ਸੜਕ 'ਤੇ ਪਰਾਲੀ ਵਾਲੀ ਟਰਾਲੀ ਨੂੰ ਲੱਗੀ ਅੱਗ, ਪਈਆਂ ਭਾਜੜਾਂ
ਅੱਗ ਲੱਗਣ ਦੀ ਜਾਣਕਾਰੀ ਮਿਲਦਿਆਂ ਹੀ ਅੱਗ ਬਝਾਊ ਦਸਤਾ ਮੌਕੇ ’ਤੇ ਪੁੱਜਾ ਤੇ ਅੱਗ ’ਤੇ ਕਾਬੂ ਪਾਇਆ। ਇਸ ਦੌਰਾਨ ਮੁਕਤਸਰ-ਕੋਟਕਪੁਰਾ ਰੋਡ ’ਤੇ ਇੱਕ ਘੰਟੇ ਤਕ ਜਾਮ ਲੱਗਾ ਰਿਹਾ। ਅੱਗ ਲੱਗਣ ਦੇ ਕਾਰਨਾਂ ਦਾ ਹਾਲੇ ਪਤਾ ਨਹੀਂ ਲੱਗਾ।
ਜਾਣਕਾਰੀ ਮੁਤਾਬਕ ਕੱਲ੍ਹ ਸ਼ਾਮ ਪਰਾਲੀ ਨਾਲ ਲੱਦੀ ਟਰਾਲੀ ਬਰੀਵਾਲਾ ਤੋਂ ਮੁਕਤਸਰ ਵੱਲ ਆ ਰਹੀ ਸੀ। ਅਚਾਨਕ ਪਿੰਡ ਚੜੇਵਾਨ ਦੇ ਨੇੜੇ ਕੋਟਪੁਰਾ ਮੇਨ ਰੋਡ ਉੱਤੇ ਟਰਾਲੀ ਅੱਗ ਦੀ ਚਪੇਟ ਵਿੱਚ ਆ ਗਈ ਤੇ ਵੇਖਦਿਆਂ-ਵੇਖਦਿਆਂ ਟਰਾਲੀ ਵਿੱਚ ਲੱਦੀ ਪਰਾਲੀ ਸੜ ਕੇ ਸਵਾਹ ਹੋ ਗਈ।
ਇਸ ਪਿੱਛੋਂ ਉਹ ਮੱਚਦੇ ਹੋਏ ਟਰੈਕਟਰ-ਟਰਾਲੀ ਨੂੰ ਸੜਕ ਦੀ ਸਾਈਡ ’ਤੇ ਲਾ ਕੇ ਮੌਕੇ ਤੋਂ ਫਰਾਰ ਹੋ ਗਿਆ। ਮੌਕੇ ’ਤੇ ਪੁੱਜੇ ਅੱਗ ਬਝਾਊ ਦਸਤੇ ਨੇ ਅੱਗ ’ਤੇ ਕਾਬੂ ਪਾਇਆ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਮੁਕਤਸਰ: ਪਿੰਡ ਚੜੇਵਾਨ ਨੇੜੇ ਕੋਟਪੁਰਾ ਮੇਨ ਰੋਡ ’ਤੇ ਪਰਾਲੀ ਨਾਲ ਲੱਦੀ ਟਰਾਲੀ ਨੂੰ ਅਚਾਨਕ ਅੱਗ ਲੱਗ ਗਈ। ਟਰੈਕਟਰ ਚਲਾ ਰਹੇ ਡਰਾਈਵਰ ਨੂੰ ਪਿੱਛਿਓਂ ਕਿਸੇ ਗੱਡੀ ਵਾਲੇ ਨੇ ਇਸ਼ਾਰਾ ਕੀਤਾ ਸੀ ਕਿ ਉਸ ਦੀ ਟਰਾਲੀ ਵਿੱਚ ਅੱਗ ਲੱਗੀ ਹੋਈ ਹੈ।