ਮੈਨੂੰ ਜ਼ਿੰਦਗੀ ਦਿਓ, ਨਾ ਕਿ ਤੇਲ ਰੂਪੀ ਮੌਤ...
ਪਿੰਡ ਵਾਸੀਆਂ ਨੇ ਦੱਸਿਆ ਕਿ ਪਿੰਡ ਦੀਆਂ ਬਹੁਤ ਸਾਰੀਆਂ ਔਰਤਾਂ ਹਰ ਸ਼ਨੀਵਾਰ ਜਾਂ ਕਿਸੇ ਵਾਰ- ਤਿਉਹਾਰ ਦੇ ਦਿਨ ਪਿੱਪਲ ’ਤੇ ਅਨਾਜ, ਮੌਲੀ, ਕੱਪੜੇ ਜਾਂ ਤੇਲ ਚੜ੍ਹਾਉਂਦੀਆਂ ਹਨ ਜਿਸ ਨਾਲ ਇਸ ਪਿੱਪਲ ਦੇ ਦਰਖਤ ਦੀ ਉਮਰ ਘਟਦੀ ਜਾ ਰਹੀ ਹੈ।
ਇਸ ਲਈ ਪਿੰਡ ਦੇ ਲੋਕਾਂ ਨੇ ਅਜਿਹੇ ਦਰਖ਼ਤਾਂ ਨੂੰ ਬਚਾਉਣ ਲਈ ਇਹ ਪਹਿਲ ਕੀਤੀ ਹੈ।
...ਤੇ ਕਿਸੇ ਵੀ ਦਰਖਤ ਦੀਆਂ ਜੜ੍ਹਾਂ ਵਿੱਚ ਜੇ ਤੇਲ ਪਾਇਆ ਜਾਵੇ ਤਾਂ ਉਸ ਬਹੁਤ ਜਲਦੀ ਖਤਮ ਹੋ ਜਾਂਦਾ ਹੈ।
ਇਹ ਬੋਰਡ ਲੋਕਾਂ ਨੂੰ ਜਾਗਰੂਕ ਕਰਨ ਲਈ ਇਸ ਪਿੱਪਲ ਉਪਰ ਲਾਇਆ ਗਿਆ ਹੈ ਕਿਉਂਕਿ ਪਿਛਲੇ ਕੁਝ ਸਮੇਂ ਦੌਰਾਨ ਲੋਕ ਇਸ ਪਿੱਪਲ ’ਤੇ ਤੇਲ ਪਾਉਣ ਲੱਗ ਪਏ ਸਨ
ਚੰਡੀਗੜ੍ਹ: ਪਿਛਲੇ ਕੁਝ ਦਿਨਾਂ ਤੋ ਸ਼ੋਸ਼ਲ ਮੀਡੀਆ ’ਤੇ ਵਿੱਕੀ ਗੌਂਡਰ ਦੇ ਪਿੰਡ ਸਰਾਵਾ ਬੋਦਲਾ ’ਚ ਬੱਸ ਅੱਡੇ ਦੇ ਸਾਹਮਣੇ ਲੱਗੇ ਹੋਏ ਪਿੱਪਲ ਦੇ ਦਰਖਤ ’ਤੇ ਲੱਗੇ ਹੋਏ ਇੱਕ ਫਲੈਕਸ ਬੋਰਡ ਦੀਆਂ ਤਸਵੀਰਾਂ ਵਾਇਰਲ ਹੋ ਰਹੀਆਂ ਹਨ, ਜਿਸ ਰਾਹੀਂ ਆਮ ਲੋਕਾਂ ਨੂੰ ਵਹਿਮਾਂ-ਭਰਮਾਂ ਤੋਂ ਦੂਰ ਰਹਿਣ ਦੀ ਸੇਧ ਦਿੱਤੀ ਗਈ ਹੈ।
ਫਲੈਕਸ ਬੋਰਡ ’ਤੇ ਕੁਝ ਇਸ ਤਰ੍ਹਾਂ ਲਿਖਿਆ ਗਿਆ ਹੈ-ਮੈਂ ਪਿੱਪਲ ਵਾਸੀ ਸਰਾਵਾ ਬੋਦਲਾ ਸ੍ਰੀ ਮੁਕਤਸਰ ਸਾਹਿਬ ਬੇਨਤੀ ਕਰਦਾ ਹਾਂ ਕਿ ਮੈਨੂੰ ਸਿੰਦੂਰ, ਮੌਲੀ, ਅਨਾਜ, ਕੱਪੜੇ ਜਾਂ ਹੋਰ ਚੀਜ਼ਾਂ ਦੀ ਜ਼ਰੂਰਤ ਨਹੀ ਹੈ ਅਤੇ ਨਾ ਹੀ ਇਸ ਤਰ੍ਹਾਂ ਦੇ ਕਿਸੇ ਟੂਣੇ-ਟਮਾਨੇ ਰਾਹੀਂ ਤੁਹਾਡੀ ਕੋਈ ਮਦਦ ਕਰ ਸਕਦਾ ਹਾਂ। ਮੈਨੂੰ ਪਾਣੀ, ਖਾਦ ਤੇ ਕਾਟ-ਸ਼ਾਂਟ ਦੀ ਜ਼ਰੂਰਤ ਹੈ। ਮੈਂ ਤੁਹਾਨੂੰ ਆਕਸੀਜਨ, ਛਾਂ ਅਤੇ ਸ਼ੁੱਧ ਵਾਤਾਵਰਣ ਦੇ ਸਕਦਾ ਹਾਂ
ਬਹੁਤ ਸਾਰੇ ਦਰਖਤ ਸਾਨੂੰ ਦਿਨ ਵੇਲੇ ਆਕਸੀਜਨ ਦਿੰਦੇ ਹਨ ਪਰ ਪਿੱਪਲ ਦਾ ਦਰਖਤ ਇੱਕ ਐਸਾ ਦਰਖਤ ਹੈ ਜੋ ਕਿ 24 ਘੰਟੇ ਆਕਸੀਜਨ ਦਿੰਦਾ ਹੈ।
ਮੈਨੂੰ ਜ਼ਿੰਦਗੀ ਦਿਓ, ਨਾ ਕਿ ਤੇਲ ਰੂਪੀ ਮੌਤ...”