ਸਰਕਾਰ ਤੋਂ ਬਕਾਇਆ ਲੈਣ ਲਈ ਰੇਲਵੇ ਟਰੈਕ ’ਤੇ ਲੰਮੇ ਪਏ ਕਿਸਾਨ
ਏਬੀਪੀ ਸਾਂਝਾ | 17 Nov 2018 01:54 PM (IST)
1
ਮੋਦੀ ਸਰਕਾਰ ਵੀ ਕਿਸਾਨਾਂ ਦੇ ਮਸਲਿਆਂ ’ਤੇ ਫੇਲ੍ਹ ਹੈ। ਉਨ੍ਹਾਂ ਕਿਹਾ ਕਿ ਸਰਕਾਰ ਮੰਗਾਂ ਨਾ ਮੰਨ ਕੇ ਖੁਦ ਕਿਸਾਨਾਂ ਨੂੰ ਧਰਨਾ ਲਾਉਣ ਲਈ ਮਜਬੂਰ ਕਰ ਰਹੀ ਹੈ
2
ਨਾ ਕਾਂਗਰਸ ਸਰਕਾਰ ਕੁਛ ਕਰ ਰਹੀ ਹੈ ਤੇ ਨਾ ਹੀ ਪਿਛਲੀ ਅਕਾਲੀ ਬੀਜੇਪੀ ਸਰਕਾਰ ਨੇ ਕੁਝ ਕੀਤਾ।
3
ਮਨਜੀਤ ਸਿੰਘ ਰਾਏ, ਪ੍ਰਧਾਨ ਦੋਆਬਾ ਕਿਸਾਨ ਸਭਾ ਨੇ ਕਿਹਾ ਕਿ ਕੋਈ ਸਰਕਾਰ ਕਿਸਾਨਾਂ ਵਾਸਤੇ ਠੀਕ ਨਹੀਂ।
4
ਹੁਣ ਕਿਸਾਨਾਂ ਨੇ ਰੇਲਵੇ ਟਰੈਕ ਵੀ ਜਾਮ ਕਰ ਦਿੱਤਾ ਹੈ। ਕਿਸਾਨ ਬਕਾਇਆ ਰਕਮ ਜਾਰੀ ਕਰਨ ਦੀ ਮੰਗ ਕਰ ਰਹੇ ਹਨ।
5
ਜੰਲਧਰ-ਪਠਾਨਕੋਟ ਹਾਈਵੇ 'ਤੇ ਧਰਨਾ ਲਾਇਆ ਗਿਆ। ਇਸ ਦੌਰਾਨ ਕਿਸਾਨਾਂ ਨੇ ਹਾਈਵੇ ਦੇ ਦੋਵੇਂ ਪਾਸਿਓਂ ਟ੍ਰੈਫਿਕ ਰੋਕ ਕੇ ਰੱਖਿਆ।
6
ਗੰਨਾ ਕਿਸਾਨ ਸਰਕਾਰ ਵੱਲ ਬਕਾਇਆ ਰਕਮ ਲੈਣ ਲਈ ਸਰਕਾਰ ਦਾ ਵਿਰੋਧ ਕਰ ਰਹੇ ਹਨ।
7
ਗੰਨਾ ਕਿਸਾਨਾਂ ਨੇ ਮਿੱਲਾਂ ਕੋਲੋਂ ਆਪਣਾ ਬਕਾਇਆ ਲੈਣ ਲਈ ਰੇਲਵੇ ਟਰੈਕ ’ਤੇ ਵੀ ਮੋਰਚਾ ਖੋਲ੍ਹ ਲਿਆ ਹੈ। ਇਸ ਤੋਂ ਪਹਿਲਾਂ ਕਿਸਾਨਾਂ ਨੇ ਦਸੂਹਾ 'ਚ ਨੈਸ਼ਨਲ ਹਾਈਵੇ ਜਾਮ ਕੀਤਾ ਸੀ। ਕਿਸਾਨਾਂ ਦਾ 450 ਕਰੋੜ ਰੁਪਏ ਮਿੱਲਾਂ ਵੱਲ ਬਕਾਇਆ ਹੈ।