✕
  • ਹੋਮ

ਹਾਲ ਬਾਜ਼ਾਰ ਅੰਮ੍ਰਿਤਸਰ 'ਚ ਹਾਥੀ ਵਾੜ ਕੇ ਸਿੱਧੂ ਦਾ GST ਖਿਲਾਫ ਜ਼ੋਰਦਾਰ ਪ੍ਰਦਰਸ਼ਨ, ਵੇਖੋ ਤਸਵੀਰਾਂ

ਏਬੀਪੀ ਸਾਂਝਾ   |  25 Nov 2017 02:11 PM (IST)
1

ਇਹ ਪ੍ਰਦਰਸ਼ਨ ਹਾਲ ਗੇਟ ਵਾਲੇ ਬਾਜ਼ਾਰ ਵਿੱਚ ਕੀਤਾ ਗਿਆ।

2

ਕੈਬਨਿਟ ਮੰਤਰੀ ਵੱਲੋਂ ਕੀਤੇ ਇਸ ਪ੍ਰਦਰਸ਼ਨ ਵਿੱਚ ਕਾਂਗਰਸੀ ਵਰਕਰਾਂ ਸਮੇਤ ਵਪਾਰੀਆਂ ਨੇ ਵੀ ਹਿੱਸਾ ਲਿਆ।

3

ਸਿੱਧੂ ਨੇ ਕਿਹਾ ਕਿ ਗੁਜਰਾਤ ਵਿਧਾਨ ਸਭਾ ਚੋਣਾਂ ਵਿੱਚ ਵੀ ਕੇਂਦਰ ਸਰਕਾਰ ਨੂੰ ਇਸ ਫੈਸਲੇ ਦੇ ਨਤੀਜੇ ਭੁਗਤਣ ਲਈ ਤਿਆਰ ਰਹਿਣ ਲਈ ਕਿਹਾ।

4

ਉਨ੍ਹਾਂ ਮੁਤਾਬਕ ਜੀ.ਐਸ.ਟੀ. ਦਾ ਅਸਰ ਗੁਜਰਾਤ ਦੇ ਨਾਲ-ਨਾਲ ਪੂਰੇ ਦੇਸ਼ ਵਿੱਚ ਨਜ਼ਰ ਆਵੇਗਾ।

5

ਕੇਂਦਰ ਦੇ ਜੀ.ਐਸ.ਟੀ. ਲਾਏ ਜਾਣ ਦੇ ਫੈਸਲੇ ਨੂੰ ਸਿੱਧੂ ਨੇ ਗ਼ਲਤ ਕਰਾਰ ਦਿੱਤਾ।

6

ਸਿੱਧੂ ਨੇ ਕੇਂਦਰ ਨੂੰ ਕਿਹਾ,ਪੰਜਾਬ ਦਾ ਹੱਕ ਇੱਥੇ ਰੱਖ ਨਹੀਂ ਤਾਂ ਫੱਟੇ ਦਿਆਂਗੇ ਚੱਕ..।

7

ਉਨ੍ਹਾਂ ਕਿਹਾ ਕਿ ਪੰਜਾਬ ਦੇ ਹਿੱਸੇ ਦਾ ਜੀ.ਐਸ.ਟੀ. ਦਾ ਪੈਸਾ ਹਾਲੇ ਤਕ ਨਹੀਂ ਮਿਲਿਆ ਹੈ।

8

ਸਿੱਧੂ ਨੇ ਆਪਣੇ ਸ਼ਾਇਰਾਨਾ ਅੰਦਾਜ਼ ਵਿੱਚ ਜੀ.ਐਸ.ਟੀ. 'ਤੇ ਕਾਫੀ ਤਨਜ਼ ਕੱਸੇ।

9

ਰਾਹੁਲ ਗਾਂਧੀ ਵੱਲੋਂ ਜੀ.ਐਸ.ਟੀ. ਨੂੰ ਦਿੱਤੇ ਗਏ ਨਾਂਅ ਗੱਬਰ ਸਿੰਘ ਟੈਕਸ ਕਹਿ ਕੇ ਅੱਜ ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਅੰਮ੍ਰਿਤਸਰ ਵਿੱਚ ਜ਼ੋਰਦਾਰ ਪ੍ਰਦਰਸ਼ਨ ਕੀਤਾ।

10

ਦੇਸ਼ ਵਿੱਚ ਮਹਿੰਗਾਈ ਦੀ ਭਰਮਾਰ ਬਾਰੇ ਬੋਲਦਿਆਂ ਸਿੱਧੂ ਨੇ ਕਿਹਾ ਕਿ ਪਹਿਲਾਂ ਭਾਜਪਾ ਮਹਿੰਗਾਈ ਦਾ ਵਿਰੋਧ ਕਰਦੀ ਨਹੀਂ ਸੀ ਥੱਕਦੀ ਤੇ ਹੁਣ ਲਗਾਤਾਰ ਚੀਜ਼ਾਂ ਮਹਿੰਗੀਆਂ ਹੋਣ 'ਤੇ ਕੁਝ ਨਹੀਂ ਬੋਲ ਰਹੀ।

11

ਕੈਬਨਿਟ ਮੰਤਰੀ ਨੇ ਕਿਹਾ ਕਿ ਹੁਣ ਦੇਸ਼ ਵਿੱਚ ਮੁਰਗੀ ਨਾਲੋਂ ਮਹਿੰਗਾ ਤਾਂ ਆਂਡਾ ਹੋ ਗਿਆ ਹੈ।

12

ਸਿੱਧੂ ਨੇ ਕਿਹਾ ਕਿ ਗੱਬਰ ਸਿੰਘ ਟੈਕਸ ਦਾ ਖੌਫ ਪੂਰੇ ਦੇਸ਼ ਵਿੱਚ ਫੈਲ ਗਿਆ ਹੈ।

  • ਹੋਮ
  • ਪੰਜਾਬ
  • ਹਾਲ ਬਾਜ਼ਾਰ ਅੰਮ੍ਰਿਤਸਰ 'ਚ ਹਾਥੀ ਵਾੜ ਕੇ ਸਿੱਧੂ ਦਾ GST ਖਿਲਾਫ ਜ਼ੋਰਦਾਰ ਪ੍ਰਦਰਸ਼ਨ, ਵੇਖੋ ਤਸਵੀਰਾਂ
About us | Advertisement| Privacy policy
© Copyright@2026.ABP Network Private Limited. All rights reserved.