ਜਦੋਂ ਸੁਖਬੀਰ ਤੇ ਹਰਸਿਮਰਤ ਬਾਦਲ ਨੇ ਲਏ ਦਹੀਂ-ਭੱਲਿਆਂ ਦੇ ਨਜ਼ਾਰੇ...!
ਏਬੀਪੀ ਸਾਂਝਾ | 21 Oct 2017 02:56 PM (IST)
1
ਇੱਥੇ ਉਨ੍ਹਾਂ ਇੱਕ ਮਿਠਾਈ ਦੀ ਮਸ਼ਹੂਰ ਦੁਕਾਨ ਤੋਂ ਦਹੀ ਭੱਲੇ ਤੇ ਚਾਟ ਆਦਿ ਦਾ ਨਜ਼ਾਰਾ ਲਿਆ।
2
ਤਿਉਹਾਰਾਂ ਸਮੇਂ ਬਾਦਲ ਪਰਿਵਾਰ ਨੇ ਦਿਵਾਲੀ ਵੀ ਇਕੱਠੇ ਆਪਣੇ ਪਿੰਡ ਵਿੱਚ ਹੀ ਮਨਾਈ ਸੀ। ਇਸ ਤੋਂ ਬਾਅਦ ਬੀਤੀ ਸ਼ਾਮ ਸੁਖਬੀਰ ਸਿੰਘ ਬਾਦਲ ਤੇ ਉਨ੍ਹਾਂ ਦੀ ਪਤਨੀ ਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਦੋਵੇਂ ਬਠਿੰਡਾ ਵਿੱਚ ਘੁੰਮਣ ਨਿੱਕਲੇ। ਬਾਜ਼ਾਰ ਦਾ ਗੇੜਾ ਲਾਉਣ ਲਈ ਸੁਖਬੀਰ ਬਾਦਲ ਨੇ ਕਾਰ ਵੀ ਆਪ ਹੀ ਚਲਾਈ।
3
ਦੋਵਾਂ ਮੀਆਂ-ਬੀਵੀ ਨੇ ਕਿਸੇ ਨੂੰ ਨਾਰਾਜ਼ ਨਾ ਕਰਦਿਆਂ ਹਰੇਕ ਨਾਲ ਤਸਵੀਰ ਖਿਚਵਾਈ। ਸੱਤਾ 'ਚੋਂ ਬਾਹਰ ਹੋਣ ਤੋਂ ਬਾਅਦ ਸਾਬਕਾ ਉਪ ਮੁੱਖ ਮੰਤਰੀ ਇਸ ਤਰ੍ਹਾਂ ਪਹਿਲੀ ਵਾਰ ਲੋਕਾਂ ਵਿੱਚ ਵਿਚਰੇ। 10 ਰਾਜ ਕਰਨ ਤੋਂ ਬਾਅਦ ਸਰਕਾਰ ਵਿੱਚ ਨਾ ਰਹਿਣ ਤੋਂ ਬਾਅਦ ਕਿਸੇ ਨੇਤਾ ਦਾ ਅਜਿਹਾ ਕਰਨਾ ਸੁਭਾਵਿਕ ਹੈ ਪਰ ਲੋਕਾਂ ਨੂੰ ਉਨ੍ਹਾਂ ਦਾ ਇਹ ਅੰਦਾਜ਼ ਪਸੰਦ ਆਇਆ ਜਾਪਿਆ।
4
ਸੈਰ ਕਰਦਿਆਂ ਹੋਇਆਂ ਉਹ ਧੋਬੀ ਬਾਜ਼ਾਰ ਪਹੁੰਚੇ।
5
ਇਸ ਦੌਰਾਨ ਲੋਕਾਂ ਨੇ ਬਾਦਲ ਜੋੜੇ ਨਾਲ ਖ਼ੂਬ ਸੈਲਫੀਆਂ ਲਈਆਂ।