550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਦਮਦਮੀ ਟਕਸਾਲ ਦਾ ਵਿਸ਼ੇਸ਼ ਉਪਰਾਲਾ
ਦਿੱਲੀ ਕਮੇਟੀ ਦੇ ਜਨਰਲ ਸਕੱਤਰ ਹਰਮੀਤ ਸਿੰਘ ਕਾਲਕਾ ਨੇ ਕਿਹਾ ਕਿ ਇਬਾਦਤ ਤੋਂ ਬਿਨਾ ਸ਼ਹਾਦਤ ਨਹੀਂ ਦਿੱਤੀ ਜਾ ਸਕਦੀ ਤੇ ਇਬਾਦਤ ਸ਼ੁੱਧ ਪਾਠ ਬੋਧ ਬਿਨਾਂ ਸੰਭਵ ਨਹੀਂ।
ਇਸ ਦੇ ਤੁੱਲ ਕੁਝ ਨਹੀਂ। ਉਨ੍ਹਾਂ ਕਿਹਾ ਕਿ ਦਮਦਮੀ ਟਕਸਾਲ ਆਪਣੇ ਪ੍ਰਮੁੱਖ ਪ੍ਰਯੋਜਨ ਤਹਿਤ ਗੁਰਬਾਣੀ ਸੰਥਿਆ, ਪ੍ਰਚਾਰ ਤੇ ਪਸਾਰ ਕਰਨ ਵੱਲ ਵਿਸ਼ੇਸ਼ ਧਿਆਨ ਦੇ ਰਹੀ ਹੈ। ਉਨ੍ਹਾਂ ਨੌਜਵਾਨ ਪੀੜ੍ਹੀ 'ਚ ਫੈਲ ਰਹੇ ਨਸ਼ਿਆਂ ਦੇ ਰੁਝਾਨ ਤੇ ਵਿਰਸੇ ਨੂੰ ਲੱਗ ਰਹੇ ਖੋਰੇ ਪ੍ਰਤੀ ਚਿੰਤਾ ਦਾ ਪ੍ਰਗਟਵਾ ਕੀਤਾ।
ਇਸ ਮੌਕੇ ਧਾਰਮਿਕ ਸਮਾਗਮ ਨੂੰ ਸੰਬੋਧਨ ਕਰਦਿਆਂ ਦਮਦਮੀ ਟਕਸਾਲ ਮੁਖੀ ਨੇ ਸਿੱਖ ਕੌਮ 'ਚ ਸ਼ੁੱਧ ਪਾਠ ਪ੍ਰਤੀ ਆਏ ਅਵੇਸਲਾਪਨ ਉੱਤੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਗੁਰਬਾਣੀ ਦਾ ਸ਼ੁੱਧ ਉਚਾਰਣ ਇੱਕ ਮਹਾਨ ਸੇਵਾ ਹੈ, ਇਸ ਦੇ ਤੁੱਲ ਕੁਝ ਨਹੀਂ।
ਦਮਦਮੀ ਟਕਸਾਲ ਵੱਲੋ ਇਹ ਪਾਠ ਬੋਧ ਸਮਾਗਮ 15 ਅਗਸਤ ਤੋਂ ਅੱਜ 14 ਸਤੰਬਰ ਤਕ ਚੱਲਿਆ ਜਿਸ ਵਿੱਚ ਰੋਜ਼ਾਨਾ 400 ਤੋਂ ਵੱਧ ਸੰਗਤਾਂ ਨੇ ਪ੍ਰੇਮ ਭਾਵਨਾ ਤੇ ਪੂਰੀ ਸ਼ਰਧਾ ਨਾਲ ਹਿੱਸਾ ਲਿਆ।
ਦਿੱਲੀ ਕਮੇਟੀ ਦੇ ਸਹਿਯੋਗ ਨਾਲ ਦਮਦਮੀ ਟਕਸਾਲ ਵੱਲੋਂ ਗੁਰਦੁਆਰਾ ਨਾਨਕ ਪਿਆਓ ਸਾਹਿਬ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕਰਾਏ ਗਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸੰਪੂਰਨ ਸੁਧ ਪਾਠ ਬੋਧ ਸਮਾਗਮਾਂ ਦੀ ਅੱਜ ਸਮਾਪਤੀ ਹੋ ਗਈ।