ਅਮਰੀਕਾ 'ਚ ਖਾਲਸੇ ਦਾ ਰਾਜ
ਆਦੇਸ਼ ਦੇ ਦਾਇਰੇ 'ਚ ਬੰਨ੍ਹ ਦੇ ਆਸਪਾਸ ਦੇ ਓਰਵਿਲ, ਗ੍ਰਿਡਲੀ, ਲਾਈਵ ਓਕ, ਯੂਬਾ ਸਿਟੀ, ਵੀਟ ਲੈਂਡ ਪਲੂਮਾਸ ਤੇ ਓਲੀਵਹਰਸਟ ਹਨ। ਇਨ੍ਹਾਂ ਸ਼ਹਿਰਾਂ ਤੋਂ ਲਗਪਗ ਦੋ ਲੱਖ ਲੋਕਾਂ ਨੂੰ ਹਟਾਇਆ ਗਿਆ ਹੈ।
ਸੈਕਰਾਮੈਂਟੋ ਦੇ ਰੀਓ ਲਿੰਡਾ ਇਲਾਕੇ 'ਚ ਸਥਿਤ ਇੱਕ ਗੁਰਦੁਆਰੇ 'ਚ ਵੀ 50 ਤੋਂ 60 ਪਰਿਵਾਰਾਂ ਨੂੰ ਆਸਰਾ ਦੇਣ ਦੀ ਖ਼ਬਰ ਹੈ। ਬੁਲਾਰੇ ਦਰਸ਼ਨ ਸਿੰਘ ਮੁੰਡੇ ਨੇ ਦੱਸਿਆ ਕਿ ਯੂਬਾ ਸਿਟੀ-ਮੈਰੀਸਵਿਲੇ ਇਲਾਕੇ 'ਚ 40 ਹਜ਼ਾਰ ਤੋਂ ਜ਼ਿਆਦਾ ਸਿੱਖ ਰਹਿੰਦੇ ਹਨ।
ਸੈਕਰਾਮੈਂਟੋ ਦੇ ਮੇਅਰ ਡੇਰੇਲ ਸਟੇਨਬਰਗ ਨੇ ਟਵੀਟ ਕੀਤਾ ਕਿ ਸੈਕਰਾਮੈਂਟੋ ਖੇਤਰ ਦੇ ਗੁਰਦੁਆਰੇ ਦਾ ਦੁਆਰ ਓਰਵਿਲ ਡੈਮ ਤੋਂ ਹਟਾਏ ਗਏ ਲੋਕਾਂ ਦੇ ਲਈ ਖੁੱਲ੍ਹਾ ਹੋਇਆ ਹੈ।
ਗੁਰਦੁਆਰੇ ਦੇ ਪ੍ਰਬੰਧਕ ਰਣਜੀਤ ਸਿੰਘ ਨੇ ਦੱਸਿਆ ਕਿ 200 ਤੋਂ ਜ਼ਿਆਦਾ ਲੋਕ ਪੁੱਜੇ ਹਨ ਜਿਨ੍ਹਾਂ ਨੂੰ ਬਿਸਤਰੇ ਤੇ ਖਾਣ ਦੀਆਂ ਚੀਜ਼ਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ।
ਕੈਲੀਫੋਰਨੀਆ ਦੇ ਗੁਰਦੁਆਰੇ 'ਚ ਇਨ੍ਹਾਂ ਨੂੰ ਰਹਿਣ ਲਈ ਜਗ੍ਹਾ ਦਿੱਤੀ ਜਾ ਰਹੀ ਹੈ। ਵੈਸਟ ਸੈਕਰਾਮੈਂਟੋ ਦੇ ਦੋ ਮੰਜ਼ਲਾ ਗੁਰਦੁਆਰਾ ਸਾਹਿਬ ਸਿੱਖ 'ਚ ਐਤਵਾਰ ਰਾਤ ਵੱਡੀ ਗਿਣਤੀ 'ਚ ਸਿੱਖ ਭਾਈਚਾਰੇ ਦੇ ਲੋਕ ਪੁੱਜੇ ਹਨ।
ਇੰਜਨੀਅਰਾਂ ਨੇ ਐਤਵਾਰ ਨੂੰ ਬੰਨ੍ਹ 'ਚ ਵੱਡੀਆਂ ਦਰਾਰਾਂ ਵੇਖੀਆਂ ਹਨ। ਇਸ ਤੋਂ ਬਾਅਦ ਆਸਪਾਸ ਦੇ ਇਲਾਕਿਆਂ ਨੂੰ ਖਾਲੀ ਕਰਾਉਣ ਦਾ ਆਦੇਸ਼ ਦਿੱਤਾ ਗਿਆ।
ਉੱਤਰੀ ਕੈਲੀਫੋਰਨੀਆ ਸਥਿਤ ਲੇਕ ਓਰਵਿਲ ਡੈਮ ਅਮਰੀਕਾ ਦਾ ਸਭ ਤੋਂ ਉੱਚਾ ਡੈਮ ਹੈ। ਭਾਰੀ ਬਾਰਸ਼ ਕਾਰਨ ਇਸ 'ਚ ਸਮਰੱਥਾ ਤੋਂ ਜ਼ਿਆਦਾ ਪਾਣੀ ਭਰ ਗਿਆ ਤੇ ਪਾਣੀ ਬੰਨ੍ਹ ਤੋਂ ਉਪਰੋਂ ਵਹਿ ਰਿਹਾ ਹੈ।
ਵਾਸ਼ਿੰਗਟਨ: ਅਮਰੀਕਾ ਦੇ ਸਭ ਤੋਂ ਉੱਚੇ ਬੰਨ੍ਹ ਦੇ ਟੁੱਟਣ ਦੀ ਸ਼ੰਕਾ ਨੂੰ ਵੇਖਦੇ ਹੋਏ ਨਜ਼ਦੀਕੀ ਯੂਬਾ ਸਿਟੀ ਤੋਂ ਵੀ ਹਜ਼ਾਰਾਂ ਲੋਕਾਂ ਨੂੰ ਹਟਾਇਆ ਗਿਆ ਹੈ। ਇਸ ਸ਼ਹਿਰ 'ਚ ਵੱਡੀ ਗਿਣਤੀ ਭਾਰਤੀ ਵੀ ਰਹਿੰਦੇ ਹਨ। ਇਨ੍ਹਾਂ ਦੀ ਮਦਦ ਲਈ ਸਿੱਖ ਭਾਈਚਾਰਾ ਅੱਗੇ ਆਇਆ ਹੈ।