਚ ਉਲੰਘਣਾ ਕੀਤੇ ਜਾਣ ਤੋਂ ਬਾਅਦ ਤੁਰੰਤ ਲਾਗੂ ਕਰਵਾਇਆ।
ਪਾਰਟੀ ਵਰਕਰ ਇਸ ਵੱਡੀ ਜਿੱਤ ਦਾ ਜਸ਼ਨ ਪਟਾਕੇ ਚਲਾ ਕੇ ਮਨਾ ਰਹੇ ਸਨ। ਉਸੇ ਸਮੇਂ ਚੰਡੀਗੜ੍ਹ ਪੁਲਿਸ ਨੇ ਆ ਕੇ ਉਨ੍ਹਾਂ ਨੂੰ ਰੋਕ ਦਿੱਤਾ।
ਗੁਰਦਾਸਪੁਰ ਜ਼ਿਮਨੀ ਚੋਣ ਜਿੱਤਣ ਦੀ ਖੁਸ਼ੀ ਮਨਾ ਰਹੇ ਕਾਂਗਰਸ ਪਾਰਟੀ ਦੇ ਵਰਕਰਾਂ ਨੂੰ ਚੰਡੀਗੜ੍ਹ ਪੁਲਿਸ ਨੇ ਉਸ ਵੇਲੇ ਠੱਲ੍ਹ ਪਾ ਦਿੱਤੀ ਜਦੋਂ ਪਟਾਕੇ ਚਲਾ ਰਹੇ ਵਰਕਰਾਂ ਨੂੰ ਪੁਲਿਸ ਨੇ ਆ ਕੇ ਰੋਕ ਦਿੱਤਾ।
ਦੱਸ ਦੇਈਏ ਕਿ ਕਾਂਗਰਸ ਨੇ ਗੁਰਦਾਸਪੁਰ ਜ਼ਿਮਨੀ ਚੋਣ 1,93,219 ਵੋਟਾਂ ਨਾਲ ਇਹ ਚੋਣ ਜਿੱਤ ਲਈ ਹੈ। ਕੁੱਲ 4,99,752 ਵੋਟਾਂ ਨਾਲ ਸੁਨੀਲ ਕੁਮਾਰ ਜਾਖੜ ਗੁਰਦਾਸਪੁਰ ਤੋਂ ਨਵੇਂ ਸੰਸਦ ਮੈਂਬਰ ਚੁਣੇ ਗਏ ਹਨ।