✕
  • ਹੋਮ

ਪੰਜਾਬ ਦੇ 8 ਜ਼ਿਲ੍ਹਿਆਂ ’ਚ ਵੋਟਿੰਗ ਸ਼ੁਰੂ, ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਪੈ ਰਹੀਆਂ ਵੋਟਾਂ

ਏਬੀਪੀ ਸਾਂਝਾ   |  02 Jan 2019 10:12 AM (IST)
1

2

ਅੱਜ ਸਵੇਰੇ 8 ਤੋਂ ਵੋਟਿੰਗ ਸ਼ੁਰੂ ਹੋ ਗਈ ਹੈ ਜੋ ਸ਼ਾਮ 4 ਵਜੇ ਤੱਕ ਚੱਲੇਗੀ।

3

4

ਪੰਜਾਬ ਦੇ ਅੱਠ ਜ਼ਿਲ੍ਹਿਆਂ ਅੰਮ੍ਰਿਤਸਰ, ਗੁਰਦਾਸਪੁਰ, ਫਿਰੋਜ਼ਪੁਰ, ਲੁਧਿਆਣਾ, ਪਟਿਆਲਾ, ਜਲੰਧਰ, ਸਾਹਿਬਜ਼ਾਦਾ ਅਜੀਤ ਸਿੰਘ ਨਗਰ ਤੇ ਪਠਾਨਕੋਟ ਦੇ 14 ਬੂਥਾਂ ਉੱਤੇ ਸਰਪੰਚ ਤੇ ਪੰਚ ਲਈ ਮੁੜ ਵੋਟਾਂ ਪੈ ਰਹੀਆਂ।

5

ਪੰਜਾਬ ਸਰਕਾਰ ਨੇ ਸੂਬੇ ਦੇ 8 ਜ਼ਿਲ੍ਹਿਆਂ ਦੀਆਂ ਕੁੱਲ 14 ਥਾਵਾਂ 'ਤੇ ਮੁੜ ਹੋਣ ਜਾ ਰਹੀਆਂ ਗਰਾਮ ਪੰਚਾਇਤ ਚੋਣਾਂ ਦੇ ਮੱਦੇਨਜ਼ਰ ਸਬੰਧਿਤ ਜ਼ਿਲ੍ਹਿਆਂ ਵਿੱਚ ਫੈਕਟਰੀਆਂ ਦੇ ਕਾਮਿਆਂ ਲਈ ਅੱਜ ਛੁੱਟੀ ਦਾ ਐਲਾਨ ਕੀਤਾ ਹੈ ਤਾਂ ਜੋ ਉਹ ਪੰਚਾਇਤੀ ਚੋਣਾਂ ਵਿੱਚ ਆਪਣੇ ਵੋਟ ਪਾਉਣ ਦੇ ਅਧਿਕਾਰ ਦੀ ਵਰਤੋਂ ਕਰ ਸਕਣ।

6

ਲੋਕਾਂ ਕਤਾਰਾਂ ਵਿੱਚ ਖੜੇ ਹੋ ਕੇ ਸ਼ਾਂਤੀਪੁਰਵਕ ਵੋਟਾਂ ਪਾ ਰਹੇ ਹਨ।

7

ਠੰਢ ਦੇ ਬਾਵਜੂਦ ਸਵੇਰ ਛੜ੍ਹਦਿਆਂ ਹੀ ਲੋਕ ਵੋਟਾਂ ਪਾਉਣ ਲਈ ਬੂਥ ’ਤੇ ਪਹੁੰਚ ਗਏ ਹਨ।

8

ਚੋਣ ਕਮਿਸ਼ਨ ਨੇ ਇਨ੍ਹਾਂ 14 ਥਾਵਾਂ ਉੱਤੇ ਦੋ ਜਨਵਰੀ ਨੂੰ ਮੁੜ ਵੋਟਿੰਗ ਕਰਵਾਉਣ ਦਾ ਫੈਸਲਾ ਕੀਤਾ ਸੀ।

9

ਇਸ ਲਈ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ। ਇਨ੍ਹਾਂ ਬੂਥਾਂ 'ਤੇ ਮੁੜ ਵੋਟਾਂ ਇਸ ਲਈ ਪੈ ਰਹੀਆਂ ਹਨ ਕਿਉਂਕਿ ਇੱਥੇ ਗੜਬੜੀਆਂ ਦੀਆਂ ਰਿਪੋਰਟਾਂ ਪ੍ਰਾਪਤ ਹੋਈਆਂ ਸੀ।

  • ਹੋਮ
  • ਪੰਜਾਬ
  • ਪੰਜਾਬ ਦੇ 8 ਜ਼ਿਲ੍ਹਿਆਂ ’ਚ ਵੋਟਿੰਗ ਸ਼ੁਰੂ, ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਪੈ ਰਹੀਆਂ ਵੋਟਾਂ
About us | Advertisement| Privacy policy
© Copyright@2025.ABP Network Private Limited. All rights reserved.