ਫ਼ਤਹਿਵੀਰ ਨੂੰ ਬਚਾਉਣ ਦੇ 'ਸੁਪਰ ਸੁਸਤ' ਬਚਾਅ ਕਾਰਜਾਂ ਤੋਂ ਅੱਕੇ ਲੋਕਾਂ ਨੇ ਲਾਇਆ ਮੋਰਚਾ
ਏਬੀਪੀ ਸਾਂਝਾ | 10 Jun 2019 01:05 PM (IST)
1
ਅੱਤ ਦੀ ਗਰਮੀ ਦੇ ਬਾਵਜੂਦ ਲੋਕ ਸੜਕ 'ਤੇ ਹੀ ਡਟ ਗਏ ਹਨ। ਪੁਲਿਸ ਨੇ ਰਾਹਗੀਰਾਂ ਲਈ ਬਦਲਵੇਂ ਪ੍ਰਬੰਧ ਕੀਤੇ ਹਨ।
2
ਵੱਡੀ ਗਿਣਤੀ ਵਿੱਚ ਪੁੱਜੇ ਔਰਤਾਂ ਤੇ ਬੱਚਿਆਂ ਨੇ ਸਰਕਾਰ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ।
3
ਅਜਿਹੇ ਵਿੱਚ ਲੋਕਾਂ ਦੇ ਸਬਰ ਦਾ ਬੰਨ੍ਹ ਟੁੱਟ ਗਿਆ ਤੇ ਉਨ੍ਹਾਂ ਬਠਿੰਡਾ ਪਟਿਆਲਾ ਮੁੱਖ ਮਾਰਗ ਜਾਮ ਕਰ ਦਿੱਤਾ।
4
ਇੰਨੇ ਲੰਮੇਂ ਸਮੇਂ ਤੋਂ ਫ਼ਤਹਿਵੀਰ ਭੁੱਖਣ ਭਾਣਾ ਹੈ ਅਤੇ ਸਰਕਾਰ ਨੇ ਬਚਾਅ ਕਾਰਜਾਂ ਵਿੱਚ ਕਿਸੇ ਕਿਸਮ ਦੀ ਤੇਜ਼ੀ ਨਹੀਂ ਦਿਖਾਈ ਹੈ।
5
ਲੋਕਾਂ ਨੇ ਪਹਿਲਾਂ ਘਟਨਾ ਸਥਾਨ 'ਤੇ ਵੀ ਸਰਕਾਰ ਖ਼ਿਲਾਫ਼ ਗੁੱਸੇ ਦਾ ਪ੍ਰਗਟਾਵਾ ਕੀਤਾ, ਪਰ ਉੱਥੇ ਫ਼ਤਹਿਵੀਰ ਦੇ ਦਾਦਾ ਵੱਲੋਂ ਪੁਲਿਸ ਨੇ ਅਪੀਲ ਕਰਵਾਈ ਤੇ ਲੋਕਾਂ ਨੂੰ ਸ਼ਾਂਤ ਕਰਵਾਇਆ।
6
ਸੰਗਰੂਰ: ਪਿੰਡ ਭਗਵਾਨਪੁਰਾ ਵਿੱਚ 150 ਫੁੱਟ ਡੂੰਘੇ ਬੋਰਵੈੱਲ ਵਿੱਚ ਡਿੱਗੇ ਦੋ ਸਾਲ ਦੇ ਬੱਚੇ ਫ਼ਤਹਿਵੀਰ ਸਿੰਘ ਨੂੰ ਪੰਜ ਦਿਨ ਬਾਅਦ ਵੀ ਨਹੀਂ ਕੱਢਿਆ ਜਾ ਸਕਿਆ, ਇਸ ਲਈ ਪ੍ਰਸ਼ਾਸਨ ਖ਼ਿਲਾਫ਼ ਲੋਕਾਂ ਦਾ ਗੁੱਸਾ ਅੱਜ ਉਬਾਲ ਖਾ ਗਿਆ।