ਨੌਜਵਾਨਾਂ ਬਦਲਣੇ ਪੰਜਾਬ: ਵਿਆਹ ਨਾਲੋਂ ਵੋਟ ਨੂੰ ਤਰਜੀਹ
ਚੰਡੀਗੜ੍ਹ: ਪੰਜਾਬ ਵਿੱਚ ਚੋਣਾਂ ਸਵੇਰੇ 8 ਵਜੇ ਤੋਂ ਹੀ ਸ਼ੁਰੂ ਹੋ ਗਈਆਂ। ਵੋਟਰਾਂ ਵਿੱਚ ਵੀ ਖ਼ਾਸਾ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ। ਇਸ ਵਾਰ ਚੋਣਾਂ ਦਾ ਨਸ਼ਾ ਨੌਜਵਾਨਾਂ 'ਤੇ ਇਸ ਕਦਰ ਹਾਵੀ ਰਿਹਾ ਕਿ ਇੱਕ ਨੌਜਵਾਨ ਵਿਆਹ ਦੀ ਡਰੈੱਸ ਵਿੱਚ ਹੀ ਵੋਟ ਪਾਉਣ ਪਹੁੰਚ ਗਿਆ। ਜੀ ਹਾਂ ਇਹ ਨੌਜਵਾਨ ਜੋ ਤੁਸੀਂ ਦੇਖ ਰਹੇ ਹੋ ਇਸ ਨੇ ਆਪਣੇ ਵਿਆਹ ਤੋਂ ਵੀ ਜ਼ਿਆਦਾ ਵੋਟ ਪਾਉਣ ਨੂੰ ਤਰਜੀਹ ਦਿੱਤੀ।
ਫ਼ੋਟੋ ਨੂੰ ਦੇਖ ਕੇ ਲੱਗਦਾ ਬਾਕੀ ਕੰਮ ਬਾਅਦ ਵਿੱਚ ਵੋਟ ਪਹਿਲਾਂ। ਜੇਕਰ ਮੁੰਡੇ ਨੇ ਵਿਆਹ ਤੋਂ ਪਹਿਲਾਂ ਵੋਟ ਪਾਈ ਤਾਂ ਇਸ ਮਾਮਲੇ ਵਿੱਚ ਕੁੜੀਆਂ ਭਲਾ ਕਿਸੇ ਤੋਂ ਪਿੱਛੇ ਕਿਵੇਂ ਰਹਿ ਸਕਦੀਆਂ ਹਨ। ਜੀ ਹਾਂ ਇੱਕ ਲੜਕੀ ਵੀ ਆਪਣੇ ਵਿਆਹ ਦੇ ਜੋੜੇ ਵਿੱਚ ਵੋਟ ਪਾਉਣ ਲਈ ਪਹੁੰਚੀ।
106 ਸਾਲ ਦੀ ਮਾਲੀ ਦੇਵੀ ਨੇ ਕਿਹਾ , ਮੈਂ ਤਾਂ ਵੋਟ ਪਾਉਂਦੀ ਹਾਂ, ਤੁਸੀਂ ਵੀ ਜ਼ਰੂਰ ਵੋਟ ਪਾਓ। ਜਦ ਤਕ ਮੈਂ ਜ਼ਿੰਦਾ ਹਾਂ, ਮੈਂ ਵੋਟ ਪਾਉਂਦੀ ਰਹਾਂਗੀ। ਮੇਰੇ ਲਈ ਵੋਟ ਹੱਕ ਤੋਂ ਜ਼ਿਆਦਾ ਡਿਊਟੀ ਹੈ, ਜਿਸ ਨੂੰ ਮੈਂ ਹਰ ਇਲੈੱਕਸ਼ਨ 'ਚ ਨਿਭਾਉਂਦੀ ਹਾਂ। ਪਿੰਡ ਚਮਿਆਰਾ 'ਚ 113 ਸਾਲ ਦੀ ਬਜ਼ੁਰਗ ਨੇ ਵੋਟ ਪਾਇਆ।
ਬਜ਼ੁਰਗ ਲੋਕ ਵੀ ਆਪਣਾ ਵੋਟ ਪਾਉਣ ਜਾ ਰਹੇ ਹਨ। ਬੇਸ਼ੱਕ ਉਨ੍ਹਾਂ ਨੇ ਕਿਸੇ ਨੂੰ ਕਿਸੇ ਦੇ ਮੋਢੇ ਦਾ ਸਹਾਰਾ ਹੀ ਲੈਣਾ ਪਿਆ ਪਰ ਵੋਟ ਪਾਉਣ ਜ਼ਰੂਰ ਗਏ। ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਬਜ਼ੁਰਗਾਂ ਦਾ ਉਤਸ਼ਾਹ।