ਸੰਗਰੂਰ ਦੇ ਥਾਣੇ 'ਚ ਹੀ ਹੋਇਆ ਵਿਆਹ, ਸੋਸ਼ਲ ਮੀਡੀਆ 'ਤੇ ਚਰਚਾ
ਫਿਰ ਪੁਲਿਸ ਦੀ ਮੌਜੂਦਗੀ ਵਿੱਚ ਹੀ ਵਰ ਮਾਲਾ ਪਾ ਕੇ ਵਿਆਹ ਕੀਤਾ ਗਿਆ। ਇਸ ਤੋਂ ਬਾਅਦ ਜੋੜਾ ਵਿਆਹ ਦੀਆਂ ਬਾਕੀ ਰਸਮਾਂ ਲਈ ਗੁਰਦੁਆਰਾ ਸਾਹਿਬ ਵਿੱਚ ਗਿਆ ਜਿੱਥੇ ਉਨ੍ਹਾਂ ਨੇ ਅਨੰਦ ਕਾਰਜ ਕੀਤੇ।
ਉਸ ਤੋਂ ਬਆਦ ਜੋੜਾ ਪੁਲਿਸ ਕੋਲ ਚਲਾ ਗਿਆ ਤੇ ਫਿਰ ਪੁਲਿਸ ਵੱਲੋਂ ਦੋਨਾਂ ਦੇ ਘਰ ਵਾਲਿਆਂ ਨੂੰ ਬੁਲਾ ਕੇ ਸਮਝਾਇਆ ਗਿਆ। ਇਸ ਤੋਂ ਬਆਦ ਦੋਨੋਂ ਪਰਿਵਾਰ ਵਿਆਹ ਲਈ ਰਾਜ਼ੀ ਹੋ ਗਏ।
ਉਸ ਤੋਂ ਬਆਦ ਸ੍ਰਵੇਸ਼ ਜਦੋਂ ਲੜਕੀ ਨੂੰ ਉਸ ਦੇ ਘਰ ਛੱਡਣ ਗਿਆ ਤਾਂ ਘਰ ਵਾਲਿਆਂ ਨੇ ਲੜਕੀ ਨੂੰ ਘਰ ਅੰਦਰ ਆਉਣ ਤੋਂ ਮਨ੍ਹਾਂ ਕਰ ਦਿੱਤਾ।
ਦਰਅਸਲ ਸ੍ਰਵੇਸ਼ ਤੇ ਜੋਤੀ ਪਿਛਲੇ ਤਿੰਨ ਸਾਲ ਤੋਂ ਇੱਕ-ਦੂਜੇ ਨੂੰ ਪਸੰਦ ਕਰਦੇ ਸਨ। ਦੋਨਾਂ ਦੀ ਮੁਲਾਕਾਤ ਸ਼ੋਸ਼ਲ ਮੀਡੀਆ 'ਤੇ ਹੋਈ ਸੀ। ਇਕ ਦਿਨ ਅਚਾਨਕ ਜੋਤੀ ਦੇ ਬਿਮਾਰ ਹੋਣ ਤੋਂ ਬਾਅਦ ਸ੍ਰਵੇਸ਼ ਉਸ ਨੂੰ ਹਸਪਤਾਲ ਲੈ ਗਿਆ।
ਕੁਝ ਐਸਾ ਹੀ ਮਾਮਲਾ ਸੰਗਰੂਰ ਦੇ ਧੂਰੀ ਸਿਟੀ ਥਾਣੇ ਤੋਂ ਸਾਹਮਣੇ ਆਈਆ ਹੈ। ਜਿੱਥੇ ਇੱਕ ਪ੍ਰਮੀ ਜੋੜੇ ਦਾ ਵਿਆਹ ਪੁਲਿਸ ਵੱਲੋਂ ਥਾਣੇ ਵਿੱਚ ਹੀ ਵਰ ਮਾਲਾ ਪਾ ਕਿ ਕਰਵਾਇਆ ਗਿਆ।
ਸੰਗਰੂਰ: ਥਾਣੇ ਵਿੱਚ ਲੜਾਈਆਂ, ਕਲੇਸ਼ ਤੇ ਤਲਾਕ ਜਿਹੇ ਮਾਮਲੇ ਤਾਂ ਰੋਜ਼ ਆਉਂਦੇ ਹਨ ਪਰ ਜੇ ਕਿਸੇ ਥਾਣੇ ਵਿੱਚ ਵਿਆਹ ਦੀ ਰਸਮ ਹੋਵੇ ਤਾਂ ਕੁਝ ਅਨੌਖਾ ਜਿਹਾ ਲੱਗਦਾ ਹੈ।