ਪ੍ਰਾਈਵੇਟ ਬੱਸਾਂ ਵਾਲਿਆਂ ਨੂੰ ਨਾ ਨਿਯਮਾਂ ਦੀ ਪਰਵਾਹ ਤੇ ਨਾ ਸਵਾਰੀਆਂ ਦੀ
ਪੁਲਿਸ ਨੂੰ ਚਾਹੀਦਾ ਹੈ ਕਿ ਕਾਨੂੰਨ ਦੀ ਰੋਜ਼ ਹੁੰਦੀ ਇਸ ਉਲੰਘਣਾ 'ਤੇ ਛੇਤੀ ਤੇ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ।
ਪਰ ਇਨ੍ਹਾਂ ਬੱਸਾਂ ਵਾਲਿਆਂ ਨੇ ਨਿਯਮਾਂ ਤੇ ਲੋਕਾਂ ਦੀ ਸੁਰੱਖਿਆ ਨੂੰ ਕੁਝ ਜ਼ਿਆਦਾ ਹੀ ਸਸਤਾ ਸਮਝਿਆ ਹੋਇਆ ਹੈ।
ਸੜਕ ਬਣਾਉਣ ਵਾਲਿਆਂ ਨੇ ਲੋਕਾਂ ਦੀ ਸੁਰੱਖਿਆ ਲਈ ਡਿਵਾਈਡਰ ਤੇ ਸੜਕ ਦੇ ਦੋਵੇਂ ਕੰਢਿਆਂ 'ਤੇ ਰੇਲਿੰਗ ਲਾ ਕੇ ਹਾਦਸਿਆਂ ਤੋਂ ਬਚਾਅ ਕੀਤਾ ਹੈ।
ਇਨ੍ਹਾਂ 'ਤੇ ਪੁਲਿਸ ਤੇ ਪ੍ਰਸ਼ਾਸਨ ਵੱਲੋਂ ਵੀ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ।
ਜਲੰਧਰ ਬਾਈਪਾਸ 'ਤੇ ਫਲਾਈਓਵਰ ਬਣਨ ਨਾਲ ਹੇਠਾਂ ਭੀੜ ਜ਼ਿਆਦਾ ਹੋ ਜਾਂਦੀ ਹੈ। ਨਿਜੀ ਬੱਸਾਂ ਵਾਲੇ ਦੂਜੀ ਬੱਸ ਤੋਂ ਪਹਿਲਾਂ ਸਵਾਰੀਆਂ ਚੁੱਕਣ ਦੀ ਕਾਹਲ ਵਿੱਚ ਅਕਸਰ ਆਵਾਜਾਈ ਨਿਯਮਾਂ ਨੂੰ ਛਿੱਕੇ ਟੰਗਦੇ ਹਨ ਤੇ ਲੋਕਾਂ ਦੀ ਜਾਨ ਵੀ ਜੋਖਮ ਵਿੱਚ ਪਾਉਂਦੇ ਹਨ।
ਇਹ ਕੋਈ ਇੱਕ ਨਹੀਂ ਬਲਕਿ, ਕਈ ਨਿਜੀ ਬੱਸਾਂ ਰੋਜ਼ਾਨਾ ਇੰਝ ਹੀ ਕਰਦੀਆਂ ਹਨ।
ਲੁਧਿਆਣਾ: ਤਸਵੀਰਾਂ ਵਿੱਚ ਤੁਸੀਂ ਬੱਸ ਨੂੰ ਉਲਟ ਪਾਸਿਓਂ ਆਉਂਦੀ ਵੇਖ ਰਹੇ ਹੋ। ਇਹ ਆਪਣੇ ਰਸਤੇ ਵਿੱਚ ਰੁਕਾਵਟ ਜਾਂ ਕਿਸੇ ਡਾਇਵਰਸ਼ਨ ਕਰ ਕੇ ਉਲਟ ਪਾਸੇ ਨਹੀਂ ਆਈ, ਸਗੋਂ ਆਪਣਾ ਸਮਾਂ ਬਚਾਉਣ ਲਈ ਤੇ ਜਲੰਧਰ ਬਾਈਪਾਸ ਤੋਂ ਸਵਾਰੀਆਂ ਚੁੱਕਣ ਦੀ ਕਾਹਲ ਵਿੱਚ ਆਈ ਹੈ।