✕
  • ਹੋਮ

ਸ਼੍ਰੋਮਣੀ ਕਮੇਟੀ ਦੇ ਨਵੇਂ ਬਣੇ ਪ੍ਰਧਾਨ ਦਾ ਕਾਲੀਆਂ ਝੰਡੀਆਂ ਨਾਲ ਸਵਾਗਤ

ਏਬੀਪੀ ਸਾਂਝਾ   |  01 Dec 2017 05:22 PM (IST)
ਸ਼੍ਰੋਮਣੀ ਕਮੇਟੀ ਦੇ ਨਵੇਂ ਬਣੇ ਪ੍ਰਧਾਨ ਦਾ ਕਾਲੀਆਂ ਝੰਡੀਆਂ ਨਾਲ ਸਵਾਗਤ
1

ਹਾਲਾਂਕਿ ਕਮੇਟੀ ਪ੍ਰਧਾਨ ਨੇ ਇਸ ਬਾਰੇ ਆਪਣਾ ਕੋਈ ਪ੍ਰਤੀਕਰਮ ਨਹੀਂ ਦਿੱਤਾ ਹੈ। ਵੇਖੋ ਘਟਨਾ ਦੀਆਂ ਕੁਝ ਹੋਰ ਤਸਵੀਰਾਂ।

2

3

4

ਬੀਤੇ ਦਿਨੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਵੇਂ ਚੁਣੇ ਗਏ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਪ੍ਰਧਾਨਗੀ ਸਾਂਭਣ ਤੋਂ ਬਾਅਦ ਹੀ ਵਿਵਾਦਾਂ ਵਿੱਚ ਘਿਰ ਗਏ ਹਨ।

5

ਪ੍ਰਧਾਨਗੀ ਸਾਂਭਣ ਤੋਂ ਬਾਅਦ ਆਪਣੇ ਪਹਿਲੇ ਦੌਰੇ ਦੌਰਾਨ ਅੱਜ ਸਵੇਰੇ ਉਹ ਐਸ.ਏ.ਐਸ. ਨਗਰ ਮੁਹਾਲੀ ਦੇ ਇਤਿਹਾਸਕ ਗੁਰਦੁਆਰਾ ਅੰਬ ਸਾਹਿਬ ਵਿਖੇ ਪੁੱਜੇ।

6

7

ਉੱਥੇ ਉਨ੍ਹਾਂ 'ਏ.ਬੀ.ਪੀ. ਸਾਂਝਾ' ਵੱਲੋਂ ਬੀਤੇ ਦਿਨ ਤਨਖਾਹੀਆ ਕਰਾਰ ਦਿੱਤੇ ਜਾਣ ਵਾਲੇ ਖੁਲਾਸੇ ਕਾਰਨ ਇਹੋ ਕਿਹਾ,ਮੈਂ ਕਦੇ ਡੇਰਾ ਸਿਰਸਾ ਨਹੀਂ ਗਿਆ ਤੇ ਨਾ ਹੀ ਕਦੇ ਉੱਥੋਂ ਵੋਟਾਂ ਮੰਗੀਆਂ। ਹਾਲਾਂਕਿ ਉਹ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਇਸ ਮਾਮਲੇ ਵਿੱਚ ਧਾਰਮਿਕ ਸਜ਼ਾ ਵੀ ਭੁਗਤ ਚੁੱਕੇ ਹਨ।

8

ਇਸ ਤੋਂ ਬਾਅਦ ਜਦੋਂ ਲੌਂਗੋਵਾਲ ਪਟਿਆਲਾ ਪਹੁੰਚੇ ਤਾਂ ਉੱਥੇ ਯੂਨਾਇਟਡ ਸਿੱਖ ਫਾਰਮ ਦੇ ਨੁਮਾਂਇੰਦਿਆਂ ਨੇ ਕਮੇਟੀ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਦੇ ਪਟਿਆਲਾ ਦੁਖ ਨਿਵਾਰਨ ਸਾਹਿਬ ਗੁਰੂਦਵਾਰਾ ਵਿਖੇ ਮੱਥਾ ਟੇਕਣ ਆਉਣ ਸਮੇਂ ਕਾਲੀਆਂ ਝੰਡੀਆਂ ਵਿਖਾ ਵਿਰੋਧ ਕੀਤਾ।

  • ਹੋਮ
  • ਪੰਜਾਬ
  • ਸ਼੍ਰੋਮਣੀ ਕਮੇਟੀ ਦੇ ਨਵੇਂ ਬਣੇ ਪ੍ਰਧਾਨ ਦਾ ਕਾਲੀਆਂ ਝੰਡੀਆਂ ਨਾਲ ਸਵਾਗਤ
About us | Advertisement| Privacy policy
© Copyright@2026.ABP Network Private Limited. All rights reserved.