✕
  • ਹੋਮ

Birthday Special: ਸੂਫ਼ੀ ਗਾਇਕੀ ਦਾ ਧਰੂ ਤਾਰਾ 'ਹੰਸ ਰਾਜ ਹੰਸ'

ਏਬੀਪੀ ਸਾਂਝਾ   |  09 Apr 2018 01:41 PM (IST)
1

ਆਪਣੇ ਹੁਨਰ ਕਰ ਕੇ ਹੰਸਰਾਜ ਨੂੰ ਪਦਮ-ਸ਼੍ਰੀ ਸਨਮਾਨ ਵੀ ਮਿਲ ਚੁੱਕਿਆ ਹੈ।

2

ਪੰਜਾਬੀ ਮਿਊਜ਼ਿਕ ਜਗਤ ਦੇ ਸੂਫ਼ੀ ਗਾਇਕ ਹੰਸ ਰਾਜ ਹੰਸ 9 ਅਪ੍ਰੈਲ ਯਾਨੀ ਕਿ ਅੱਜ ਆਪਣਾ 54ਵਾਂ ਜਨਮ ਦਿਨ ਮਨਾ ਰਹੇ ਨੇ। ਹੰਸ ਰਾਜ ਹੰਸ ਲੰਮੇ ਸਮੇਂ ਤੋਂ ਲੋਕ ਗੀਤ ਗਾ ਰਹੇ ਨੇ ਅਤੇ ਨਾਲ ਹੀ ਉਨ੍ਹਾਂ ਨੇ ਕੁਝ ਗੁਰਬਾਣੀ ਦੇ ਸ਼ਬਦ ਵੀ ਗਾਏ ਹਨ।

3

ਜਲੰਧਰ ਨੇੜੇ ਸਫੀਪੁਰ ਪਿੰਡ ‘ਚ ਪੈਦਾ ਹੋਏ ਹੰਸ ਨੇ ਛੋਟੀ ਉਮਰ ਤੋਂ ਗਾਇਕੀ ਸ਼ੁਰੂ ਕਰ ਦਿੱਤੀ ਸੀ। ਪਿਤਾ ਰਛਪਾਲ ਸਿੰਘ ਤੇ ਮਾਂ ਸੁਰਜਨ ਕੌਰ ਜਾਂ ਉਨ੍ਹਾਂ ਤੋਂ ਪਹਿਲੀ ਪੀੜ੍ਹੀ ‘ਚ ਕੋਈ ਵੀ ਮਿਊਜ਼ਿਕ ਇੰਡਸਟਰੀ 'ਚ ਨਹੀਂ ਸੀ। ਕਈ ਯੂਥ ਫੈਸਟੀਵਲਾਂ ਵਿੱਚ ਜੇਤੂ ਬਣਨ ਨਾਲ ਸ਼ੁਰੂ ਹੋਇਆ ਹੰਸ ਦੀ ਗਾਇਕੀ ਦਾ ਸਫਰ ਫਿਲਮਾਂ, ਮਿਊਜ਼ਿਕ ਇੰਡਸਟਰੀ ਅਤੇ ਸਿਆਸੀ ਗਲਿਆਰਿਆਂ ਤੋਂ ਹੁੰਦਾ ਹੋਇਆ ਅਜੇ ਵੀ ਜਾਰੀ ਹੈ।

4

ਨੁਸਰਤ ਫ਼ਤਿਹ ਅਲੀ ਖਾਨ ਨਾਲ ‘ਕੱਚੇ ਧਾਗੇ’ ਫਿਲਮ ਨਾਲ ਬਾਲੀਵੁੱਡ ‘ਚ ਕਦਮ ਰੱਖਣ ਵਾਲੇ ਹੰਸ ਨੇ ‘ਨਾਇਕ’, ‘ਬਲੈਕ’, ‘ਬਿੱਛੂ’ ਸਮੇਤ ਦਰਜਨ ਫਿਲਮਾਂ ਲਈ ਗੀਤ ਗਾਏ।

5

ਸੂਫੀ ਸੰਗੀਤ ਨੂੰ ਨਵੀਂ ਦਿਸ਼ਾ ਦੇਣ ਵਾਲੇ ਹੰਸ ਨੂੰ ਪੰਜਾਬ ਸਰਕਾਰ ਨੇ ਰਾਜ ਗਾਇਕ ਦੀ ਵੀ ਉਪਾਧੀ ਦਿੱਤੀ ਹੈ। ਉਹ ਲੋਕ ਗੀਤ ਅਤੇ ਸੂਫੀ ਗੀਤ ਗਾਉਂਦੇ ਸਨ ਪਰ ਨਾਲ ਨਾਲ ਉਨ੍ਹਾਂ ਨੇ ਫ਼ਿਲਮਾਂ ਵਿੱਚ ਵੀ ਗਾਉਣਾ ਸ਼ੁਰੂ ਕੀਤਾ।

6

ਮੁੰਬਈ ਦੀਆਂ ਗਲੀਆਂ ਵਿੱਚ ਘੁੰਮਣ ਦੇ ਬਾਅਦ ਉਹ ਫਿਰ ਸਿਆਸਤ ‘ਚ ਸਰਗਰਮ ਹੋਏ ਹਨ।

7

ਹੰਸ ਨੇ 2009 ‘ਚ ਪੰਜਾਬ ਦੀ ਸਿਆਸਤ ‘ਚ ਕਦਮ ਰੱਖਿਆ ਅਤੇ ਜਲੰਧਰ, ਪੰਜਾਬ ਦੇ ਲੋਕ ਸਭਾ ਚੋਣਾਂ ਹਾਰਨ ਦੇ ਬਾਅਦ ਸੰਗੀਤ ਦੀ ਦੁਨੀਆ ਹੰਸ ਨੂੰ ਮੁੰਬਈ ਖਿੱਚ ਕੇ ਲੈ ਗਈ।

  • ਹੋਮ
  • ਪੰਜਾਬ
  • Birthday Special: ਸੂਫ਼ੀ ਗਾਇਕੀ ਦਾ ਧਰੂ ਤਾਰਾ 'ਹੰਸ ਰਾਜ ਹੰਸ'
About us | Advertisement| Privacy policy
© Copyright@2025.ABP Network Private Limited. All rights reserved.