ਅੰਗਰੇਜ਼ ਦੀ ਆਕੜ ਭੰਨ੍ਹਣ ਲਈ ਸਰਦਾਰ ਖਰੀਦਿਆਂ ਪੱਗ ਨਾਲ ਮੈਚਿੰਗ Rolls Royce ਕਾਰਾਂ
ਲੰਡਨ: ਵਿਦੇਸ਼ਾਂ ਵਿੱਚ ਰਹਿੰਦੇ ਸਿੱਖਾਂ ਨੇ ਆਪਣੀ ਮਿਹਨਤ ਸਦਕਾ ਦੇਸ਼ਾਂ ਵਿਦੇਸ਼ਾਂ ਵਿੱਚ ਸਰਦਾਰੀ ਕਾਇਮ ਕੀਤੀ ਹੈ ਪਰ ਮਿਹਨਤਕਸ਼ ਸਰਦਾਰਾਂ ਨਾਲ ਵਿਦੇਸ਼ੀ ਧਰਤੀ 'ਤੇ ਅਨੇਕਾਂ ਵਾਰ ਧੱਕੇਸ਼ਾਹੀ ਹੋਈ ਹੈ ਤੇ ਉਹ ਨਸਲੀ ਵਿਤਕਰੇ ਦਾ ਸ਼ਿਕਾਰ ਵੀ ਹੋਏ ਹਨ।
ਪਿਛਲੇ ਦਿਨੀਂ ਅਮਰੀਕਾ ਦੇ ਪਹਿਲੇ ਸਿੱਖ ਅਟਾਰਨੀ ਜਨਰਲ ਗੁਰਬੀਰ ਗਰੇਵਾਲ ਵਿਰੁੱਧ ਸਥਾਨਕ ਰੇਡੀਓ ਹੋਸਟਾਂ ਨੇ ਨਸਲੀ ਟਿੱਪਣੀ ਕੀਤੀ ਸੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਤੇ ਉਨ੍ਹਾਂ ਨੂੰ ਮੁਆਫੀ ਵੀ ਮੰਗਣੀ ਪਈ।
ਅਜਿਹਾ ਉਨ੍ਹਾਂ ਹਫ਼ਤੇ ਦੇ ਸੱਤੇ ਦਿਨ ਕੀਤਾ ਤੇ ਅੰਗਰੇਜ਼ ਨੂੰ ਮੂੰਹ ਤੋੜ ਜਵਾਬ ਦਿੱਤਾ।
ਰੂਬੇਨ ਨੇ ਇਸ ਲਈ ਰੋਜ਼ਾਨਾ ਆਪਣੀ ਪੱਗ ਦੇ ਰੰਗ ਮੁਤਾਬਕ ਘਰੇ ਰੋਲਜ਼ ਰੌਇਸ ਖੜ੍ਹੀ ਕਰ ਦਿੱਤੀ।
ਕੁਝ ਇਸੇ ਤਰ੍ਹਾਂ ਦਾ ਹੀ ਜਨਵਰੀ 2018 ਵਿੱਚ ਲੰਡਨ ਦੇ ਰੂਬੇਨ ਸਿੰਘ ਨਾਲ ਹੋਇਆ ਸੀ। ਰੂਬੇਨ ਲੰਡਨ ਦੀ ਕੰਪਨੀ AlldayPA ਦੇ ਸੀਈਓ ਹਨ। ਅੰਗਰੇਜ਼ ਨੇ ਉਨ੍ਹਾਂ ਦੀ ਦਸਤਾਰ ਨੂੰ 'ਬੈਂਡੇਜ' ਕਿਹਾ ਸੀ।
ਇਸ ਬੇਇੱਜ਼ਤੀ ਦਾ ਬਦਲਾ ਰੂਬੇਨ ਨੇ ਆਪਣੀ ਪੱਗ ਨਾਲ ਮੈਚ ਕਰਦੀਆਂ ਕਈ ਰੋਲਜ਼ ਰੌਇਸ ਕਾਰਾਂ ਖਰੀਦ ਕੇ ਲਿਆ।
ਯਾਨੀ ਕਿ ਜਿਸ ਦਿਨ ਲਾਲ ਰੰਗ ਦੀ ਦਸਤਾਰ, ਉਸ ਦਿਨ ਲਾਲ ਰੋਲਜ਼ ਰੌਇਸ।
ਜਿਸ ਦਿਨ ਪੀਲੀ ਪਗੜੀ, ਉਸ ਦਿਨ ਪੀਲੀ ਰੋਲਜ਼ ਰੌਇਸ ਖੜ੍ਹੀ ਕੀਤੀ।
ਪਰ ਰੂਬੇਨ ਨੇ ਅੰਗਰੇਜ਼ ਨੂੰ ਆਪਣੇ ਹੀ ਅੰਦਾਜ਼ ਵਿੱਚ ਕਰਾਰਾ ਜਵਾਬ ਦਿੱਤਾ।
ਅੰਗਰੇਜ਼ ਨੇ ਸ਼ਰਤ ਲਾਈ ਸੀ ਕਿ ਰੂਬੇਨ ਸਿੰਘ ਪੱਗ ਨਾਲ ਦੀ ਰੋਲਜ਼ ਰੌਇਸ ਹਫ਼ਤੇ ਦੇ ਸੱਤੇ ਦਿਨ ਨਹੀਂ ਰੱਖ ਸਕਦਾ।
ਉਨ੍ਹਾਂ ਉਸ ਅੰਗਰੇਜ਼ ਨੂੰ ਚੈਲੰਜ ਕੀਤਾ ਕਿ ਉਹ ਆਪਣੀ ਪੱਗ ਨਾਲ ਰੋਲਜ਼ ਰੌਇਸ ਕਾਰਾਂ ਮੈਚ ਕਰਨਗੇ ਤੇ ਉਹ ਵੀ ਪੂਰਾ ਹਫ਼ਤਾ।
ਜਦ ਰੂਬੇਨ ਦੀ ਦਸਤਾਰ ਨੂੰ ਅੰਗਰੇਜ਼ ਨੇ ਬੈਂਡੇਜ ਕਿਹਾ ਤਾਂ ਉਸ ਅਪਮਾਣ ਦਾ ਬਦਲਾ ਲੈਣ ਲਈ ਰੂਬੇਨ ਨੇ ਟਵਿੱਟਰ 'ਤੇ ਲਿਖਿਆ ਸੀ ਕਿ ਹਾਲ ਹੀ ਵਿੱਚ ਕਿਸੇ ਨੇ ਮੇਰੀ ਦਰਸਤਾਰ ਨੂੰ 'ਬੈਂਡੇਜ' ਕਿਹਾ। ਪੱਗ ਮੇਰਾ ਤਾਜ਼ ਹੈ ਤੇ ਮੇਰਾ ਮਾਣ ਹੈ।