ਅਧਿਆਪਕਾਂ ਨੇ ਫੂਕਿਆ ਕੈਪਟਨ ਦਾ ਪੁਤਲਾ, 17 ਤੋਂ 19 ਤਕ ਪੂਰਾ ਪਟਿਆਲਾ ਘੇਰਨ ਦੀ ਚੇਤਾਵਨੀ
ਏਬੀਪੀ ਸਾਂਝਾ | 12 Feb 2019 08:07 PM (IST)
1
2
ਅਧਿਆਪਕਾਂ ਨੇ ਕਿਹਾ ਕਿ ਜੇਕਰ ਸਰਕਾਰ ਨੇ ਉਨ੍ਹਾਂ ਦੀਆਂ ਮੰਗਾਂ ਨੂੰ ਗੰਭੀਰਤਾ ਨਾਲ ਨਾ ਲਿਆ ਤਾਂ 17 ਫਰਵਰੀ ਤੋਂ 19 ਫਰਵਰੀ ਨੂੰ ਪੂਰੇ ਪਟਿਆਲਾ ਸ਼ਹਿਰ ਦਾ ਘਿਰਾਉ ਕੀਤਾ ਜਾਵੇਗਾ।
3
ਅਧਿਆਪਕਾਂ ਨੇ ਸੜਕ ’ਤੇ ਬੈਠ ਕੇ ਅੱਜ ਸ਼ਾਮੀਂ ਲੰਮੇ ਸਮੇਂ ਤਕ ਰੋਸ ਪ੍ਰਦਰਸ਼ਨ ਕੀਤਾ ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਪੁਤਲਾ ਵੀ ਫੂਕਿਆ।
4
ਇਸ ਮੌਕੇ ਵੱਡੀ ਗਿਣਤੀ ’ਚ ਮਹਿਲਾ ਅਧਿਆਪਕ ਸ਼ਾਮਲ ਸਨ।
5
ਅਧਿਆਪਕ ਤਲਖ਼ ਲਹਿਜ਼ੇ ਵਿੱਚ ਸੂਬਾ ਸਰਕਾਰ ਖਿਲਾਫ ਧਰਨਾ ਪ੍ਰਦਰਸ਼ਨ ਕਰ ਰਹੇ ਸਨ।
6
ਇਸ ਦੌਰਾਨ ਅਧਿਆਪਕਾਂ ਨੇ ਪੰਜਾਬ ਸਰਕਾਰ ਖਿਲਾਫ ਨਾਰੇਬਾਜ਼ੀ ਵੀ ਕੀਤੀ।
7
ਆਪਣੀਆਂ ਮੰਗਾਂ ਲਈ ਸੰਘਰਸ਼ ਕਰ ਰਹੇ ਸਾਂਝਾ ਅਧਿਆਪਕ ਮੋਰਚਾ ਦੇ ਅਧਿਆਪਕਾਂ ਨੇ ਬਟਾਲਾ ਦੇ ਗਾਂਧੀ ਚੌਕ ਵਿੱਚ ਚੱਕਾ ਜਾਮ ਕੀਤਾ।