ਮੀਂਹ ਨੇ ਉਜਾੜਿਆ ਗਰੀਬ ਦਾ ਘਰ, ਮਾਂ ਦੀ ਮੌਤ, ਪੁੱਤ ਹਸਪਤਾਲ ਦਾਖ਼ਲ
ਏਬੀਪੀ ਸਾਂਝਾ | 22 Jan 2019 07:39 PM (IST)
1
ਅਚਾਨਕ ਜ਼ੋਰਦਾਰ ਧਮਾਕਾ ਹੋਇਆ ਤੇ ਅੰਦਰੋਂ ਚੀਕਾਂ ਸੁਣਾਈ ਦਿੱਤੀਆਂ। ਉਨ੍ਹਾਂ ਉੱਠ ਕੇ ਆਪਣੇ ਪੁੱਤਰ ਮਨਪ੍ਰੀਤ ਨੂੰ ਆਵਾਜ਼ ਦਿੱਤੀ ਤੇ ਬੜੀ ਮੁਸ਼ਕਲ ਨਾਲ ਦਰਵਾਜ਼ਾ ਭੰਨ੍ਹ ਕੇ ਅੰਦਰ ਗਏ। ਅੰਦਰ ਵੇਖਿਆ ਤਾਂ ਛੱਤ ਡਿੱਗੀ ਹੋਈ ਸੀ ਤੇ ਦੋਵੇਂ ਜਣੇ ਮਲਬੇ ਹੇਠਾਂ ਦੱਬ ਗਏ ਸੀ।
2
ਹਾਸਲ ਜਾਣਕਾਰੀ ਮੁਤਾਬਕ ਦਾਦੀ-ਪੋਤਾ ਦੋਵੇਂ ਕਮਰੇ ਵਿੱਚ ਸੌਂ ਰਹੇ ਸੀ। ਮ੍ਰਿਤਕਾ ਦਾ ਪੁੱਤਰ ਤੇਜਾ ਸਿੰਘ ਬਰਾਂਡੇ ਵਿੱਚ ਹੀ ਸੁੱਤਾ ਸੀ।
3
ਇਸ ਤੋਂ ਇਲਾਵਾ ਉਸ ਦਾ ਪੁੱਤਰ ਮਨਪ੍ਰੀਤ ਸਿੰਘ (18) ਗੰਭੀਰ ਜ਼ਖ਼ਮੀ ਹੋ ਗਿਆ। ਉਸ ਨੂੰ ਸਿਵਲ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ।
4
ਘਟਨਾ ਵਿੱਚ ਤੇਜਾ ਸਿੰਘ ਦੀ ਬਜ਼ੁਰਗ ਮਾਂ ਈਸ਼ਰ ਕੌਰ (80) ਮਲਬੇ ਹੇਠਾਂ ਦੱਬ ਗਈ ਜਿਸ ਕਰਕੇ ਉਨ੍ਹਾਂ ਦੀ ਮੌਤ ਹੋ ਗਈ।
5
ਬੀਤੀ ਰਾਤ ਤੋਂ ਲਗਾਤਾਰ ਹੋ ਰਹੀ ਬਾਰਸ਼ ਨੇ ਜਨਜੀਵਨ ਅਸਤ-ਵਿਅਸਤ ਕਰ ਦਿੱਤਾ ਹੈ। ਹਲਕਾ ਅਮਲੋਹ ਦੇ ਪਿੰਡ ਭੱਦਲਥੂਹਾ ਵਿੱਚ ਗਰੀਬ ਪਰਿਵਾਰ ਦੇ ਘਰ ਦੀ ਛੱਤ ਡਿੱਗ ਗਈ।