ਭਾਰਤ ਫੇਰੀ 'ਤੇ ਆਏ ਟਰੂਡੋ ਦੇ ਪੁੱਤ ਦੀ ਹਰ ਪਾਸੇ ਚਰਚਾ
ਏਅਰਪੋਰਟ 'ਤੇ ਗੁਲਦਸਤਾ ਹੱਥ ਵਿੱਚ ਫੜੇ ਉਹ ਕੁਝ ਇਸ ਤਰ੍ਹਾਂ ਬਾਹਰ ਨਿਕਲਦਾ ਵਿਖਾਈ ਦਿੱਤਾ। ਇੰਝ ਲਗਦਾ ਹੈ ਕਿ ਹੈਡ੍ਰੀ ਨੇ ਭਾਰਤ ਦੌਰੇ ਦਾ ਖ਼ੂਬ ਆਨੰਦ ਮਾਣਿਆ।
ਹੈਡ੍ਰੀ ਦੀਆਂ ਤਸਵੀਰਾਂ ਖ਼ੂਬ ਪਸੰਦ ਕੀਤੀਆਂ ਜਾ ਰਹੀਆਂ ਹਨ।
ਇਹ ਤਸਵੀਰ ਸਾਬਰਮਤੀ ਆਸ਼ਰਮ ਦੀ ਹੈ।
ਹੈਡ੍ਰੀ ਦੀ ਇਹ ਤਸਵੀਰ ਸੋਸ਼ਲ ਮੀਡੀਆ 'ਤੇ ਛਾਈ ਹੋਈ ਹੈ।
ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਬੀਤੀ ਰਾਤ ਸੱਤ ਦਿਨਾ ਭਾਰਤ ਦੌਰੇ ਤੋਂ ਬਾਅਦ ਪਰਿਵਾਰ ਸਮੇਤ ਵਾਪਸ ਕੈਨੇਡਾ ਚਲੇ ਗਏ।
ਇਹ ਨਜ਼ਾਰਾ ਉਸ ਸਮੇਂ ਵੇਖਣ ਨੂੰ ਮਿਲਿਆ ਜਦੋਂ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਰਾਸ਼ਟਰਪਤੀ ਭਵਨ ਵਿੱਚ ਸਵਾਗਤ ਕਰ ਰਹੇ ਸਨ।
ਲਾਲ ਕਾਰਪੈਟ ਵੇਖ ਹੈਡ੍ਰੀ ਉੱਥੇ ਹੀ ਲਿਟ ਗਿਆ ਤੇ ਉੱਠਣ ਦਾ ਨਾਂ ਨਹੀਂ ਲੈ ਰਿਹਾ ਸੀ।
ਇੱਥੇ ਹੈਡ੍ਰੀ ਦੀ ਮਾਸੂਮੀਅਤ ਨੇ ਸਭ ਦਾ ਦਿਲ ਜਿੱਤ ਲਿਆ। ਗ੍ਰੀਨ ਕਾਰਪੇਟ ਵੇਖਦਿਆਂ ਹੀ ਉਹ ਉਸ 'ਤੇ ਲਿਟਣ ਲੱਗ ਪਿਆ।
ਹੈਡ੍ਰੀ ਦੀ ਇਹ ਤਸਵੀਰ ਉਸ ਸਮੇਂ ਖਿੱਚੀ ਗਈ ਜਦੋਂ ਉਹ ਰਾਜਘਾਟ ਪਹੁੰਚਿਆ ਸੀ।
ਵੈਸੇ ਤਾਂ ਹਰ ਬੱਚਾ ਆਪਣੀ ਮਾਸੂਮੀਅਤ ਨਾਲ ਹਰੇਕ ਦਾ ਧਿਆਨ ਆਪਣੇ ਵੱਲ ਖਿੱਚਦਾ ਹੈ, ਪਰ ਸਟਾਰ ਕਿੱਡਜ਼ ਪ੍ਰਤੀ ਲੋਕ ਹੋਰ ਵੀ ਜ਼ਿਆਦਾ ਆਕਰਸ਼ਿਤ ਹੁੰਦੇ ਹਨ। ਕੁਝ ਉਨ੍ਹਾਂ ਦੇ ਮਾਤਾ-ਪਿਤਾ ਦੀ ਪ੍ਰਸਿੱਧੀ ਕਰਕੇ ਤੇ ਕੁਝ ਆਪਣੀਆਂ ਹਰਕਤਾਂ ਕਰਕੇ। ਇਵੇਂ ਹੀ ਭਾਰਤ ਦੌਰੇ 'ਤੇ ਆਏ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਪੁੱਤਰ ਹੈਡ੍ਰੀ ਨੇ ਆਪਣੀਆਂ ਮਾਸੂਮ ਅਦਾਵਾਂ ਤੇ ਸ਼ਰਾਰਤਾਂ ਨਾਲ ਸਭ ਦਾ ਧਿਆਨ ਆਪਣੇ ਵੱਲ ਖਿੱਚਿਆ।