ਬੀਜੇਪੀ ਦੀ ਰੈਲੀ 'ਚ ਫਗਵਾੜਾ ਨਹੀਂ ਪਹੁੰਚੇ ਮਨੋਜ ਤਿਵਾੜੀ, ਭਾਸ਼ਣ ਸੁਣੇ ਬਿਨਾਂ ਰੈਲੀ 'ਚੋਂ ਤੁਰਦੇ ਬਣੇ ਲੋਕ
ਨਾਰਾਜ਼ ਲੋਕਾਂ ਨੇ ਕਿਹਾ ਕਿ ਉਹ ਆਪਣੀਆਂ ਦਿਹਾੜੀਆਂ ਤੋੜ ਕੇ ਮਨੋਜ ਤਿਵਾੜੀ ਦੇਖਣ ਆਏ ਸਨ ਪਰ ਉਨ੍ਹਾਂ ਦੀ ਖਾਹਿਸ਼ ਪੂਰੀ ਨਹੀਂ ਹੋਈ।
ਇਨ੍ਹਾਂ ਵਾਸਤੇ ਅੱਜ ਬੀਜੇਪੀ ਨੇ ਮਨੋਜ ਤਿਵਾੜੀ ਦੀ ਰੈਲੀ ਰੱਖੀ ਸੀ ਪਰ ਉਹ ਨਹੀਂ ਆਏ ਤਾਂ ਇਹ ਲੋਕ ਨਾਰਾਜ਼ ਹੋ ਗਏ।
ਇਸ ਦੌਰਾਨ ਮਨੋਜ ਨੇ ਨਾ ਆਉਣ ਤੇ ਲੋਕਾਂ ਕੋਲੋਂ ਮੁਆਫੀ ਵੀ ਮੰਗੀ ਪਾਰ ਲੋਕ ਨਾ ਮੰਨੇ ਤੇ ਰੈਲੀ ਵਿੱਚੋਂ ਤੁਰਦੇ ਬਣੇ।
ਮੰਚ 'ਤੇ ਮੌਜੂਦ ਲੋਕਾਂ ਨੇ ਮਨੋਜ ਤਿਵਾੜੀ ਨੂੰ ਫੋਨ ਲਾ ਕੇ ਸਪੀਕਰ 'ਤੇ ਗੱਲ ਵੀ ਕਾਰਵਾਈ।
ਨਾਰਾਜ਼ ਲੋਕਾਂ ਨੇ ਨਾ ਤਾਂ ਪੰਜਾਬ ਪ੍ਰਧਾਨ ਨੂੰ ਸੁਣਿਆ ਤੇ ਨਾ ਹੀ ਪੰਜਾਬ ਇੰਚਾਰਜ ਪ੍ਰਭਾਤ ਝਾ ਨੂੰ।
ਫਗਵਾੜਾ ਦੇ ਓਂਕਾਰ ਨਗਰ 'ਚ ਇੰਡਸਟਰੀਅਲ ਏਰੀਆ ਹੋਣ ਕਰਕੇ ਜ਼ਿਆਦਾਤਰ ਲੋਕ ਯੂਪੀ ਬਿਹਾਰ ਦੇ ਹਨ।
ਲੋਕਾਂ ਨੂੰ ਜਦੋਂ ਹੀ ਮਨੋਜ ਤਿਵਾੜੀ ਦੇ ਨਾ ਆਉਣ ਦਾ ਪਤਾ ਲੱਗਿਆ ਉਹ ਰੈਲੀ ਛੱਡ ਕੇ ਚਲੇ ਗਏ।
ਫਗਵਾੜਾ ਦੇ ਓਂਕਾਰ ਨਗਰ 'ਚ ਇੰਡਸਟਰੀਅਲ ਏਰੀਆ ਹੋਣ ਕਰਕੇ ਜ਼ਿਆਦਾਤਰ ਲੋਕ ਯੂਪੀ ਬਿਹਾਰ ਦੇ ਹਨ।
ਫਗਵਾੜਾ: ਚੋਣ ਪ੍ਰਚਾਰ ਦੇ ਆਖਰੀ ਦਿਨ ਫਗਵਾੜਾ 'ਚ ਬੀਜੇਪੀ ਨਾਲ ਬੇਹੱਦ ਮਾੜੀ ਹੋਈ। ਦਰਅਸਲ ਪਾਰਟੀ ਨੇ ਮਨੋਜ ਤਿਵਾੜੀ ਦੀ ਰੈਲੀ ਰੱਖੀ ਸੀ ਜਿਸ 'ਚ ਉਹ ਆਖਰੀ ਵਕ਼ਤ 'ਤੇ ਨਹੀਂ ਪਹੁੰਚੇ।