ਜ਼ਿਲ੍ਹਾ ਪ੍ਰੀਸ਼ਦ ਚੋਣਾਂ: ਕਿਤੇ ਬਾਈਕਾਟ, ਕਿਤੇ ਗੋਲ਼ੀ ਤੇ ਕਿਤੇ ਭੰਨ੍ਹਤੋੜ
ਇਨ੍ਹਾਂ ਕੋਲੋਂ ਹਥਿਆਰ ਤੇ ਕਾਰਤੂਸ ਵੀ ਬਰਾਮਦ ਕੀਤੇ ਗਏ ਹਨ।
ਪ੍ਰਸ਼ਾਸਨ ਵੱਲੋਂ ਸੁਰੱਖਿਆ ਦੇ ਪੁਖ਼ਤਾ ਇੰਤਜ਼ਾਮ ਕਰਨ ਦੇ ਬਾਵਜੂਦ ਜ਼ਿਲ੍ਹਾ ਬਠਿੰਡਾ ਦੇ ਪਿੰਡ ਦੂਲੇਵਾਲ ਵਿੱਚ ਅਕਾਲੀ ਤੇ ਕਾਂਗਰਸ ਵਰਕਰਾਂ ਵਿਚਾਲੇ ਝੜਪ ਦੀ ਘਟਨਾ ਸਾਹਮਣੇ ਆਈ। ਇਸ ਦੌਰਾਨ ਦੋਵਾਂ ਧਿਰਾਂ ਵੱਲੋਂ ਗੋਲ਼ੀਆਂ ਵੀ ਚਲਾਈਆਂ ਗਈਆਂ।
ਚੋਣ ਕਮਿਸ਼ਨ ਵੱਲੋਂ 35 ਆਬਜ਼ਰਵਰ ਅਧਿਕਾਰੀ ਤਇਨਾਤ ਕੀਤੇ ਹਨ ਜੋ ਕਰਾਬ 50 ਹਜ਼ਾਰ ਪੁਲਿਸ ਜਵਾਨਾਂ ਦੀ ਅਗਵਾਈ ਕਰਨਗੇ।
ਜ਼ਿਲ੍ਹਾ ਪ੍ਰੀਸ਼ਦ ਚੋਣਾਂ ਲਈ ਕੁੱਲ 17,268 ਪੋਲਿੰਗ ਬੂਥ ਬਣਾਏ ਗਏ ਹਨ।
ਵੋਟਾਂ ਦੀ ਗਿਣਤੀ 22 ਸਤੰਬਰ ਨੂੰ ਹੋਏਗੀ।
ਹਾਲਾਂਕਿ ਚੋਣ ਕਮਿਸ਼ਨ ਨੇ ਸਪਸ਼ਟ ਕੀਤਾ ਕਿ ਜੋ ਲੋਕ ਪੋਲਿੰਗ ਬੂਥਾਂ ’ਤੇ 4 ਵਜੇ ਤਕ ਵੀ ਲਾਈਨਾਂ ’ਚ ਖੜ੍ਹੇ ਹੋਣਗੇ, ਉਹ 4 ਵਜੇ ਤੋਂ ਬਾਅਦ ਵੀ ਵੋਟ ਪਾਉਣ ਦੇ ਹੱਕਦਾਰ ਹੋਣਗੇ।
ਚੋਣ ਪ੍ਰਕਿਰਿਆ ਸਵੇਰੇ 8 ਵਜੇ ਤੋਂ ਜਾਰੀ ਹੈ ਤੇ ਇਹ ਸ਼ਾਮ 4 ਵਜੇ ਤਕ ਚੱਲੇਗੀ।
ਬਿੱਟੂ ਅਕਾਲੀ ਤਖ਼ਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਦਾ ਮੁੰਡਾ ਹੈ ਤੇ ਉਦੈਕਰਨ ਜ਼ੋਨ ਤੋਂ ਚੋਣਾਂ ਲੜ ਰਿਹਾ ਹੈ।
ਉੱਧਰ ਮੁਕਤਸਰ ਵਿੱਚ ਮਨਜਿੰਦਰ ਸਿੰਘ ਬਿੱਟੂ ਦੇ ਹੋਟਲ ਵਿੱਚੋਂ 10 ਅਣਪਛਾਤੇ ਬੰਦੇ ਫੜੇ ਗਏ।
ਇੱਥੇ ਪਿੰਡ ਬਾਦਲ ਵਿੱਚ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਵੀ ਆਪਣੀ ਵੋਟ ਪਾਈ।
ਪਿੰਡ ਕਾਲ਼ਿਆਂਵਾਲੀ ਵਿੱਚ ਕਾਰਾਂ ਦੀ ਭੰਨ੍ਹਤੋੜ ਕੀਤੀ ਗਈ।
ਇਸ ਤੋਂ ਇਲਾਵਾ ਬਠਿੰਡਾ ਦੇ ਹੀ ਪਿੰਡ ਮਿੱਡਾ ਵਿੱਚ ਵਾਹਨਾਂ ਦੀ ਭੰਨ੍ਹਤੋੜ ਦੇ ਮਾਮਲੇ ਵੀ ਸਾਹਮਣੇ ਆਏ ਹਨ।
ਜ਼ਿਲ੍ਹਾ ਪ੍ਰਸ਼ਾਸਨ ਨੇ ਹਾਲੇ ਇਸ ਘਟਨਾ ਦੀ ਪੁਸ਼ਟੀ ਨਹੀਂ ਕੀਤੀ। ਦੱਸਿਆ ਜਾ ਰਿਹਾ ਹੈ ਕਿ ਝੜਪ ਦੌਰਾਨ ਬੱਚਾ ਗੰਭੀਰ ਜ਼ਖ਼ਮੀ ਹੋਇਆ ਹੈ।
ਕਰੀਬ 1.27 ਕਰੋੜ ਲੋਕ ਵੋਟ ਦੇ ਰਹੇ ਹਨ।
ਪੰਜਾਬ ਵਿੱਚ ਅੱਜ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਲਈ ਵੋਟਾਂ ਪੈ ਰਹੀਆਂ ਹਨ।