ਪੰਜਾਬ ਪੁਲਿਸ ਨੇ ਹਥਿਆਰਾਂ ਦੀ ਤਸਕਰੀ ਕਰਨ ਵਾਲੇ ਪਾਕਿਸਤਾਨੀ ਡਰੋਨਾਂ ਦੀ ਆਰੰਭੀ ਜਾਂਚ, ਵੇਖੋ ਤਸਵੀਰਾਂ
ਪੰਜਾਬ ਪੁਲਿਸ ਨੇ ਪਿਛਲੇ ਲਗਪਗ ਇਕ ਮਹੀਨੇ ਦੌਰਾਨ ਭਾਰਤ-ਪਾਕਿ ਸਰਹੱਦ ਨੇੜੇ ਬਰਾਮਦ ਕੀਤੇ ਗਏ ਦੋ ਡਰੋਨਾਂ ਰਾਹੀਂ ਸਰਹੱਦ ਪਾਰੋਂ ਭਾਰਤ ਵਿੱਚ ਤਸਕਰੀ ਕੀਤੀ ਗਈ ਹਥਿਆਰਾਂ ਦੀਆਂ ਖੇਪਾਂ ਦਾ ਲੇਖਾ ਜੋਖਾ ਕਰਨ ਲਈ ਵਿਸਤ੍ਰਿਤ ਜਾਂਚ ਸ਼ੁਰੂ ਕੀਤੀ ਹੈ।
ਤਰਨਤਾਰਨ ਤੋਂ ਫੜੇ ਗਏ ਖਾਲਿਸਤਾਨੀ ਦਹਿਸ਼ਤਗਰਦਾਂ ਦਾ ਕਬੂਲਨਾਮਾ ਸਾਹਮਣੇ ਆਇਆ ਹੈ। ਇੰਨਾਂ ਦੀ 26/11 ਜਿਹੇ ਹਮਲੇ ਦੀ ਸੀ ਤਿਆਰੀ ਸੀ। ਹਮਲੇ ਲਈ ਡ੍ਰੋਨ ਜ਼ਰੀਏ ਹਥਿਆਰ ਪਹੁੰਚਾਏ ਗਏ ਸਨ। ਹਥਿਆਰਾਂ ਦੇ ਨਾਲ ਸੈਟਲਾਈਟ ਫੋਨ ਵੀ ਭੇਜੇ ਗਏ ਹਨ। ਹਮਲੇ ਦੀ ਲਾਈਵ ਜਾਣਕਾਰੀ ਲਈ ਸੈਟਲਾਈਟ ਫੋਨ ਭੇਜੇ ਗਏ ਸਨ।
ਦੱਸ ਦੇਈਏ ਅਟਾਰੀ ਬਾਰਡਰ ਕੋਲ ਇਕ ਹੋਰ ਪਾਕਿਸਤਾਨੀ ਡ੍ਰੋਨ ਬਰਾਮਦ ਹੋਇਆ ਹੈ। ਇਕ ਸ਼ਖਸ ਨੂੰ ਵੀ ਪੁਲਿਸ ਨੇ ਹਿਰਾਸਤ ਵਿੱਚ ਲਿਆ ਹੈ। ਖਾਲਿਸਤਾਨੀ ਜਿੰਦਾਬਾਦ ਫੋਰਸ ਦੇ ਅਤਿਵਾਦੀਆਂ ਨੇ ਦਾਅਵਾ ਕੀਤਾ ਹੈ ਕਿ ਚਾਰ ਹੋਰ ਡ੍ਰੋਨ ਲੁਕੋ ਕੇ ਰੱਖੇ ਗਏ ਹਨ। ਪੁਲਿਸ ਵੱਲ਼ੋਂ ਹੋਰਨਾਂ ਡਰੋਨਾਂ ਦੀ ਭਾਲ ਕੀਤੀ ਜਾ ਰਹੀ ਹੈ।
ਇਹ ਤਸਵੀਰਾਂ ਪੰਜਾਬ ਪੁਲਿਸ ਵੱਲੋਂ ਬਰਾਮਦ ਕੀਤੇ ਡਰੋਨਾਂ ਦੀਆਂ ਹਨ। ਇਹ ਡਰੋਨ ਆਪਣੇ ਨਾਲ ਹਥਿਆਰ ਲੈ ਕੇ ਜਾਣ ਦੇ ਸਮਰਥ ਹਨ।