ਸੰਸਾਰ ਜੰਗ ਦੇ ਸਿੱਖ ਸ਼ਹੀਦਾਂ ਨੂੰ ਜੈਕਾਰਿਆਂ ਨਾਲ ਸ਼ਰਧਾਂਜਲੀ
ਕੱਲ ਦੇ ਇਸ ਸ਼ਹੀਦੀ ਸਮਾਗਮ ਮੌਕੇ, ਮਨਿਸਟਰ ਆਫ਼ ਆਰਮੀ (ਫਰਾਂਸ) ਤਿੰਨ ਐਮ.ਪੀਜ਼., ਚਾਰ ਮੇਅਰ, ਪੰਜ ਦੇਸ਼ਾਂ ਦੇ ਸਾਬਕਾ ਫੌਜੀ ਜਰਨੈਲ, ਇੰਡੀਅਨ ਗੋਰਖਾ ਕੋਰ ਕਮਾਂਡਰ, ਯੂ.ਕੇ. ਦੇ ਸਾਬਕਾ ਫੌਜੀ ਜਰਨੈਲਾਂ ਸਾਹਿਤ ਫਰਾਂਸ ਦੀਆਂ ਤਿੰਨੋ ਫ਼ੌਜਾਂ ਦੇ ਸਾਬਕਾ ਉੱਚ ਜਰਨੈਲ ਹਾਜ਼ਰ ਸਨ।
Download ABP Live App and Watch All Latest Videos
View In Appਇੰਗਲੈਂਡ ਦੀ ਸਰਹੱਦ ਦੇ ਨਜ਼ਦੀਕ ਅਤੇ ਫਰਾਂਸ ਵਿੱਚ ਲੱਗੀ ਹੋਈ ਐਮਰਜੈਂਸੀ ਕਾਰਨ, ਫਰਾਂਸ ਦੇ ਫਰਥੁਮ ਸ਼ਹਿਰ ਵਿੱਚ 2000 ਤੋਂ ਜ਼ਿਆਦਾ ਗਿਤਣੀ ਵਾਲੇ ਸਮਾਗਮ ਦੀ ਕਦੇ ਵੀ ਇਜਾਜਤ ਨਹੀਂ ਦਿੱਤੀ ਜਾਂਦੀ। ਇਸ ਕਰ ਕੇ ਇਸ ਸ਼ਹੀਦੀ ਸਮਾਗਮ ਵਿੱਚ ਸਥਾਨਕ ਲੋਕ ਜ਼ਿਆਦਾ ਗਿਣਤੀ ਵਿੱਚ ਨਹੀਂ ਪੁੱਜਦੇ। ਇਸ ਸਮਾਗਮ ਨੂੰ ਹਰੇ ਸਾਲ ਹੀ ਆਸਟਰੀਆ ਦੀ ਮਹਾਰਾਣੀ ਸਪੌਂਸਰ ਕਰਦੀ ਹੈ।
ਇਸ ਸਾਲ ਕਈ ਸ਼ਹਿਰਾਂ ਵਿੱਚ ਫਰਾਂਸੀਸੀ ਬਸ਼ਿੰਦੇ ਆਪੋ-ਆਪਣੇ ਤੌਰ 'ਤੇ ਸੌ ਸਾਲਾ ਸ਼ਹੀਦੀ ਦਿਵਸ ਮਨਾ ਰਹੇ ਹਨ ਤੇ ਇਹ ਦਿਹਾੜੇ 2019 ਤੱਕ ਲਗਾਤਾਰ ਮਨਾਏ ਜਾਂਦੇ ਰਹਿਣਗੇ, ਕਿਉਂਕਿ ਪਹਿਲੀ ਸੰਸਾਰ ਜੰਗ 1914 ਤੋਂ ਲੈ ਕੇ 1919 ਤੱਕ ਲਗਾਤਾਰ ਜਾਰੀ ਰਹੀ ਸੀ।
ਪੰਜ ਕਿਰਪਾਨਾਂ ਸਮੇਤ ਭਾਰਤੀ ਵਫਦ ਨੇ ਫੌਜੀ ਬੈਂਡ ਦੀ ਧੁਨਾਂ ਹੇਠ ਸ਼ਹੀਦ ਫੌਜੀਆਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਵਫਦ ਵਿੱਚ ਚਾਰੇ ਪ੍ਰਮੁੱਖ ਧਰਮਾਂ ਦੀ ਪ੍ਰਤੀਨਿਧਤਾ ਕਰਦੇ ਹੋਏ, ਸਭਨਾ ਦੀ ਪਰੰਪਰਾ ਅਨੁਸਾਰ ਅਰਦਾਸ ਵੀ ਕੀਤੀ। ਇਕਬਾਲ ਸਿੰਘ ਭੱਟੀ ਦੇ ਸੰਬੋਧਨ ਮਗਰੋਂ ਹਾਜ਼ਰ ਸਿੱਖਾਂ ਨੇ ਬੋਲੇ ਸੋ ਨਿਹਾਲ ਦੇ ਪੰਜ ਜੈਕਾਰੇ ਬੁਲਾ ਕੇ ਹਾਜਰੀ ਲਗਵਾਈ।
ਪੈਰਿਸ ਤੋਂ ਮੀਡੀਆ ਪੰਜਾਬ ਨੂੰ ਜਾਣਕਾਰੀ ਭੇਜਦੇ ਹੋਏ, ਮਨੁੱਖੀ ਅਧਿਕਾਰਾਂ ਦੀ ਸੰਸਥਾ ਔਰਰ-ਡਾਨ ਦੇ ਮੁਖੀ ਇਕਬਾਲ ਸਿੰਘ ਭੱਟੀ ਨੇ ਦੱਸਿਆ ਕਿ ਪਿਛਲੇ ਚਾਰ ਸਾਲਾਂ ਤੋਂ, ਇੰਟਰਪੇਥ ਐਸੋਸੀਏਸ਼ਨ ਤੇ ਆਸਟਰੀਆ ਦੀ ਮਹਾਰਾਣੀ ਦੇ ਸੱਦੇ 'ਤੇ ਲਗਾਤਾਰ ਜਾ ਰਹੇ ਹਾਂ
ਪਹਿਲੀ ਸੰਸਾਰ ਜੰਗ ਵਿੱਚ ਸ਼ਹੀਦ ਹੋਏ ਸਿੱਖ ਫ਼ੌਜੀਆਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਲਈ ਹਰੇਕ ਸਾਲ ਦੀ ਤਰ੍ਹਾਂ ਇਸ ਸਾਲ ਵੀ ਫਰਾਂਸ ਦੇ ਕੁਝ ਸਿੱਖ ਫਰਥੁਮ (ਕੈਲੇ) ਪਹੁੰਚੇ। ਇੱਥੇ ਉਨ੍ਹਾਂ ਨੇ ਜੰਗ ਵਿੱਚ ਸ਼ਹੀਦ ਹੋਏ ਸਿੱਖਾਂ ਤੇ ਹੋਰ ਧਰਮਾਂ ਦੇ ਫੌਜੀਆਂ ਦੀ ਯਾਦ ਵਿੱਚ ਕੀਤੀ ਗਈ ਪਰੇਡ 'ਚ ਵੀ ਹਿੱਸਾ ਲਿਆ।
- - - - - - - - - Advertisement - - - - - - - - -