ਚੋਣਾਂ ਨਤੀਜਿਆਂ ਮਗਰੋਂ ਕੀ ਹੈ ਨੀਟੂ ਸ਼ਟਰਾਂ ਵਾਲੇ ਦਾ ਹਾਲ? ਜਾਣੋ
ਨੀਟੂ ਦਾ ਦਾਅਵਾ ਹੈ ਕਿ ਉਸ ਨੇ 50 ਹਜ਼ਾਰ ਰੁਪਏ ਦਾ ਕਰਜ਼ਾ ਲੈ ਕੇ ਚੋਣ ਲੜੀ ਸੀ ਤੇ ਵਾਇਰਲ ਵੀਡੀਓ 'ਚ ਉਹ ਚੋਣਾਂ ਤੋਂ ਤੌਬਾ ਕਰਦੇ ਵੀ ਦਿਖਾਈ ਦਿੰਦੇ ਹਨ। ਪਰ ਹੁਣ ਲੋਕਾਂ ਦਾ ਹੁੰਗਾਰਾ ਵੇਖ ਕੇ ਨੀਟੂ ਹੌਸਲੇ ਵਿੱਚ ਹੈ ਅਤੇ ਕਹਿ ਰਿਹਾ ਹੈ ਕਿ ਹੁਣ ਸਾਰੀਆਂ ਚੋਣਾਂ ਲੜਨਾ ਚਾਹੁੰਦਾ ਹਾਂ।
ਲੋਕ ਸਭਾ ਚੋਣਾਂ ਦੇ ਨਤੀਜਿਆਂ ਦੌਰਾਨ ਜਲੰਧਰ ਤੋਂ ਆਜ਼ਾਦ ਉਮੀਦਵਾਰ ਨੀਟੂ ਦਾ ਰੋਂਦੇ ਹੋਏ ਦਾ ਵੀਡੀਓ ਬੇਹੱਦ ਵਾਇਰਲ ਹੋਇਆ ਸੀ।
ਵੀਡੀਓ ਵਿੱਚ ਨੀਟੂ ਭਾਵੁਕ ਹੁੰਦਿਆਂ ਕਹਿ ਰਿਹਾ ਸੀ ਕਿ ਪਰਿਵਾਰ ਵਿੱਚ ਨੌ ਮੈਂਬਰ ਪਰ ਸਿਰਫ 5 ਵੋਟਾਂ ਮਿਲੀਆਂ। ਅਸਲ ਵਿੱਚ ਨੀਟੂ ਨੂੰ 856 ਵੋਟਾਂ ਹਾਸਲ ਹੋਈਆਂ ਹਨ।
ਜਲੰਧਰ: ਚੋਣ ਹਾਰਨ ਮਗਰੋਂ ਹੁਣ ਕੰਮ 'ਤੇ ਪਰਤਿਆ 'ਨੀਟੂ ਸ਼ਟਰਾਂ ਵਾਲਾ'। ਜਲੰਧਰ 'ਚ ਸ਼ਟਰ ਬਣਾਉਣ ਦਾ ਕੰਮ ਕਰਦਾ ਨੀਟੂ ਨੀਟੂ ਹੁਣ ਕੋਈ ਪਛਾਣ ਦਾ ਮੁਥਾਜ ਨਹੀਂ ਹੈ।
ਨੀਟੂ 'ਤੇ ਸੈਂਕੜੇ Tik Tok ਵੀਡੀਓ ਵੀ ਬਣੇ ਸਨ।
ਚੋਣਾਂ ਦੇ ਅਸਲ ਨਤੀਜੇ ਜਾਣਨ ਮਗਰੋਂ ਨੀਟੂ ਹੁਣ ਕੰਮ 'ਤੇ ਪਰਤ ਆਇਆ ਹੈ। 'ਏਬੀਪੀ ਸਾਂਝਾ' ਨਾਲ ਗੱਲਬਾਤ ਕਰਦਿਆਂ ਨੀਟੂ ਨੇ ਕਿਹਾ ਕਿ ਲੋਕਾਂ ਦੇ ਪਿਆਰ ਨੇ ਮਰਨ ਤੋਂ ਬਚਾ ਲਿਆ।