ਚੌਕ ਦੇ ਨਾਮਕਰਨ 'ਤੇ ਫ਼ਗਵਾੜਾ ਬੰਦ
ਏਬੀਪੀ ਸਾਂਝਾ | 25 Apr 2018 12:53 PM (IST)
1
ਜਨਰਲ ਸਮਾਜ ਦੇ ਬੁਲਾਰਿਆਂ ਨੇ ਕਿਹਾ ਕਿ ਜੇਕਰ ਸਾਬਕਾ ਵਿਧਾਇਕ ਨੇ ਕੋਈ ਸਮਝੌਤਾ ਕਰਵਾਉਣਾ ਸੀ ਤਾਂ ਦੋਵਾਂ ਧਿਰਾਂ ਨੂੰ ਭਰੋਸੇ ’ਚ ਲੈਣਾ ਚਾਹੀਦਾ ਸੀ।
2
ਜਨਰਲ ਸਮਾਜ ਵੱਲੋਂ ਸਾਬਕਾ ਵਿਧਾਇਕ ਜੋਗਿੰਦਰ ਸਿੰਘ ਮਾਨ ਦਾ ਤਿੱਖਾ ਵਿਰੋਧ ਕੀਤਾ ਗਿਆ ਕਿਉਂਕਿ ਉਨ੍ਹਾਂ ਨੇ ਇਹ ਮੰਗ ਕਰਵਾਈ ਸੀ।
3
ਮੰਚ ਦੇ ਫਗਵਾੜਾ ਪ੍ਰਧਾਨ ਵਿਜੈ ਸ਼ਰਮਾ ਨੇ ਕਿਹਾ ਕਿ ਮੁੱਖ ਮੰਤਰੀ ਦੇ ਇਸ ਫ਼ੈਸਲੇ ਕਾਰਨ ਜਨਰਲ ਸਮਾਜ ’ਚ ਸਖ਼ਤ ਰੋਸ ਹੈ।
4
ਜਨਰਲ ਸਮਾਜ ਮੰਚ ਨੇ ਇਹ ਵੀ ਮੰਗ ਕੀਤੀ ਹੈ ਕਿ ਝਗੜੇ ਵਿੱਚ ਸ਼ਾਮਲ ਦੂਜੀ ਧਿਰ ਦੇ ਲੀਡਰਾਂ ਨੂੰ ਗ੍ਰਿਫਤਾਰ ਕੀਤਾ ਜਾਵੇ।
5
ਪੰਜਾਬ ਸਰਕਾਰ ਵੱਲੋਂ ਫਗਵਾੜਾ ਦੇ ਗੋਲ ਚੌਕ ਦਾ ਨਾਮ ਬਦਲ ਕੇ ਸੰਵਿਧਾਨ ਚੌਕ ਰੱਖਣ ਦੀ ਤਜਵੀਜ਼ ਮਗਰੋਂ ਜਨਰਲ ਸਮਾਜ ਮੰਚ ਨੇ ਅੱਜ ਫਗਵਾੜਾ ਬੰਦ ਰੱਖਿਆ ਹੈ।