ਹੁਣ ਪਿੰਡ ਹੀ ਨਹੀਂ ਸ਼ਹਿਰ 'ਚ ਵੀ ਲੱਗਦੈ ਪਹਿਰਾ, ਚੋਰ-ਪੁਲਿਸ ਤੋਂ ਅੱਕੇ ਲੋਕਾਂ ਨੇ ਖ਼ੁਦ ਹੀ ਸਾਂਭਿਆ ਮੋਰਚਾ
ਲੋਕਾਂ ਨੇ ਰੋਸ ਜਤਾਇਆ ਪੁਲਿਸ ਕੁਝ ਨਹੀਂ ਕਰ ਰਹੀ, ਅਸੀਂ ਜਾਗ ਕੇ ਆਪਣੀ ਸੁਰੱਖਿਆ ਖ਼ੁਦ ਕਰ ਰਹੇ ਹਾਂ। ਲੋਕਾਂ ਨੇ ਕਿਹਾ ਕਿ ਪੁਲਿਸ ਵਿੱਚ ਮੁਲਾਜ਼ਮਾਂ ਦੀ ਗਿਣਤੀ ਘੱਟ ਹੋਣ ਦਾ ਲਾਰਾ ਲਾ ਕੇ ਸਾਨੂੰ ਟਾਲਿਆ ਜਾਂਦਾ ਹੈ।
ਮੁਹੱਲੇ ਦੇ ਦਰਜਨ ਭਰ ਨੌਜਵਾਨ ਹਰ ਗਲੀ ਦੇ ਮੋੜ 'ਤੇ ਹਥਿਆਰਾਂ ਨਾਲ ਪਹਿਰਾ ਦਿੰਦੇ ਹਨ।
ਇਲਾਕਾ ਨਿਵਾਸੀਆਂ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਪਰ ਕੋਈ ਕਾਰਵਾਈ ਨਹੀਂ ਹੋਈ, ਜਿਸ ਤੋਂ ਅੱਕੇ ਲੋਕਾਂ ਨੇ ਆਪਣੇ ਲਾਇਸੰਸੀ ਹਥਿਆਰਾਂ, ਡਾਂਗਾਂ ਤੇ ਗੰਡਾਸਿਆਂ ਨਾਲ ਰਾਤ ਦੇ ਸਮੇਂ ਪਹਿਰਾ ਦੇ ਰਹੇ ਹਨ।
ਬਠਿੰਡਾ ਸ਼ਹਿਰ ਦੇ ਬੱਲਾ ਰਾਮ ਨਗਰ ਵਿੱਚ ਪਿਛਲੇ 20 ਦਿਨਾਂ ਵਿੱਚ ਦਰਜਨ ਭਰ ਤੋਂ ਲੋਕਾਂ ਦੇ ਘਰਾਂ ਵਿੱਚ ਚੋਰੀਆਂ ਹੋਈਆਂ।
ਪੁਲਿਸ ਪ੍ਰਸ਼ਾਸਨ ਵੱਲੋਂ ਚੋਰਾਂ ਨੂੰ ਨੱਥ ਨਾ ਪਾਉਣ ਦੇ ਲਈ ਹੁਣ ਸ਼ਹਿਰ ਵਾਸੀਆਂ ਨੇ ਖ਼ੁਦ ਹੀ ਮੋਰਚਾ ਸਾਂਭ ਲਿਆ ਹੈ ਤੇ ਆਪਣੇ ਸ਼ਹਿਰ ਦੀ ਸੁਰੱਖਿਆ ਆਪ ਕਰ ਰਹੇ ਹਨ।
ਬਠਿੰਡਾ: ਸ਼ਹਿਰ ਵਿੱਚ ਆਏ ਦਿਨ ਹੋ ਰਹੀਆਂ ਚੋਰੀਆਂ ਤੋਂ ਜਿੱਥੇ ਸ਼ਹਿਰ ਵਾਸੀਆਂ ਦੇ ਮਨਾਂ ਵਿੱਚ ਪੁਲਿਸ ਤੇ ਪ੍ਰਸ਼ਾਸਨ ਖ਼ਿਲਾਫ਼ ਰੋਸ ਪਾਇਆ ਜਾ ਰਿਹਾ ਹੈ।