ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਵਿਸਾਖੀ ਮੌਕੇ ਜਾਹੋ ਜਲਾਲ
ਇਹ ਨੌਜਵਾਨ ਇਕੱਠੇ ਹੋ ਕੇ ਸ਼ਸਤਰ ਵਿੱਦਿਆ ਦੇ ਪੈਂਤਰੇ ਦਾ ਪ੍ਰਦਰਸ਼ਨ ਕਰਨਗੇ।
ਇਸ ਮੌਕੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ’ਤੇ ਗੁਰਮਤ ਸਮਾਗਮ ਕਰਾਏ ਗਏ। ਗੁਰਦੁਆਰਾ ਸਾਹਿਬ ਨੂੰ ਖ਼ੂਬਸੂਰਤੀ ਨਾਲ ਸਜਾਇਆ ਗਿਆ।
ਵਿਸਾਖੀ ਮੌਕੇ ਵਿਰਾਸਤ-ਏ-ਖਾਲਸਾ ਦੇ ਆਡੋਟੋਰੀਅਮ ਵਿੱਚ ਅੱਜ ਸਿੱਖ ਸੰਮੇਲਨ ਕਰਾਇਆ ਗਿਆ ਜਿਸ ਵਿੱਚ ਫੌਜਾ ਸਿੰਘ, ਜਨਰਲ ਜੇ ਜੇ ਸਿੰਘ, ਸੁਨੀਤ ਸਿੰਘ ਤੁਲੀ ਅਤੇ ਹੋਰ ਸਿੱਖ ਸੰਸਥਾਵਾਂ ਦੇ ਨੁਮਾਇੰਦਿਆਂ ਨੂੰ ਬੁਲਾਇਆ ਗਿਆ, ਜਿਨ੍ਹਾਂ ਨੂੰ ਪੁਰਸਕਾਰ ਵੀ ਦਿੱਤੇ ਜਾਣਗੇ।
ਸ੍ਰੀ ਕੇਸਗੜ੍ਹ ਸਾਹਿਬ ਵਿਸਾਖੀ ਦਾ ਮੇਲਾ ਤਿੰਨ ਦਿਨ 13, 14 ਤੇ 15 ਅਪ੍ਰੈਲ ਨੂੰ ਮਨਾਇਆ ਜਾਵੇਗਾ। ਤਖ਼ਤ ’ਤੇ ਖ਼ਾਲਸਾਈ ਖੇਡਾਂ ਦਾ ਦੌਰ ਕੱਲ੍ਹ ਵੀ ਜਾਰੀ ਰਹੇਗਾ।
ਇਸ ਪਵਿੱਤਰ ਤਿਓਹਾਰ ਮੌਕੇ ਲੁਧਿਆਣਾ ਤੋਂ 5 ਹਜ਼ਾਰ ਸਾਬਤ ਸੂਰਤ ਨੌਜਵਾਨਾਂ ਦਾ ਜਥਾ ਇੱਕੋ ਜਿਹੇ ਵਸਤਰਾਂ ਸਮੇਤ ਅਤੇ ਇੱਕੋ ਜਿਹੀਆਂ ਦਸਤਾਰਾਂ ਸਜਾ ਕੇ ਮੋਟਰ ਸਾਈਕਲਾਂ ’ਤੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਪੁੱਜੇਗਾ।
ਇਸ ਤੋਂ ਇਲਾਵਾ ਇੱਥੇ ਖਾਲਸਾਈ ਖੇਡਾਂ ਵੀ ਕਰਾਈਆਂ ਗਈਆਂ।
ਹਾਲਾਂਕਿ, ਨਾਨਕਸ਼ਾਹੀ ਕੈਲੰਡਰ ਮੁਤਾਬਕ ਵਿਸਾਖੀ ਕੱਲ੍ਹ ਮਨਾਈ ਜਾਣੀ ਹੈ।
ਆਨੰਦਪੁਰ ਸਾਹਿਬ: ਵਿਸਾਖੀ ਦੇ ਪਵਿੱਤਰ ਦਿਹਾੜੇ ਮੌਕੇ ਅੱਜ ਵੱਡੀ ਗਿਣਤੀ ’ਚ ਸੰਗਤਾਂ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਨਤਮਸਤਕ ਹੋਈਆਂ।