✕
  • ਹੋਮ

ਪਰਾਲੀ ਨਾ ਸਾੜਨ ਵਾਲੇ ਕਿਸਾਨਾਂ ਨੂੰ ਸਰਪੰਚ ਵੱਲੋਂ ਮੁਫਤ ਹਵਾਈ ਯਾਤਰਾ, ਵੇਖੋ ਤਸਵੀਰਾਂ

ਏਬੀਪੀ ਸਾਂਝਾ   |  01 Nov 2019 07:36 PM (IST)
1

ਅੱਜ ਸਰਪੰਚ ਨਾਲ ਹਵਾਈ ਯਾਤਰਾ ਕਰਨ ਗਏ ਕਿਸਾਨਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਖੁਸ਼ੀ ਹੈ ਕਿ ਉਨ੍ਹਾਂ ਹਵਾਈ ਜਹਾਜ਼ ਦੀ ਮੁਫਤ ਯਾਤਰਾ ਕਰਨ ਦਾ ਮੌਕਾ ਮਿਲ ਰਿਹਾ ਹੈ। ਉਨ੍ਹਾਂ ਬਾਕੀ ਕਿਸਾਨਾਂ ਨੂੰ ਵੀ ਪਰਾਲੀ ਨਾ ਸਾੜਨ ਦੀ ਅਪੀਲ ਕੀਤੀ।

2

ਸੁਮੇਸ਼ ਮੁਤਾਬਕ ਉਹ ਹਰਿਆਣਾ ਦੇ ਹਰ ਕਿਸਾਨ ਦੀ ਪਰਾਲੀ ਚੁੱਕਣ ਲਈ ਤਿਆਰ ਹਨ। ਕੋਈ ਵੀ ਕਿਸਾਨ ਉਨ੍ਹਾਂ ਨਾਲ ਸੰਪਰਕ ਕਰ ਸਕਦਾ ਹੈ। ਉਨ੍ਹਾਂ ਕਿਹਾ ਕਿ ਜੋ ਕਿਸਾਨ ਪਰਾਲੀ ਨੂੰ ਅੱਗ ਨਹੀਂ ਲਾਏਗਾ, ਉਹ ਉਸ ਨੂੰ ਮੁਫਤ ਵਿੱਚ ਹਵਾਈ ਸੈਰ ਕਰਵਾਉਣਗੇ।

3

ਇਸ ਬਾਰੇ ਸਰਪੰਚ ਸੁਮੇਸ਼ ਨੇ ਕਿਹਾ ਕਿ ਉਹ ਸਾਰੇ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਲਈ ਅਪੀਲ ਕਰਦੇ ਹਨ ਕਿਉਂਕਿ ਇਸ ਨਾਲ ਕਾਫੀ ਨੁਕਸਾਨ ਹੁੰਦਾ ਹੈ।

4

ਸਰਪੰਚ ਸੁਮੇਸ਼ ਵੱਲੋਂ ਪਿੰਡ ਵਿੱਚ ਪਰਾਲੀ ਨਾ ਸਾੜਨ ਵਾਲੇ ਕਿਸਾਨਾਂ ਨੂੰ ਮੁਫਤ ਵਿੱਚ ਹਵਾਈ ਯਾਤਰਾ ਕਰਵਾਈ ਜਾ ਰਹੀ ਹੈ। ਇਸ ਦੇ ਚੱਲਦਿਆਂ ਅੱਜ ਸਰਪੰਚ ਸੁਮੇਸ਼ ਆਪਣੇ ਪਿੰਡ ਦੇ ਦਰਜਨ ਦੇ ਕਰੀਬ ਕਿਸਾਨਾਂ ਨਾਲ ਬਠਿੰਡਾ ਪਹੁੰਚੇ ਤੇ ਬਠਿੰਡਾ ਹਵਾਈ ਅੱਡੇ ਤੋਂ ਹਵਾਈ ਜਹਾਜ਼ ਦੀ ਸੈਰ ਕਰਦੇ ਹੋਏ ਆਪਣੇ ਪਿੰਡ ਦੇ ਕਿਸਾਨਾਂ ਨੂੰ ਜੰਮੂ ਲੈ ਕੇ ਜਾਣਗੇ।

5

ਜਿੱਥੇ ਪੰਜਾਬ ਸਰਕਾਰ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਲਈ ਉਤਸ਼ਾਹਿਤ ਕਰਨ ਲਈ ਸਿਰਫ ਅਪੀਲਾਂ ਦਾ ਸਹਾਰਾ ਲੈ ਰਹੀ ਹੈ ਉੱਥੇ ਹਰਿਆਣਾ ਦੇ ਪਿੰਡ ਘਿਕਾੜਾ ਚਰਖੀ ਦੇ ਸਰਪੰਚ ਵੱਲੋਂ ਕਿਸਾਨਾਂ ਨੂੰ ਉਤਸ਼ਾਹਿਤ ਕਰਨ ਲਈ ਅਨੋਖੀ ਪਹਿਲ ਕੀਤੀ ਜਾ ਰਹੀ ਹੈ।

  • ਹੋਮ
  • ਪੰਜਾਬ
  • ਪਰਾਲੀ ਨਾ ਸਾੜਨ ਵਾਲੇ ਕਿਸਾਨਾਂ ਨੂੰ ਸਰਪੰਚ ਵੱਲੋਂ ਮੁਫਤ ਹਵਾਈ ਯਾਤਰਾ, ਵੇਖੋ ਤਸਵੀਰਾਂ
About us | Advertisement| Privacy policy
© Copyright@2026.ABP Network Private Limited. All rights reserved.