ਖਸਤਾ ਹਾਲ ਟੈਂਕੀ ਡੇਗਣ ਆਏ ਅਮਲੇ ਦਾ ਕਾਰਾ, ਖਾਲੀ ਥਾਂ ਦੀ ਬਜਾਏ ਰਿਹਾਇਸ਼ੀ ਇਲਾਕੇ 'ਤੇ ਸੁੱਟੀ
ਏਬੀਪੀ ਸਾਂਝਾ | 30 May 2019 05:50 PM (IST)
1
2
3
4
5
6
ਹਾਲਾਂਕਿ, ਇਸ ਘਟਨਾ ਵਿੱਚ ਕਿਸੇ ਕਿਸਮ ਦੇ ਜਾਨੀ ਨੁਕਸਾਨ ਤੋਂ ਬਚਾਅ ਰਿਹਾ।
7
ਟੈਂਕੀ ਡਿੱਗੀ ਤਾਂ ਇਸ ਦਾ ਪਾਣੀ ਇੱਕ ਕੱਪੜਿਆਂ ਦੀ ਦੁਕਾਨ ਵਿੱਚ ਚਲਾ ਗਿਆ, ਜਿਸ ਨਾਲ ਕਾਫੀ ਨਵੇਂ ਕੱਪੜੇ ਖਰਾਬ ਹੋ ਗਏ।
8
ਰਿਹਾਇਸ਼ੀ ਇਲਾਕਾ ਹੋਣ ਕਾਰਨ ਨਾਲ ਦੀਆਂ ਕਈ ਦੁਕਾਨਾਂ ਵੀ ਨੁਕਸਾਨੀਆਂ ਗਈਆਂ।
9
ਰੱਸੀਆਂ ਨਾਲ ਬੰਨ ਕੇ ਟੈਂਕੀ ਨੂੰ ਅਗਲੇ ਪਾਸੇ ਡੇਗਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਪਰ ਟੈਂਕੀ ਦੂਜੇ ਪਾਸੇ ਡਿੱਗ ਗਈ।
10
ਸ਼ਾਮ ਕਈ ਵਾਰ ਰੱਸੀ ਟੁੱਟ ਗਈ ਜਿਸ ਕਾਰਨ ਅੱਜ ਯਾਨੀ ਵੀਰਵਾਰ ਸਵੇਰੇ ਮੁੜ ਟੈਂਕੀ ਨੂੰ ਸੁੱਟਣਾ ਸ਼ੁਰੂ ਕੀਤਾ ਗਿਆ।
11
ਸਿਵਲ ਹਸਪਤਾਲ ਦੇ ਪਿਛਲੇ ਪਾਸੇ ਬਣੀ ਇਹ ਪਾਣੀ ਦੀ ਟੈਂਕੀ ਕਾਫੀ ਪੁਰਾਣੀ ਹੋ ਗਈ ਸੀ ਜਿਸ ਨੂੰ ਕੱਲ੍ਹ ਸ਼ਾਮ ਤੋਂ ਠੇਕੇਦਾਰ ਸੁੱਟਣ ਲੱਗਾ ਹੋਇਆ ਸੀ।
12
ਜਲੰਧਰ ਦੇ ਇਸਲਾਮਗੰਜ ਇਲਾਕੇ ਵਿੱਚ ਅੱਜ ਸਵੇਰੇ ਪਾਣੀ ਦੀ ਟੈਂਕੀ ਸੁੱਟੀ ਗਈ।