✕
  • ਹੋਮ

ਸੰਗਤ ਦੀ ਆਮਦ ਲਈ ਕਈ ਪ੍ਰਕਾਰ ਦੇ ਲੰਗਰ, ਵੇਖੋ ਆਲੀਸ਼ਾਨ ਪੰਡਾਲ

ਏਬੀਪੀ ਸਾਂਝਾ   |  04 Nov 2019 05:30 PM (IST)
1

2

3

4

5

ਇਸ ਦਾ ਵਿਸ਼ੇਸ਼ ਮੈਨਿਊ ਵੀ ਤਿਆਰ ਕੀਤਾ ਗਿਆ ਹੈ।

6

ਪ੍ਰਬੰਧਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਸੰਗਤ ਦੀ ਆਮਦ ਨੂੰ ਲੈ ਕੇ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ ਤੇ ਵਿਸ਼ੇਸ਼ ਤੌਰ 'ਤੇ ਕਾਰੀਗਰ ਦਿਨ ਰਾਤ ਸੰਗਤਾਂ ਦੇ ਲਈ ਪਕਵਾਨ ਤਿਆਰ ਕਰ ਰਹੇ ਹਨ।

7

ਕਈ ਪ੍ਰਕਾਰ ਦੇ ਲੰਗਰਾਂ 'ਚ ਇੱਕ ਹੈ ਕਾਰ ਸੇਵਾ ਬਾਬਾ ਨਿਧਾਨ ਸਿੰਘ ਜੀ ਹਜ਼ੂਰ ਸਾਹਿਬ ਵਾਲਿਆਂ ਦਾ ਲੰਗਰ। ਇਸ 'ਚ ਸੰਗਤ ਲਈ ਵਿਸ਼ੇਸ਼ ਤੌਰ 'ਤੇ ਪੀਜ਼ਾ, ਬਰਗਰ, ਮਨਚੂਰੀਅਨ, ਨਿਉਡਲਸ ਤੇ ਕੋਲਡ ਡ੍ਰਿਕਸ ਵੀ ਵਰਤਾਏ ਜਾ ਰਹੇ ਹਨ।

8

ਪ੍ਰਬੰਧਕਾਂ ਦਾ ਕਹਿਣਾ ਹੈ ਜਿੰਨੇ ਵੀ ਪਕਵਾਨ ਤਿਆਰ ਕੀਤੇ ਗਏ ਹਨ, ਉਹ ਨਾਲ ਦੀ ਨਾਲ ਹੀ ਸੰਗਤ ਨੂੰ ਵਰਤਾਏ ਜਾਂਦੇ ਹਨ।

9

ਲੰਗਰ ਹਾਲ ਦੀ ਰਸੋਈ ਵੀ ਸੰਗਤ ਲਈ ਵਿਸ਼ੇਸ਼ ਖਿੱਚ ਦਾ ਕੇਂਦਰ ਬਣ ਰਹੀ ਹੈ ਜਿੱਥੇ ਇੱਕੋ ਵਾਰ 'ਚ ਵੱਡੀ ਗਿਣਤੀ 'ਚ ਸੰਗਤ ਲਈ ਪਕਵਾਨ ਤਿਆਰ ਕੀਤੇ ਜਾ ਰਹੇ ਹਨ।

10

ਪੰਗਤਾਂ 'ਤੇ ਬਕਾਇਦਾ ਨੰਬਰ ਲੱਗੇ ਹਨ ਤੇ ਸੇਵਾਦਾਰ ਸੰਗਤ ਨੂੰ ਹਰ ਸੁਵਿਧਾ ਮੁਹੱਈਆ ਕਰਵਾਉਣ ਦੇ ਲਈ ਤੱਤਪਰ ਰਹਿੰਦੇ ਹਨ।

11

ਇਸ ਦੇ ਨਾਲ ਹੀ ਕਈ ਏਕੜ ਦੇ ਪੰਡਾਲ 'ਚ ਵਿਸ਼ਾਲ ਲੰਗਰ ਬਣਾਇਆ ਗਿਆ ਹੈ ਜਿੱਥੇ ਇੱਕੋ ਵਾਰ ਹਜ਼ਾਰਾਂ ਸੰਗਤ ਪ੍ਰਸ਼ਾਦਾ ਛੱਕ ਸਕਦੀ ਹੈ। ਸਾਰਾ ਕੰਮ ਅਨੁਸ਼ਾਸਨਿਕ ਤਰੀਕੇ ਦੇ ਨਾਲ ਕੀਤਾ ਜਾ ਰਿਹਾ ਹੈ।

12

ਸੰਪ੍ਰਦਾਇ ਭੂਰੀ ਵਾਲ਼ਿਆਂ ਦਾ ਲੰਗਰ 'ਚ ਪ੍ਰਵੇਸ਼ ਹੁੰਦਿਆਂ ਹੀ ਆਲੀਸ਼ਾਨ ਪੰਡਾਲ ਵੇਖਣ ਨੂੰ ਮਿਲਦਾ ਹੈ ਤੇ ਸੰਗਤ ਦੇ ਬੈਠਣ ਲਈ ਵਧੀਆਂ ਸੋਫ਼ੇ ਕੁਰਸੀਆਂ ਦੇ ਸੈੱਟ ਲਾਏ ਗਏ ਹਨ ਜਿੱਥੇ ਸੰਗਤ ਨੂੰ ਚਾਹ ਕੌਫ਼ੀ ਤੇ ਮਿਠਾਈਆਂ ਵਰਤਾਈਆਂ ਜਾ ਰਹੀਆਂ ਹਨ

13

ਸ਼ਤਾਬਦੀ ਸਮਾਗਮ ਨਿਰੰਤਰ ਜਾਰੀ ਹਨ ਤੇ ਲੱਖਾਂ ਦੀ ਤਾਦਾਦ 'ਚ ਸੰਗਤ ਪਾਵਨ ਧਰਤੀ 'ਤੇ ਨਤਮਸਤਕ ਹੋਣ ਲਈ ਪਹੁੰਚ ਰਹੀ ਹੈ। ਸੰਗਤ ਦੀ ਆਮਦ ਨੂੰ ਮੁੱਖ ਰੱਖਦਿਆਂ ਕਈ ਪ੍ਰਕਾਰ ਦੇ ਲੰਗਰ ਲਾਏ ਗਏ ਹਨ ਜਿਨ੍ਹਾਂ ਵਿੱਚੋਂ ਇੱਕ ਹੈ ਕਾਰ ਸੇਵਾ ਸੰਪ੍ਰਦਾਇ ਭੂਰੀ ਵਾਲ਼ਿਆਂ ਦਾ ਲੰਗਰ।

14

ਇਹ ਆਲੀਸ਼ਾਨ ਪੰਡਾਲ ਪਹਿਲੀ ਨਜ਼ਰ 'ਚ ਕਿਸੇ ਵੱਡੇ ਰੈਸਟੋਰੈਂਟ ਦਾ ਭੁਲੇਖਾ ਪਾ ਰਿਹਾ ਹੈ ਪਰ ਇਹ ਕੋਈ ਰੈਸਟੋਰੈਂਟ ਨਹੀਂ ਬਲਕਿ ਬਾਬੇ ਨਾਨਕ ਵੱਲੋਂ ਚਲਾਏ ਗਏ 20 ਰੁਪਏ ਦੇ ਲੰਗਰ ਦੀ ਬਰਕਤ ਹੈ ਜਿਸ ਦਾ ਰੰਗ ਸੁਲਤਾਨਪੁਰ ਲੋਧੀ 'ਚ ਵੇਖਣ ਨੂੰ ਮਿਲ ਰਿਹਾ।

  • ਹੋਮ
  • ਪੰਜਾਬ
  • ਸੰਗਤ ਦੀ ਆਮਦ ਲਈ ਕਈ ਪ੍ਰਕਾਰ ਦੇ ਲੰਗਰ, ਵੇਖੋ ਆਲੀਸ਼ਾਨ ਪੰਡਾਲ
About us | Advertisement| Privacy policy
© Copyright@2026.ABP Network Private Limited. All rights reserved.