ਸਰਪੰਚੀ ਦੇ ਚੋਣ ਮੈਦਾਨ 'ਚ ਕੁੱਦੇ ਸਿੱਧੂ ਮੂਸੇਵਾਲਾ, ਦੇਖੋ ਪ੍ਰਚਾਰ ਸਮੇਂ ਦੀਆਂ ਤਸਵੀਰਾਂ
ਹੁਣ, ਮਾਂ ਦੀ ਵੀ ਇੱਛਾ ਹੈ ਕਿ ਪੁੱਤ ਦੇ ਗਾਇਕੀ ਕਰੀਅਰ ਵਾਂਗੂੰ ਉਨ੍ਹਾਂ ਦੀ ਸਿਆਸਤ ਵੀ ਚਮਕੇ ਅਤੇ ਪਿੰਡ ਦੀ ਨੁਹਾਰ ਵੀ ਬਦਲੇ।
ਸ਼ੁਭਦੀਪ ਆਪਣੀ ਮਾਤਾ ਚਰਨ ਕੌਰ ਸਰਪੰਚੀ ਨੂੰ ਸਰਪੰਚੀ ਦਿਵਾਉਣ ਲਈ ਹੱਥ 'ਚ ਮਾਈਕ ਫੜ ਪਿੰਡ ਵਾਲਿਆਂ ਨੂੰ ਉਨ੍ਹਾਂ ਦੇ ਹੱਕ 'ਚ ਭੁਗਤਣ ਦੀਆਂ ਅਪੀਲਾਂ ਵੀ ਕਰ ਰਹੇ ਹਨ।
ਸਰਪੰਚੀ ਦੀ ਚੋਣ ਲਈ ਮਾਂ ਚਰਨ ਕੌਰ ਵੱਲੋਂ ਸ਼ੁਭਦੀਪ ਨੇ ਪਿੰਡ ਲਈ ਸਾਫ ਪੀਣ ਵਾਲਾ ਪਾਣੀ, ਸੀਵਰੇਜ ਪ੍ਰਣਾਲੀ ਆਦਿ ਮੁੱਦਿਆਂ ਨੂੰ ਮੁੱਖ ਰੱਖੇ ਹਨ।
ਪਰ ਸ਼ੁਭਦੀਪ ਆਪਣੇ ਲਈ ਨਹੀਂ ਸਗੋਂ, ਆਪਣੇ ਮਾਤਾ ਨੂੰ ਸਰਪੰਚੀ ਦਿਵਾਉਣ ਲਈ ਅੱਡੀ-ਚੋਟੀ ਦਾ ਜ਼ੋਰ ਲਾ ਰਿਹਾ ਹੈ।
ਗਾਣਿਆਂ 'ਚ ਹਥਿਆਰ ਫੜੀ ਸਿੱਧੂ ਹੁਣ ਚੋਣ ਪ੍ਰਚਾਰ ਦੌਰਾਨ ਬਿਲਕੁਲ ਬੀਬਾ ਰਾਣਾ ਬਣ ਗਿਆ ਹੈ ਅਤੇ ਨਸ਼ਿਆਂ ਤੋਂ ਦੂਰ ਰਹਿਣ ਦੀਆਂ ਅਪੀਲਾਂ ਵੀ ਕਰ ਰਿਹਾ ਹੈ।
ਆਪਣੇ ਕਈ ਗੀਤਾਂ ਤੇ ਵਿਵਾਦਾਂ ਕਾਰਨ ਚਰਚਾ 'ਚ ਰਹਿਣ ਵਾਲੇ ਸ਼ੁਭਦੀਪ ਸਿੰਘ ਜ਼ਿਲ੍ਹਾ ਮਾਨਸਾ ਦੇ ਪਿੰਡ ਮੂਸਾ ਦਾ ਵਾਸੀ ਹੈ ਅਤੇ ਹੁਣ ਉਹ ਚੋਣ ਮੈਦਾਨ ਵਿੱਚ ਨਿੱਤਰ ਕੇ ਪ੍ਰਚਾਰ ਕਰ ਰਿਹਾ ਹੈ।
ਦਰਅਸਲ, ਸਿੱਧੂ ਮੂਸੇਵਾਲਾ ਦੇ ਮਾਤਾ ਇਸ ਵਾਰ ਸਰਪੰਚੀ ਦੀ ਚੋਣ ਲੜ ਰਹੇ ਹਨ।
ਮਾਨਸਾ: ਸੂਬੇ 'ਚ ਪੰਚਾਇਤੀ ਚੋਣਾਂ ਕਰਕੇ ਮਾਹੌਲ ਪੂਰਾ ਗਰਮ ਹੈ। ਪੰਚ ਤੇ ਸਰਪੰਚ ਬਣਨ ਲਈ ਹਰ ਕੋਈ ਅੱਡੀ ਚੋਟੀ ਦਾ ਜ਼ੋਰ ਲਾ ਰਿਹਾ ਹੈ। ਇਸੇ ਪਿੜ ਵਿੱਚ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਵੀ ਉੱਤਰ ਆਏ ਹਨ।