✕
  • ਹੋਮ

ਮੋਦੀ ਦੇ ਕੈਬਨਿਟ ਮੰਤਰੀਆਂ ਨੇ ਚੁੱਕੀ ਸਹੁੰ, 58 'ਚੋਂ 25 ਕੇਂਦਰੀ, 25 ਕੇਂਦਰੀ ਰਾਜ ਮੰਤਰੀ ਤੇ 9 ਆਜ਼ਾਦ ਮੰਤਰੀਆਂ ਨੇ ਲਿਆ ਹਲਫ਼

ਏਬੀਪੀ ਸਾਂਝਾ   |  30 May 2019 10:00 PM (IST)
1

ਬੀਜੇਪੀ ਦੇ ਵੱਡੇ ਦਲਿਤ ਚਿਹਰੇ ਤੇ ਪੰਜ ਵਾਰ ਲੋਕ ਸਭਾ ਮੈਂਬਰ ਰਹਿਣ ਵਾਲੇ ਥਾਵਰ ਚੰਦ ਗਹਿਲੋਤ ਨੇ ਕੇਂਦਰੀ ਮੰਤਰੀ ਵਜੋਂ ਹਲਫ਼ ਲਿਆ। ਉਹ ਪਿਛਲੀ ਸਰਕਾਰ ਵਿੱਚ ਸਮਾਜਿਕ ਨਿਆਂ ਮੰਤਰੀ ਸਨ।

2

ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਵੀਰਵਾਰ ਨੂੰ ਆਪਣੀ 58 ਮੈਂਬਰੀ ਕੈਬਨਿਟ ਨਾਲ ਸਹੁੰ ਚੁੱਕ ਲਈ ਹੈ। ਭਾਰਤ ਦੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਉਨ੍ਹਾਂ ਨੂੰ ਸਹੁੰ ਚੁੱਕਵਾਈ। ਮੋਦੀ ਦੀ ਵਜ਼ਾਰਤ ਵਿੱਚ ਉਨ੍ਹਾਂ ਸਮੇਤ 25 ਕੇਂਦਰੀ ਮੰਤਰੀ, 24 ਕੇਂਦਰੀ ਰਾਜ ਮੰਤਰੀ ਅਤੇ 9 ਰਾਜ ਮੰਤਰੀ (ਆਜ਼ਾਦ ਚਾਰਜ) ਸ਼ਾਮਲ ਹਨ। ਇਨ੍ਹਾਂ ਵਿੱਚੋਂ ਪੰਜਾਬ ਦੇ ਹਿੱਸੇ ਇੱਕ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਤੇ ਇੱਕ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼, ਆਏ ਹਨ।

3

ਰਾਜਨਾਥ ਸਿੰਘ ਨੇ ਕੇਂਦਰੀ ਮੰਤਰੀ ਵਜੋਂ ਸਹੁੰ ਚੁੱਕ ਲਈ ਹੈ। ਉਹ ਪਿਛਲੀ ਮੋਦੀ ਸਰਕਾਰ ਵਿੱਚ ਗ੍ਰਹਿ ਮੰਤਰੀ ਦੇ ਅਹੁਦੇ 'ਤੇ ਤਾਇਨਾਤ ਹਨ। ਉਹ ਲਖਨਊ ਤੋਂ ਚੋਣ ਜਿੱਤ ਕੇ ਸੰਸਦ ਵਿੱਚ ਪਹੁੰਚੇ ਹਨ।

4

ਗੁਜਰਾਤ ਦੇ ਗਾਂਧੀਨਗਰ ਤੋਂ ਜਿੱਤ ਕੇ ਅਮਿਤ ਸ਼ਾਹ ਵੀ ਮੋਦੀ ਦੀ ਵਜ਼ਾਰਤ ਦਾ ਹਿੱਸਾ ਬਣੇ ਹਨ। ਉਹ 2014 ਤੋਂ ਬੀਜੇਪੀ ਦੇ ਪ੍ਰਧਾਨ ਵੀ ਬਣੇ ਹੋਏ ਹਨ।

5

ਦੂਜੀ ਵਾਰ ਜਿੱਤ ਕੇ ਐਮਪੀ ਬਣਨ ਵਾਲੇ ਨਿਤਿਨ ਗਡਕਰੀ ਇਸ ਵਾਰ ਵੀ ਕੇਂਦਰੀ ਕੈਬਨਿਟ ਮੰਤਰੀ ਬਣੇ ਹਨ।

6

ਪਿਛਲੀ ਸਰਕਾਰ ਵਿੱਚ ਰੱਖਿਆ ਮੰਤਰੀ ਰਹਿ ਚੁੱਕੀ ਨਿਰਮਲਾ ਸੀਤਾਰਮਨ ਇਸ ਵਾਰ ਵੀ ਮੰਤਰੀ ਬਣ ਗਈ ਹੈ। ਹਾਲਾਂਕਿ, ਉਨ੍ਹਾਂ ਲੋਕ ਸਭਾ ਚੋਣ ਨਹੀਂ ਲੜੀ, ਪਰ ਫਿਰ ਵੀ ਕੇਂਦਰੀ ਵਜ਼ਾਰਤ ਵਿੱਚ ਸ਼ਾਮਲ ਹਨ।

7

ਐਲਜੇਪੀ ਦੇ ਰਾਸ਼ਟਰੀ ਮੁਖੀ ਰਾਮ ਵਿਲਾਸ ਪਾਸਵਾਨ ਦੂਜੀ ਵਾਰ ਬਣੀ ਮੋਦੀ ਸਰਕਾਰ ਵਿੱਚ ਹੀ ਕੇਂਦਰੀ ਵਜ਼ਾਰ ਦਾ ਹਿੱਸਾ ਹਨ।

8

ਨਰੇਂਦਰ ਤੋਮਰ ਨੇ ਵੀ ਕੇਂਦਰੀ ਮੰਤਰੀ ਵਜੋਂ ਹਲਫ਼ ਲਿਆ। ਉਹ ਪਿਛਲੀ ਸਰਕਾਰ ਵਿੱਚ ਪੇਂਡੂ ਵਿਕਾਸ ਮੰਤਰੀ ਸਨ।

9

ਸਾਬਕਾ ਵਿਦੇਸ਼ ਸਕੱਤਰ ਐਸ ਜੈਸ਼ੰਕਰ ਵੀ ਕੇਂਦਰੀ ਮੰਤਰੀਮੰਡਲ ਦਾ ਹਿੱਸਾ ਹਨ। ਉਹ ਸੰਨ 1977 ਵਿੱਚ ਵਿਦੇਸ਼ ਸੇਵਾ ਵਿੱਚ ਸ਼ਾਮਲ ਹੋਏ ਤੇ ਸਾਲ 2015 ਤੋਂ 2018 ਤਕ ਵਿਦੇਸ਼ ਸਕੱਤਰ ਅਤੇ ਅਮਰੀਕਾ, ਚੀਨ ਵਿੱਚ ਰਾਜਦੂਤ ਵੀ ਰਹਿ ਚੁੱਕੇ ਹਨ। ਉਹ ਕਿਸੇ ਵੀ ਸਦਨ ਦੇ ਮੈਂਬਰ ਨਹੀਂ ਹਨ।

10

ਬਠਿੰਡ ਸੀਟ ਤੋਂ ਲਗਾਤਾਰ ਤੀਜੀ ਵਾਰ ਚੋਣ ਜਿੱਤ ਕੇ ਹਰਸਿਮਰਤ ਕੌਰ ਬਾਦਲ ਨੇ ਲਗਾਤਾਰ ਦੂਜੀ ਵਾਰ ਕੇਂਦਰੀ ਕੈਬਨਿਟ ਮੰਤਰੀ ਵਜੋਂ ਸਹੁੰ ਚੁੱਕੀ ਹੈ।

11

ਪਾਰਟੀ ਦੇ ਆਦੀਵਾਸੀ ਚਿਹਰੇ ਅਰਜੁਨ ਮੁੰਡਾ ਨੇ ਖੁੰਟੀ, ਝਾਰਖੰਡ ਤੋਂ ਲੋਕ ਸਭਾ ਚੋਣ ਜਿੱਤ ਕੇ ਕੇਂਦਰੀ ਮੰਤਰੀ ਵਜੋਂ ਹਲਫ਼ ਲੈ ਲਿਆ ਹੈ।

12

ਕਾਂਗਰਸ ਦੇ ਕੌਮੀ ਪ੍ਰਧਾਨ ਰਾਹੁਲ ਗਾਂਧੀ ਨੂੰ ਹਰਾ ਕੇ ਬੀਜੇਪੀ ਵਿੱਚ ਆਪਣਾ ਸਿਆਸੀ ਕੱਦ ਬੇਹੱਦ ਉੱਚਾ ਕਰਨ ਵਾਲੀ ਯੂਪੀ ਦੇ ਅਮੇਠੀ ਤੋਂ ਲੋਕ ਸਭਾ ਮੈਂਬਰ ਸਮ੍ਰਿਤੀ ਇਰਾਨੀ ਨੇ ਵੀ ਕੇਂਦਰੀ ਮੰਤਰੀ ਵਜੋਂ ਸਹੁੰ ਚੁੱਕ ਲਈ ਹੈ। ਇਰਾਨੀ ਪਿਛਲੀ ਸਰਕਾਰ ਵਿੱਚ ਕੱਪੜਾ ਮੰਤਰੀ ਅਤੇ ਸੂਚਨਾ ਤੇ ਪ੍ਰਸਾਰਨ ਮੰਤਰੀ ਵੀ ਰਹਿ ਚੁੱਕੀ ਹੈ।

13

ਚਾਂਦਨੀ ਚੌਕ ਤੋਂ ਲੋਕ ਸਭਾ ਚੋਣ ਜਿੱਤ ਕੇ ਡਾ. ਹਰਸ਼ਵਰਧਨ ਨੇ ਦੂਜੀ ਵਾਰ ਸੱਤਾ ਵਿੱਚ ਆਈ ਮੋਦੀ ਸਰਕਾਰ 'ਚ ਬਤੌਰ ਕੇਂਦਰੀ ਮੰਤਰੀ ਸਹੁੰ ਚੁੱਕ ਲਈ ਹੈ।

14

ਪਿਛਲੀ ਮੋਦੀ ਸਰਕਾਰ ਵਿੱਚ ਸਿੱਖਿਆ ਮੰਤਰੀ ਰਹੇ ਪ੍ਰਕਾਸ਼ ਜਾਵੜੇਕਰ ਇਸ ਵਾਰ ਵੀ ਕੇਂਦਰੀ ਕੈਬਨਿਟ ਦਾ ਹਿੱਸਾ ਹਨ।

15

ਓੜੀਸ਼ਾ 'ਚ ਭਾਜਪਾ ਦੇ ਵੱਡੇ ਲੀਡਰ ਧਰਮੇਂਦਰ ਪ੍ਰਧਾਨ ਨੇ ਕੇਂਦਰੀ ਮੰਤਰੀ ਦੀ ਸਹੁੰ ਚੁੱਕ ਲਈ ਹੈ। ਉਹ ਪਿਛਲੀ ਸਰਕਾਰ ਵਿੱਚ ਪੈਟਰੋਲੀਅਮ ਮੰਤਰੀ ਸਨ।

16

ਸਾਬਕਾ ਰੇਲ ਮੰਤਰੀ ਪਿਊਸ਼ ਗੋਇਲ ਨੇ ਇਸ ਵਾਰ ਵੀ ਕੇਂਦਰੀ ਮੰਤਰੀ ਵਜੋਂ ਹਲਫ਼ ਲੈ ਲਿਆ ਹੈ।

17

ਮੁਖ਼ਤਾਰ ਅੱਬਾਸ ਨਕਵੀ ਰਾਜ ਸਭਾ ਮੈਂਬਰ ਦੇ ਨਾਲ-ਨਾਲ ਕੇਂਦਰੀ ਕੈਬਨਿਟ ਵਿੱਚ ਸ਼ਾਮਲ ਰਹਿਣਗੇ। ਉਹ ਪਿਛਲੀ ਸਰਕਾਰ ਵਿੱਚ ਘੱਟ ਗਿਣਤੀਆਂ ਬਾਰੇ ਮੰਤਰੀ ਸਨ।

18

ਲਗਾਤਾਰ ਚਾਰ ਵਾਰ ਐਮਪੀ ਰਹਿ ਚੁੱਕੇ ਪ੍ਰਹਿਲਾਦ ਜੋਸ਼ੀ ਨੇ ਕੇਂਦਰੀ ਕੈਬਨਿਟ ਮੰਤਰੀ ਵਜੋਂ ਸਹੁੰ ਚੁੱਕ ਲਈ ਹੈ। ਉਹ ਕਰਨਾਟਕ ਦੇ ਧਾਰਵਾਡ ਤੋਂ ਲੋਕ ਸਭਾ ਚੋਣ ਜਿੱਤ ਕੇ ਸੰਸਦ ਵਿੱਚ ਪਹੁੰਚੇ ਹਨ।

19

ਯੂਪੀ ਦੇ ਚੰਦੋਲੀ ਤੋਂ ਲੋਕ ਸਭਾ ਮੈਂਬਰ ਮਹੇਂਦਰ ਨਾਥ ਪਾਂਡੇ ਨੇ ਕੇਂਦਰੀ ਮੰਤਰੀ ਵਜੋਂ ਹਲਫ਼ ਲੈ ਲਿਆ ਹੈ। ਉਹ ਯੂਪੀ ਭਾਜਪਾ ਪ੍ਰਧਾਨ ਤੇ ਸੂਬੇ ਵਿੱਚ ਪਾਰਟੀ ਦੇ ਵੱਡੇ ਬ੍ਰਾਹਮਣ ਚਿਹਰਾ ਹਨ।

20

ਅਰਵਿੰਦ ਸ਼ਾਵੰਤ ਸ਼ਿਵਸੈਨਾ ਦੇ ਲੀਡਰ ਹਨ ਅਤੇ ਇਸ ਵਾਰ ਮੋਦੀ ਦੀ ਕੈਬਨਿਟ ਵਿੱਚ ਮੰਤਰੀ ਬਣੇ ਹਨ।

21

ਬਿਹਾਰ ਦੇ ਬੇਗੂਸਰਾਏ ਤੋਂ ਚੋਣ ਜਿੱਤ ਗਿਰੀਰਾਜ ਸਿੰਘ ਇਸ ਵਾਰ ਫਿਰ ਕੇਂਦਰੀ ਕੈਬਨਿਟ ਵਿੱਚ ਹਨ। ਉਹ ਪਿਛਲੀ ਸਰਕਾਰ ਵਿੱਚ ਲਘੂ ਉਦਯੋਗ ਰਾਜ ਮੰਤਰੀ ਸਨ।

22

ਸਦਾਨੰਦ ਗੌੜਾ ਨੇ ਵੀ ਕੇਂਦਰੀ ਮੰਤਰੀ ਵਜੋਂ ਸਹੁੰ ਚੁੱਕ ਲਈ ਹੈ। ਉਹ ਪਹਿਲਾਂ ਰੇਲ ਅਤੇ ਕਾਨੂੰਨ ਮੰਤਰੀ ਵੀ ਰਹਿ ਚੁੱਕੇ ਹਨ।

23

ਪਟਨਾ ਸਾਹਿਬ ਤੋਂ ਕਾਂਗਰਸ ਦੇ ਸ਼ਤਰੂਘਨ ਸਿਨ੍ਹਾ ਨੂੰ ਹਰਾ ਕੇ ਰਵੀ ਸ਼ੰਕਰ ਪ੍ਰਸਾਦ ਵੀ ਕੇਂਦਰੀ ਕੈਬਨਿਟ ਦਾ ਹਿੱਸਾ ਬਣੇ ਹਨ।

24

ਉੱਤਰਾਖੰਡ ਦੇ ਮੁੱਖ ਮੰਤਰੀ ਰਹਿ ਚੁੱਕੇ ਰਮੇਸ਼ ਪੋਖਰੀਆਲ ਨਿਸ਼ੰਕ ਨੇ ਵੀ ਕੇਂਦਰੀ ਮੰਤਰੀ ਵਜੋਂ ਸਹੁੰ ਚੁੱਕ ਲਈ ਹੈ।

25

ਪਿਛਲੀ ਸਰਕਾਰ ਵਿੱਚ ਖੇਤੀ ਰਾਜ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਇਸ ਵਾਰ ਮੋਦੀ ਕੈਬਨਿਟ ਵਿੱਚ ਕੇਂਦਰੀ ਮੰਤਰੀ ਹਨ। ਉਨ੍ਹਾਂ ਵੀ ਅੱਜ ਆਪਣੇ ਅਹੁਦੇ ਤੇ ਜਾਣਕਾਰੀ ਗੁਪਤ ਰੱਖਣ ਦੀ ਸਹੁੰ ਵੀ ਚੁੱਕੀ।

  • ਹੋਮ
  • ਪੰਜਾਬ
  • ਮੋਦੀ ਦੇ ਕੈਬਨਿਟ ਮੰਤਰੀਆਂ ਨੇ ਚੁੱਕੀ ਸਹੁੰ, 58 'ਚੋਂ 25 ਕੇਂਦਰੀ, 25 ਕੇਂਦਰੀ ਰਾਜ ਮੰਤਰੀ ਤੇ 9 ਆਜ਼ਾਦ ਮੰਤਰੀਆਂ ਨੇ ਲਿਆ ਹਲਫ਼
About us | Advertisement| Privacy policy
© Copyright@2025.ABP Network Private Limited. All rights reserved.