ਡੇਰਾ ਮੁਖੀ ਦੀ ਪੇਸ਼ੀ ਵਾਲੇ ਦਿਨ RBI ਦਾ ਤੋਹਫਾ, ਪਹਿਲੀ ਵਾਰੀ ਆਏਗਾ 200 ਦਾ ਨੋਟ
ਨਵੀਂ ਦਿੱਲੀ: 25 ਅਗਸਤ ਨੂੰ ਡੇਰਾ ਮੁਖੀ ਦੀ ਪੇਸ਼ੀ ਮਾਮਲੇ ਵਿੱਚ ਜਿੱਥੇ ਤਣਾਅ ਦਾ ਮਾਹੌਲ ਹੋਵੇਗਾ, ਉੱਥੇ ਹੀ ਭਾਰਤੀ ਰਿਜ਼ਰਵ ਬੈਂਕ (ਆਰ.ਬੀ.ਆਈ.) ਵੱਲੋਂ ਜਨਤਾ ਨੂੰ ਤੋਹਫਾ ਦਿੱਤਾ ਜਾਵੇਗਾ। ਜੀ ਹਾਂ! ਆਰ.ਬੀ.ਆਈ. ਸ਼ੁੱਕਰਵਾਰ ਨੂੰ 200 ਰੁਪਏ ਦੇ ਨੋਟ ਜਾਰੀ ਕਰ ਦੇਵੇਗਾ।
Download ABP Live App and Watch All Latest Videos
View In Appਐੱਸ. ਬੀ. ਆਈ. ਦੇ ਸੋਧ ਮੁਤਾਬਿਕ, ਨੋਟਬੰਦੀ ਦੇ ਬਾਅਦ ਵੱਡੇ ਨੋਟਾਂ ਦੇ ਹਿੱਸੇ ‘ਚ 70 ਫੀਸਦੀ ਦੀ ਕਮੀ ਆਈ ਹੈ। ਨੋਟ ਵਿਚ ਸੁਰੱਖਿਆ ਧਾਗਾ India ਅਤੇ ਭਾਰਤ ਲਿਖਿਆ ਜਾਵੇਗਾ। ਇਸ ਧਾਗੇ ਦਾ ਰੰਗ ਹਰੇ ਤੋਂ ਨੀਲੇ ਵਿਚ ਬਦਲੇਗਾ।
ਇਕ ਬੈਂਕ ਅਧਿਕਾਰੀ ਮੁਤਾਬਿਕ, 200 ਰੁਪਏ ਦੇ ਨੋਟ ਆਉਣ ਦੇ ਦੋ ਫਾਇਦੇ ਹੋਣਗੇ, ਇਕ ਤਾਂ ਨਕਦ ਲੈਣ-ਦੇਣ ‘ਚ ਆਸਾਨੀ ਹੋਵੇਗੀ ਅਤੇ ਦੂਜਾ ਇਸ ਨਾਲ ਕੁੱਲ ਕਰੰਸੀ ‘ਚ ਛੋਟੇ ਨੋਟਾਂ ਦੀ ਗਿਣਤੀ ਵਧ ਜਾਵੇਗੀ। ਦੱਸ ਦਈਏ ਕਿ ਨੋਟਬੰਦੀ ਤੋਂ ਪਹਿਲਾਂ 500 ਦੇ 1,717 ਕਰੋੜ ਨੋਟ ਸਨ ਅਤੇ 1000 ਦੇ 686 ਕਰੋੜ ਸਨ।
ਸਾਹਮਣੇ ਤੋਂ ਦੇਖਣ ਤੇ ਇਸ ਵਿੱਚ ਨੇੜੇ ਨਜ਼ਰ ਆਉਣ ਵਾਲਾ 200 ਲਿਖਿਆ ਨਜ਼ਰ ਆਵੇਗਾ। ਇੱਕ 200 ਅੰਕਾਂ ਦੀ ਨਵੀ ਫੋਟੋ ਵੀ ਦਿਖਾਈ ਦੇਵੇਗੀ। ਨੋਟ ਦੇ ਵਿਚ ਮਹਾਤਮਾ ਗਾਂਧੀ ਦੀ ਤਸਵੀਰ ਹੋਵੇਗੀ।
ਇਕ ਸੂਤਰ ਮੁਤਾਬਕ, 100 ਰੁਪਏ ਤੇ 500 ਰੁਪਏ ਵਿਚਕਾਰ ਦਾ ਕੋਈ ਨੋਟ ਅਜੇ ਤੱਕ ਉਪਲੱਬਧ ਨਹੀਂ ਹੈ। ਇਸ ਲਈ ਆਰ.ਬੀ.ਆਈ. ਦਾ ਮੰਨਣਾ ਹੈ ਕਿ 200 ਰੁਪਏ ਦਾ ਨੋਟ ਬਹੁਤ ਫਾਇਦੇਮੰਦ ਹੋਵੇਗਾ। ਇਸ ਨਾਲ ਨੋਟਾਂ ਦੀ ਉਪਲੱਬਧਾ ਵੀ ਯਕੀਨੀ ਕੀਤੀ ਜਾ ਸਕੇਗੀ।
ਆਰ.ਬੀ.ਆਈ. ਵੱਲੋਂ ਕੋਸ਼ਿਸ਼ ਹੈ ਕਿ ਕਿਸੇ ਤਰ੍ਹਾਂ ਨਕਲੀ ਨੋਟਾਂ ‘ਤੇ ਲਗਾਮ ਲਾਈ ਜਾ ਸਕੇ, ਇਸ ਲਈ ਪਹਿਲੀ ਵਾਰ 200 ਰੁਪਏ ਦਾ ਨੋਟ ਲਿਆਂਦਾ ਜਾ ਰਿਹਾ ਹੈ। 23 ਅਗਸਤ ਨੂੰ ਵਿੱਤ ਮੰਤਰਾਲੇ ਵੱਲੋਂ ਸਪੱਸ਼ਟ ਕੀਤੇ ਜਾਣ ਦੇ ਬਾਅਦ 200 ਰੁਪਏ ਦੇ ਨੋਟ ਜਾਰੀ ਹੋਣਗੇ। ਜਾਣਕਾਰਾਂ ਮੁਤਾਬਕ ਕਾਲੇ ਧਨ ਨੂੰ ਰੋਕਣ ਲਈ ਇਹ ਕਦਮ ਚੁੱਕੇ ਜਾ ਰਹੇ ਹਨ। ਦੱਸ ਦਈਏ ਕਿ 200 ਰੁਪਏ ਦੇ 50 ਕਰੋੜ ਨੋਟ ਬਾਜ਼ਾਰ ‘ਚ ਲਿਆਂਦੇ ਜਾਣਗੇ।
- - - - - - - - - Advertisement - - - - - - - - -