ਫਰੀਦਕੋਟੀਏ ਅਧਿਆਪਕ ਦਾ ਕਮਾਲ, ਸਕੂਲੀ ਕਮਰਿਆਂ ਨੂੰ ਬਣਾਇਆ ਰੇਲ ਗੱਡੀ
ਫਰੀਦਕੋਟ ਜ਼ਿਲ੍ਹੇ ਦੇ ਪਿੰਡ ਵਾੜਾ ਭਾਈ ਕਾ 'ਚ ਨਾ ਕੋਈ ਰੇਲਵੇ ਸਟੇਸ਼ਨ ਹੈ ਤੇ ਨਾ ਹੀ ਇੱਥੇ ਰੇਲ ਸੁਵਿਧਾ ਹੈ ਪਰ ਪਿੰਡ ਦੇ ਸਰਕਾਰੀ ਹਾਈ ਸਕੂਲ ਦੇ ਅਧਿਆਪਕ ਜਗਸੀਰ ਸਿੰਘ ਨੇ ਸਕੂਲ ਦੀਆਂ ਜਮਾਤਾਂ ਨੂੰ ਹੀ ਰੇਲ ਗੱਡੀ ਦੀ ਦਿਖ ਦੇ ਦਿੱਤੀ ਹੈ।
ਜਗਸੀਰ ਸਿੰਘ ਦੇ ਇਸ ਕਦਮ ਨਾਲ ਜਿੱਥੇ ਸਕੂਲ ਨੂੰ ਵੱਖਰੀ ਦਿਖ ਮਿਲੀ ਹੈ, ਉੱਥੇ ਹੀ ਇਹ ਬੱਚਿਆਂ 'ਚ ਸਿੱਖਿਆ ਪ੍ਰਤੀ ਰੁਚੀ ਪੈਦਾ ਕਰਨ 'ਚ ਵੀ ਕਾਰਗਰ ਸਾਬਤ ਹੋ ਰਿਹਾ ਹੈ।
ਸਕੂਲ ਦੇ ਬੱਚੇ ਸਕੂਲ ਦੀ ਨਵੀਂ ਲੁਕ ਤੋਂ ਬੇਹੱਦ ਖੁਸ਼ ਹਨ ਤੇ ਉਹ ਸਕੂਲ ਆਉਣ 'ਤੇ ਵੱਖਰਾ ਜਿਹਾ ਚਾਅ ਮਹਿਸੂਸ ਕਰਦੇ ਹਨ।
ਸਕੂਲ ਦੇ ਬੱਚੇ ਸਕੂਲ ਦੀ ਨਵੀਂ ਲੁਕ ਤੋਂ ਬੇਹੱਦ ਖੁਸ਼ ਹਨ ਤੇ ਉਹ ਸਕੂਲ ਆਉਣ 'ਤੇ ਵੱਖਰਾ ਜਿਹਾ ਚਾਅ ਮਹਿਸੂਸ ਕਰਦੇ ਹਨ।
ਹਾਲ ਹੀ ਵਿੱਚ ਪੰਜਾਬ ਸਿੱਖਿਆ ਵਿਭਾਗ ਨੇ ਇਸ ਸਰਕਾਰੀ ਹਾਈ ਸਕੂਲ ਨੂੰ ਸਮਾਰਟ ਸਕੂਲ ਦਾ ਦਰਜਾ ਵੀ ਦਿੱਤਾ ਸੀ। ਹਾਲ ਦੀ ਘੜੀ ਵਿੱਚ ਇਸ ਸਕੂਲ ਵਿੱਚ 175 ਦੇ ਕਰੀਬ ਬੱਚੇ ਹਨ ਤੇ 16 ਅਧਿਆਪਕ ਹਨ।
ਇਸ ਸਕੂਲ ਵਿੱਚ ਜਮਾਤਾਂ ਦੇ ਕਮਰਿਆਂ ਨੂੰ ਰੇਲ ਗੱਡੀ ਦੇ ਡੱਬਿਆਂ ਦਾ ਰੂਪ ਦਿੱਤਾ ਗਿਆ ਹੈ ਜਿਸ ਨੂੰ ਬਾਹਰ ਤੋਂ ਦੇਖਣ 'ਤੇ ਹੂ-ਬ-ਹੂ ਰੇਲ ਗੱਡੀ ਹੀ ਨਜ਼ਰ ਆਉਂਦੀ ਹੈ ਇਸ ਨੂੰ 'ਵਾੜਾ ਭਾਈ ਐਕਸਪ੍ਰੈਸ ਟ੍ਰੇਨ' ਦਾ ਨਾਮ ਦਿੱਤਾ ਗਿਆ ਹੈ ਤੇ ਨਾਲ ਹੀ ਬਕਾਇਦਾ ਉਨ੍ਹਾਂ 'ਤੇ ਨੰਬਰਿੰਗ ਵੀ ਕੀਤੀ ਗਈ ਹੈ।
ਇਸ ਖੂਬਸੂਰਤ ਕਾਰਜ ਨੂੰ ਨੇਪਰੇ ਚੜਾਉਣ ਵਾਲੇ ਅਧਿਆਪਕ ਜਗਸੀਰ ਸਿੰਘ ਅਤੇ ਸਕੂਲ ਦੀ ਵਾਈਸ ਪ੍ਰਿੰਸੀਪਲ ਕਾਂਤਾ ਰਾਣੀ ਨਾਲ ਜਦੋਂ ਗੱਲ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਪਿੰਡ ਦੀ ਪੰਚਾਇਤ ਤੇ ਹੋਰ ਸਮਾਜ ਸੇਵੀ ਲੋਕਾ ਨਾਲ ਗੱਲ ਕਰਕੇ ਉਨ੍ਹਾਂ ਦੇ ਸਹਿਯੋਗ ਨਾਲ ਇਸ ਸਕੂਲ ਨੂੰ ਖੂਬਸੂਰਤ ਬਣਾਇਆ ਗਿਆ ਹੈ।