ਲੋਕਾਂ ਦੇ ਨਾਲ-ਨਾਲ ਦਿੱਗਜਾਂ ਨੇ ਵੀ ਭੁਗਤਾਇਆ ਆਪਣਾ ਜਮਹੂਰੀ ਹੱਕ
ਅਲਹੋਲ ਵਿੱਚ ਪੰਜਾਬ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਵੀ ਆਪਣੇ ਵੋਟ ਅਧਿਕਾਰ ਦੀ ਵਰਤੋਂ ਕਰ ਲਈ ਹੈ।
ਪਟਿਆਲਾ ਦੇ ਸ਼ਹਿਰੀ ਬੂਥਾਂ ਵਿੱਚ ਵੋਟਿੰਗ ਆਮ ਵਾਂਗ ਜਾਰੀ ਹੈ, ਪਰ ਵਾਰਡ ਨੰਬਰ 58 ਵਿੱਚ ਅਕਾਲੀ ਉਮੀਦਵਾਰਾਂ ਨੇ ਕਾਂਗਰਸ 'ਤੇ ਧੱਕੇਸ਼ਾਹੀ ਦਾ ਇਲਜ਼ਾਮ ਲਾਇਆ ਹੈ।
ਤਲਵੰਡੀ ਸਾਬੋ ਨਗਰ ਪੰਚਾਇਤ ਦੀ ਚੋਣ ਲਈ ਵੀ ਲੋਕ ਆਪਣੇ ਜਮਹੂਰੀ ਹੱਕ ਦੀ ਵਰਤੋਂ ਲਈ ਅੱਗੇ ਆ ਰਹੇ ਹਨ।
ਜਲੰਧਰ ਵਿੱਚ ਹਲਕਾ ਛਾਉਣੀ ਤੋਂ ਕਾਂਗਰਸੀ ਵਿਧਾਇਕ ਪਰਗਟ ਸਿੰਘ ਨੇ ਆਪਣੇ ਪਰਿਵਾਰ ਸਮੇਤ ਆਪਣੀ ਵੋਟ ਭੁਗਤਾ ਦਿੱਤੀ ਹੈ।
ਅਕਾਲੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ 4 ਪੋਲਿੰਗ ਏਜੰਟਾਂ ਨੂੰ ਬੂਥ ਵਿੱਚੋਂ ਬਾਹਰ ਕੱਢ ਦਿੱਤਾ ਹੈ।
ਇਸ ਤੋਂ ਇਲਾਵਾ ਅੱਜ ਮੌਸਮ ਸਾਫ ਹੋਣ ਕਾਰਨ ਆਮ ਲੋਕ ਵੀ ਹੌਲੀ-ਹੌਲੀ ਵੋਟ ਪਾਉਣ ਲਈ ਘਰਾਂ ਤੋਂ ਬਾਹਰ ਆ ਰਹੇ ਹਨ।
ਲੋਕਾਂ ਤੋਂ ਇਲਾਵਾ ਇਸ ਸਮੇਂ ਕਈ ਵੱਡੀਆਂ ਸਿਆਸੀ ਸ਼ਖ਼ਸੀਅਤਾਂ ਨੇ ਵੀ ਆਪੋ ਆਪਣੀਆਂ ਵੋਟਾਂ ਭੁਗਤਾ ਦਿੱਤੀਆਂ ਹਨ।
ਅੰਮ੍ਰਿਤਸਰ ਵਿੱਚ ਭਾਜਪਾ ਦੇ ਕੌਮੀ ਸਕੱਤਰ ਤਰੁਣ ਚੁੱਘ ਨੇ ਆਪਣੀ ਵੋਟ ਪਾ ਦਿੱਤੀ ਹੈ।
ਪੰਜਾਬ ਨਿਗਮ ਚੋਣਾਂ ਲਈ ਲੋਕ ਵੀ ਆਪਣੇ ਜਮਹੂਰੀ ਹੱਕ ਦੀ ਵਰਤੋਂ ਕਰਨ ਲਈ ਆਉਣੇ ਸ਼ੁਰੂ ਹੋ ਗਏ ਹਨ।