ਪਾਕਿਸਤਾਨੀ ਜੁੱਤੀਆਂ ਖਰੀਦ ਭਾਰਤ ਪਹੁੰਚੇ ਨਵਜੋਤ ਸਿੱਧੂ
ਰਵਾਨਾ ਹੋਣ ਤੋਂ ਪਹਿਲਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਿੱਧੂ ਨੇ ਇਮਰਾਨ ਦੀ ਤਾਰੀਫ ਕਰਦਿਆਂ ਕਿਹਾ ਸੀ ਕਿ ਉਹ ਭਾਈਚਾਰਕ ਸਾਂਝ ਨੂੰ ਲੈ ਕੇ ਪਾਕਿਸਤਾਨ ਜਾ ਰਹੇ ਹਨ। ਉਹ ਆਸ ਕਰਦੇ ਹਨ ਕਿ ਦੋਵਾਂ ਦੇਸ਼ਾਂ ਦੇ ਸਬੰਧ ਮਜ਼ਬੂਤ ਹੋਣ। ਇਸ ਮੌਕੇ ਸਿੱਧੂ ਨੇ ਸਾਬਕਾ ਪਾਕਿਸਤਾਨੀ ਕਪਤਾਨ ਇਮਰਾਨ ਖਾਨ ਵੱਲੋਂ ਉਨ੍ਹਾਂ ਨੂੰ ਦਿੱਤੇ ਵਿਸ਼ੇਸ਼ ਸੱਦੇ ਦਾ ਧੰਨਵਾਦ ਵੀ ਕੀਤਾ।
ਸਿੱਧੂ ਦਾ ਪਾਕਿਸਤਾਨੀ ਸੈਨਾ ਦੇ ਚੀਫ ਨੂੰ ਗਲੇ ਮਿਲਣਾ ਵਿਰੋਧੀਆਂ ਦੇ ਗਲੇ 'ਚੋਂ ਨਾ ਉੱਤਰ ਸੱਕਿਆ। ਇਸਦੇ ਚੱਲਦਿਆਂ ਸਿੱਧੂ ਦਾ ਤਿੱਖਾ ਵਿਰੋਧ ਕੀਤਾ ਗਿਆ। ਦੱਸ ਦੇਈਏ ਕਿ ਨਵਜੋਤ ਸਿੱਧੂ ਦੀ ਇਹ ਪਾਕਿਸਤਾਨ ਫੇਰੀ ਉਨ੍ਹਾਂ ਦੇ ਸ਼ਾਇਰਾਨਾ ਅੰਦਾਜ਼ ਤੇ ਕੁਝ ਵਿਵਾਦਾਂ ਕਾਰਨ ਸੁਰਖੀਆਂ ਵਿੱਚ ਰਹੀ।
ਸਿੱਧੂ ਅੱਜ ਵਾਹਘਾ ਸਰਹੱਦ ਰਾਹੀਂ ਅਟਾਰੀ ਹੁੰਦਿਆਂ ਹੋਇਆਂ ਅੰਮ੍ਰਿਤਸਰ ਪਹੁੰਚੇ।
ਸਿੱਧੂ ਨੇ ਪਾਕਿਸਤਾਨ ਦੇ ਮਸ਼ਹੂਰ ਬਾਜ਼ਾਰ ਅਨਾਰਕਲੀ ਵਿੱਚ ਖਰੀਦੋ ਫਰੋਖ਼ਤ ਕੀਤੀ।
ਸਿੱਧੂ ਨੇ ਪਾਕਿਸਤਾਨ ਵਿੱਚ ਮਸ਼ਹੂਰ ਪੰਜਾਬੀ ਜੁੱਤੀਆਂ ਦੀ ਖਰੀਦੋ ਫਰੋਖ਼ਤ ਵੀ ਕੀਤੀ। ਇਨ੍ਹਾਂ ਤਸਵੀਰਾਂ ਵਿੱਚ ਸਿੱਧੂ ਆਪਣੇ ਅੰਦਾਜ਼ ਵਿੱਚ ਜੁੱਤੀਆਂ ਖਰੀਦਦੇ ਹੋਏ।
ਸਿੱਧੂ 17 ਅਗਸਤ ਨੂੰ ਬਾਅਦ ਦੁਪਹਿਰ ਕਰੀਬ ਤਿੰਨ ਵਜੇ ਵਾਹਘਾ ਸਰਹੱਦ ਰਾਹੀ ਪਾਕਿਸਤਾਨ ਰਵਾਨਾ ਹੋਏ ਸਨ।
ਪੰਜਾਬ ਦੇ ਕੈਬਨਿਟ ਮੰਤਰੀ ਤੇ ਸਾਬਕਾ ਭਾਰਤੀ ਕ੍ਰਿਕਟਰ ਨਵਜੋਤ ਸਿੰਘ ਸਿੱਧੂ ਪਾਕਿਸਤਾਨ ਦੇ ਨਵੇਂ ਬਣੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਸਹੁੰ ਚੁੱਕ ਸਮਾਗਮ ਵਿੱਚ ਸ਼ਿਰਕਤ ਕਰਨ ਤੋਂ ਬਾਅਦ ਅੱਜ ਅੰਮ੍ਰਿਤਸਰ ਪਰਤ ਆਏ ਹਨ।