ਦਮਦਮਾ ਸਾਹਿਬ ਵਿਖੇ ਸਿਰਫ਼ ਅਕਾਲੀ ਦਲ ਨੇ ਕੀਤੀ ਸਿਆਸੀ ਕਾਨਫ਼ਰੰਸ
ਇਸ ਵਾਰ ਸਿਆਸੀ ਕਾਨਫ਼ਰੰਸਾਂ ਲਾਉਣ ਵਿੱਚ ਸਿਰਫ਼ ਅਕਾਲੀ ਦਲ ਨੇ ਹੀ ਹਿੰਮਤ ਕੀਤੀ ਹੈ। ਇਸ ਮੌਕੇ ਆਮ ਆਦਮੀ ਪਾਰਟੀ ਨੇ ਕਾਨਫ਼ਰੰਸ ਨਹੀਂ ਕੀਤੀ।
ਉਂਝ ਕਾਂਗਰਸ ਸਰਕਾਰ ਦੇ ਸੂਬਾ ਪੱਧਰੀ ਸਮਾਗਮ ਵਿੱਚ ਵੀ ਸਿਆਸੀ ਕਾਨਫ਼ਰੰਸ ਦੀ ਰੰਗਤ ਹੀ ਵੇਖਣ ਨੂੰ ਮਿਲੀ। ਇੱਥੇ ਇਕੱਲੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਪਹੁੰਚੇ ਸਨ ਤੇ ਹੋਰ ਕੋਈ ਵੱਡਾ ਕਾਂਗਰਸੀ ਨੇਤਾ ਨਹੀਂ ਆਇਆ।
ਅੱਜ ਦੀ ਕਾਨਫ਼ਰੰਸ ਵਿੱਚ ਵੀ ਅਕਾਲੀ ਦਲ ਨੇ ਕੈਪਟਨ ਸਰਕਾਰ ਦੀ ਕਾਰਗੁਜ਼ਾਰੀ 'ਤੇ ਕਈ ਸਵਾਲ ਚੁੱਕੇ।
ਦਰਅਸਲ, ਪਿਛਲੇ ਸਮੇਂ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਮੁਕਤਸਰ ਸਾਹਿਬ ਵਿਖੇ ਸਿਆਸੀ ਕਾਨਫ਼ਰੰਸਾਂ ਨਾ ਕਰਨ ਦੇ ਨਿਰਦੇਸ਼ ਜਾਰੀ ਕੀਤੇ ਸਨ। ਪਰ ਆਮ ਆਦਮੀ ਪਾਰਟੀ ਇਸ ਦੀ 'ਪਾਲਣਾ' ਹਾਲੇ ਤਕ ਕਰਦੀ ਆ ਰਹੀ ਹੈ।
ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਵਿਸਾਖੀ ਮੌਕੇ ਵੱਡੀ ਗਿਣਤੀ ਵਿੱਚ ਸੰਗਤ ਚੌਥੇ ਤਖ਼ਤ 'ਤੇ ਨਤਮਸਤਕ ਹੋ ਰਹੀਆਂ ਹਨ।
ਜਦਕਿ ਅਕਾਲੀ ਦਲ ਦੀ ਸਿਆਸੀ ਕਾਨਫਰੰਸ ਵਿੱਚ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਤੋਂ ਲੈ ਕੇ ਅਕਾਲੀ ਦਲ ਦੇ ਕਈ ਵੱਡੇ ਨੇਤਾ ਸ਼ਾਮਲ ਹੋਏ।
ਉੱਧਰ ਅਕਾਲੀ ਦਲ ਨੇ ਉਸ ਤੋਂ ਬਾਅਦ ਹੋਏ ਹਰ ਪੰਥਕ ਇਕੱਠ ਵਿੱਚ ਆਪਣੀ ਕਾਨਫ਼ਰੰਸ ਕੀਤੀ ਹੈ।