ਬਠਿੰਡਾ ਤੋਂ ਸ਼ਰਾਬ ਦੇ ਜਖੀਰੇ ਬਰਾਮਦ
ਬਠਿੰਡਾ ਐੱਸਡੀਐਮ ਸਾਕਸ਼ੀ ਸਾਹਨੀ ਨੇ ਦੱਸਿਆ ਕਿ ਇਸ ਗੱਲ ਦੀ ਜਾਂਚ ਕਰ ਰਹੀ ਹੈ ਕਿ ਸ਼ਰਾਬ ਦਾ ਅਸਲੀ ਮਾਲਕ ਕੌਣ ਹੈ। ਇਹ ਇੱਥੇ ਕਿੰਜ ਆਈ ਤੇ ਇਹ ਸਟੋਰ ਕਿਉਂ ਕੀਤੀ ਗਈ।
Download ABP Live App and Watch All Latest Videos
View In Appਜਾਣਕਾਰੀ ਮੁਤਾਬਿਕ ਫੋਕਲ ਪੁਆਇੰਟ ਵਿੱਚ ਬਣੀ ਕਾਟਨ ਫ਼ੈਕਟਰੀ ਵਿੱਚ ਬਣੇ ਗੁਦਾਮ ਸ਼ਰਾਬ ਨਾਲ ਭਰੇ ਪਏ ਸਨ। ਇਹ ਸ਼ਰਾਬ ਪੰਜਾਬ ਦੀ ਨਹੀਂ ਬਲਕਿ ਹਰਿਆਣਾ, ਹਿਮਾਚਲ ਤੇ ਅਰੁਣਾਚਲ ਪ੍ਰਦੇਸ਼ ਨਾਲ ਚੰਡੀਗੜ੍ਹ ਤੋਂ ਹੈ। ਹੈਰਾਨੀ ਵਾਲੀ ਗੱਲ ਇਸ ਸ਼ਰਾਬ ਦਾ ਕੋਈ ਬਾਲੀ ਵਾਰਸ ਨਹੀਂ ਹੈ। ਕੀ ਹੈ
ਪੰਜਾਬ ਪੁਲਿਸ ਦੇ ਅਧਿਕਾਰੀ ਬਲਰਾਜ ਸਿੰਘ ਸਿੱਧੂ ਨੇ ਦੱਸਿਆ ਕਿ ਹੁਣ ਤੱਕ ਕਰੀਬ ਦਸ ਹਜ਼ਾਰ ਪੇਟੀ ਸ਼ਰਾਬ ਬਰਾਮਦ ਕੀਤੀ ਗਈ ਹੈ।
ਚੰਡੀਗੜ੍ਹ: ਪੰਜਾਬ ਦੇ ਬਠਿੰਡਾ ਵਿੱਚ ਚੋਣ ਕਮਿਸ਼ਨ ਨੇ ਗੁਦਾਮਾਂ ਵਿੱਚ ਛਾਪੇਮਾਰੀ ਕਰਕੇ ਕਰੀਬ ਦਸ ਹਜ਼ਾਰ ਪੇਟੀ ਸ਼ਰਾਬ ਬਰਾਮਦ ਕੀਤੀ ਹੈ। ਇਹ ਬਠਿੰਡਾ ਦੇ ਡੱਬਵਾਲੀ ਰੋਡ ਉੱਤੇ ਬਣੇ ਫੋਕਲ ਪੁਆਇੰਟ ਦੇ ਦੋ ਵੱਖ-ਵੱਖ ਗੁਦਾਮਾਂ ਤੋਂ ਬਰਾਮਦ ਕੀਤੀ ਹੈ। ਬਰਾਮਦ ਸ਼ਰਾਬ ਦੀ ਪ੍ਰਸ਼ਾਸਨ ਜਾਂਚ ਕਰ ਰਿਹਾ ਹੈ।
ਵੱਡਾ ਸੁਆਲ ਇਹ ਹੈ ਕਿ ਚੋਣਾਂ ਦੇ ਦਿਨਾਂ ਵਿੱਚ ਇੰਨੀ ਵੱਡੀ ਮਾਤਰਾ ਵਿੱਚ ਸ਼ਰਾਬ ਫੜੀ ਜਾਣ ਦਾ ਕੀ ਮਤਲਬ ਹੈ। ਇਹ ਚੋਣਾਂ ਵਿੱਚ ਵਰਤੀ ਜਾਣੀ ਸੀ। ਫਿਲਹਾਲ ਇਸ ਸੁਆਲ ਦਾ ਹੱਲ ਤਾਂ ਜਾਂਚ ਤੋਂ ਬਾਅਦ ਹੀ ਮਿਲੇਗਾ।
- - - - - - - - - Advertisement - - - - - - - - -