ਮੰਡੀਆਂ 'ਚ ਲੱਗੇ ਬੋਰੀਆਂ ਦੇ ਅੰਬਾਰ, ਕਿਸਾਨ ਬੇਹਾਲ
ਫ਼ਾਜ਼ਿਲਕਾ ਅਨਾਜ ਮੰਡੀ ਵਿੱਚ ਆਏ ਕਿਸਾਨ ਸ਼ਮਸ਼ੇਰ ਸਿੰਘ ਨੇ ਦੱਸਿਆ ਕਿ ਉਹ ਪਿਛਲੇ 12 ਘੰਟੇ ਤੋਂ ਆਪਣੀ ਟਰਾਲੀ ਭਰ ਕੇ ਖੜ੍ਹੇ ਹਨ ਪਰ ਉਨ੍ਹਾਂ ਨੂੰ ਮੰਡੀ ਵਿੱਚ ਫਸਲ ਉਤਾਰਨ ਦੀ ਜਗ੍ਹਾ ਨਹੀਂ ਮਿਲ ਰਹੀ ਹੈ। ਕਿਸਾਨ ਰਾਮਪ੍ਰਕਾਸ਼ ਨੇ ਦੱਸਿਆ ਕਿ ਉਨ੍ਹਾਂ ਦੀ 70 ਏਕੜ ਕਣਕ ਦੀ ਫਸਲ ਹਾਲੇ ਖੜ੍ਹੀ ਹੈ ਮੰਡੀ ਵਿੱਚ ਜਗ੍ਹਾ ਨਾ ਹੋਣ ਦੇ ਕਾਰਨ ਉਹ ਆਪਣੀ ਫਸਲ ਕੱਟਕੇ ਨਹੀਂ ਲਿਆ ਸਕਦੇ।
ਮੰਡੀ ਦੇ ਆੜ੍ਹਤੀਏ ਵੀ ਖਾਸੇ ਪ੍ਰੇਸ਼ਾਨ ਦਿਖਾਏ ਦੇ ਰਹੇ ਹਨ। ਫ਼ਾਜ਼ਿਲਕਾ ਆੜ੍ਹਤੀ ਐਸੋਸੀਏਸ਼ਨ ਦੇ ਐਗਜ਼ੈਕਟਿਵ ਮੈਂਬਰ ਰਵੀ ਕਾਂਤ ਡੋਡਾ ਨੇ ਦੱਸਿਆ ਕੇ ਅਨਾਜ ਮੰਡੀ ਵਿੱਚ ਲੱਖਾਂ ਬੋਰੀਆਂ ਭਰੀਆਂ ਪਈਆਂ ਹਨ। ਉਹ ਪ੍ਰਸ਼ਾਸ਼ਨ ਨੂੰ ਲਿਫਟਿੰਗ ਕਰਵਾਉਣ ਦੀ ਗੁਹਾਰ ਲਗਾ ਚੁੱਕੇ ਹਨ ਪਰ ਪ੍ਰਸ਼ਾਸ਼ਨ ਉਲਟ ਸਾਨੂੰ ਲੇਬਰ ਲਗਾ ਕੇ ਲਿਫਟਿੰਗ ਕਰਵਾਉਣ ਦੀ ਗੱਲ ਕਹਿ ਰਿਹਾ ਹੈ।
ਇਸ ਬਾਰੇ ਫ਼ਾਜ਼ਿਲਕਾ ਮੰਡੀ ਬੋਰਡ ਦੇ ਸਕੱਤਰ ਅਜੇ ਪਾਲ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਜ਼ਿੰਮੇਦਾਰੀ ਸਿਰਫ਼ ਮੰਡੀ ਨੂੰ ਦੇਖਣ ਹੈ ਜਿਸ ਏਜੰਸੀ ਨੇ ਫ਼ਸਲ ਖਰੀਦੀ ਹੈ, ਚੁਕਾਈ ਲਈ ਵੀ ਉਹ ਹੀ ਜ਼ਿੰਮੇਵਾਰ ਹੈ, ਸਾਡੀ ਕੋਈ ਜ਼ਿੰਮੇਦਾਰੀ ਨਹੀਂ ਬਣਦੀ।
ਕਿਸਾਨਾਂ ਨੂੰ ਮੰਡੀਆਂ ਵਿੱਚ ਆਪਣੀ ਜਿਣਸ ਰੱਖਣ ਲਈ ਥਾਂ ਨਹੀਂ ਮਿਲ ਰਹੀ ਤੇ ਉਹ ਹੋਰ ਫ਼ਸਲ ਦੀ ਕਟਾਈ ਕਰਵਾਉਣ ਤੋਂ ਅਸਮਰੱਥ ਹਨ।
ਫ਼ਾਜ਼ਿਲਕਾ: ਪਿਛਲੇ ਕਈ ਦਿਨਾਂ ਤੋਂ ਕਣਕ ਦੀ ਚੁਕਾਈ ਨਹੀਂ ਹੋ ਪਾ ਰਹੀ ਜਿਸ ਕਾਰਨ ਮੰਡੀਆਂ ਵਿੱਚ ਬੋਰੀਆਂ ਦੇ ਅੰਬਾਰ ਲੱਗ ਚੁੱਕੇ ਹਨ।