ਅੱਗ ਲੱਗਣ ਨਾਲ ਸੈਂਕੜੇ ਏਕੜ ਫਸਲ ਤਬਾਹ, ਕਿਸਾਨਾਂ ਠੇੇਕੇ 'ਤੇ ਜ਼ਮੀਨ ਲੈ ਬੀਜੀ ਸੀ ਕਣਕ
ਏਬੀਪੀ ਸਾਂਝਾ | 22 Apr 2019 07:06 PM (IST)
1
ਇਨ੍ਹਾਂ ਕਿਸਾਨਾਂ ਨੇ ਇਸੇ ਕਣਕ ਤੋਂ ਕਮਾਈ ਕਰਨ ਸੀ ਪਰ ਕਣਕ ਸੜਨ ਕਰਕੇ ਕਿਸਾਨਾਂ ਦੇ ਸਿਰ ਮੁਸੀਬਤ ਆ ਪਈ ਹੈ।
2
ਅੱਗ ਬੁਝਾਉਣ ਲਈ ਫਾਇਰ ਬ੍ਰਿਗੇਡ ਦੀਆਂ ਕਰੀਬ 4 ਗੱਡੀਆਂ ਬੁਲਾਈਆਂ ਗਈਆਂ ਸੀ।
3
ਇਨ੍ਹਾਂ ਕਿਸਾਨਾਂ ਕੋਲ ਵੀ ਸਿਰਫ 2 ਜਾਂ 3 ਏਕੜ ਹੀ ਜ਼ਮੀਨ ਸੀ ਤੇ ਉਹ ਵੀ ਠੇਕੇ 'ਤੇ ਲਈ ਹੋਈ ਸੀ।
4
100 ਏਕੜ ਵਿੱਚ ਕਰੀਬ 10 ਤੋਂ 20 ਕਿਸਾਨਾਂ ਦੀ ਫਸਲ ਦਾ ਨੁਕਸਾਨ ਹੋਇਆ।
5
ਪਿੰਡ ਦੇ ਲੋਕਾਂ ਤੇ ਫਾਇਰ ਬ੍ਰਿਗੇਡ ਨੇ ਕਾਫੀ ਮਸ਼ੱਕਤ ਬਾਅਦ ਅੱਗ 'ਤੇ ਕਾਬੂ ਪਾਇਆ।
6
ਦੱਸਿਆ ਜਾ ਰਿਹਾ ਹੈ ਕਿ ਖੇਤਾਂ ਵਿੱਚ ਕੰਮ ਕਰ ਰਹੇ ਟਰੈਕਟਰ ਤੋਂ ਨਿਕਲੀਆਂ ਚੰਗਿਆੜੀਆਂ ਕਰਕੇ ਅੱਗ ਲੱਗੀ।
7
ਇਸ ਪਿੱਛੋਂ ਨਾਇਬ ਤਹਿਸੀਲਦਾਰ ਗਿੱਦੜਬਾਹਾ ਨੇ ਮੌਕੇ 'ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ।
8
ਪਿੰਡ ਭੂੰਦੜ ਦੀ ਕਰੀਬ 100 ਏਕੜ ਰਕਬੇ ਵਿੱਚ ਕਣਕ ਦੀ ਪੱਕੀ ਫਸਲ ਨੂੰ ਅੱਗ ਲੱਗ ਗਈ।
9
ਮੁਕਤਸਰ: ਬਾਰਸ਼ ਤੋਂ ਹੁਣ ਅੱਗ ਕਿਸਾਨਾਂ 'ਤੇ ਕਹਿਰਵਾਨ ਹੋਣੀ ਸ਼ੁਰੂ ਹੋ ਗਈ ਹੈ।